ਪੁਲਿਸ ਨੂੰ ਮਾਸਕ ਨਾ ਪਾਉਣ ਵਾਲਿਆਂ ਦਾ ਚਲਾਨ ਕੱਟਣਾ ਕਹਿਣਾ ਮਹਿੰਗਾ ਪਿਆ ਹਵੇਲੀ ਵਾਲੇ ਨੂੰ, ਕੀਤੀ ਕੁੱਟਮਾਰ
ਜਲੰਧਰ ( ਰਾਜੂ ਗੁਪਤਾ/ਆਸ਼ੁ ਗਾਂਧੀ) ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਜਿਥੇ ਇੱਕ ਪਾਸੇ ਸਰਕਾਰਾਂ ਵਲੋਂ ਆਮ ਲੋਕਾਂ ਨੂੰ ਕੋਵਿਡ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਇੱਕ ਵਿਅਕਤੀ ਨੂੰ ਆਮ ਲੋਕਾਂ ਤੇ ਕੁਝ ਪੁਲਿਸ ਵਾਲਿਆਂ ਦਾ ਚਲਾਨ ਕੱਟਣ ਦਾ ਕਹਿਣਾ ਮਹਿੰਗਾ ਪੈ ਗਿਆ ਤੇ ਉਸ ਨਾਲ ਕੁੱਟਮਾਰ ਕੀਤੀ ਗਈ |
ਜੀ ਹਾਂ ਇਹ ਘਟਨਾ ਵਾਪਰੀ ਹੈ ਜਲੰਧਰ ਦੇ ਵਿੱਚ ਮਸ਼ਹੂਰ ਹਵੇਲੀ ਰੇਸਤਰਾਂ ਦੇ CEO ਡੀ. ਕੇ. ਉਮੇਸ਼ ਨਾਲ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਕੇ. ਉਮੇਸ਼ ਨੇ ਦੱਸਿਆ ਕੀ ਉਹ ਮੰਗਲਵਾਰ ਨੂੰ ਸਵੇਰੇ ਲਗਭਗ 11 : 30 ਤੇ ਅਰਬਨ ਏਸਟੇਟ ਫੇਸ 2 ਦੇ ਕੋਲ ਸਥਿਤ ਗੀਤਾ ਮੰਦਿਰ ਦੇ ਕੋਲੋਂ ਲੰਘ ਰਹੇ ਸਨ ਤੇ ਉਥੇ ਕੁਝ ਲੋਕ ਜਿਨਾ ਚ ਕੁਝ ਪੁਲਿਸ ਵਾਲੇ ਵੀ ਬਿਨਾ ਮਾਸਕ ਤੇ ਬਿਨਾ ਹੈਲਮੇਟ ਤੋਂ ਗੁਜ਼ਰ ਰਹੇ ਸਨ | ਉਹਨਾਂ ਨੇ ਨਾਲ ਹੀ ਲੱਗੇ ਪੁਲਿਸ ਨਾਕੇ ਕੋਲ ਜਾਂ ਕੇ ਜਦੋਂ ਉਥੇ ਮੌਜੂਦ ਨਾਕਾ ਇੰਚਾਰਜ ਵਿਨੈ ਕੁਮਾਰ ਕੋਲੋਂ ਜਾ ਕੇ ਪੁਛਿਆ ਕੀ ਲੋਕ ਤੇ ਪੁਲਿਸ ਵਾਲੇ ਬਿਨਾ ਮਾਸਕ ਤੇ ਬਿਨਾ ਹੇਲੇਮਟ ਤੋਂ ਗੁਜ਼ਰ ਰਹੇ ਹਨ | ਸ਼ਹਿਰ ਵਿੱਚ ਰੋਜ਼ਾਨਾ 300 ਤੋਂ ਵੱਧ ਕੋਰੋਨਾ ਦੇ ਮਰੀਜ ਆ ਰਹੇ ਨੇ ਤੁਸੀਂ ਇਹਨਾਂ ਨੂੰ ਜਾਗਰੂਕ ਕਰੋ ਤੇ ਉਹਨਾਂ ਦੇ ਚਲਾਨ ਕੱਟੋ | ਪਰ ਉਹਨਾਂ ਨੇ ਆਪਣੇ ਦੋ ਸਾਥੀ ਪੁਲਿਸ ਕਰਮੀਆਂ ਸਾਹਿਲ ਨਾਹਰ ਤੇ ਸੰਜੀਵ ਕੁਮਾਰ ਨਾਲ ਮਿਲ ਕੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ | ਜਿਸ ਤੋਂ ਬਾਅਦ ਉਹਨਾਂ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾ ਉਕਤ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ |
ਪੀੜਿਤ ਡੀ. ਕੇ. ਉਮੇਸ਼ ਮੁਤਾਬਿਕ ਜਦੋਂ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ | ਪਰ ਇਸ ਵਿੱਚ ਸਭ ਤੋਂ ਵੱਡੀ ਗੱਲ ਹੀ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸ਼ਨ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਾਥ ਦੇਣ ਲਈ ਕਹਿ ਰਹੇ ਨੇ ਤੇ ਉਥੇ ਹੀ ਜੇ ਕੋਈ ਇਸ ਤੇ ਅਮਲ ਕਰਦਾ ਹੈ ਤਾਂ ਉਸ ਨਾਲ ਇਸ ਤਰਹ ਦਾ ਵਤੀਰਾ ਕੀਤਾ ਜਾਂਦਾ ਹੈ |