ਹਿਮਾਚਲ ਪ੍ਰਦੇਸ਼ ਵਿੱਚ 22 ਮਾਰਚ ਤੱਕ ਬਾਰਸ਼ ਅਤੇ ਬਰਫ ਦੀ ਸੰਭਾਵਨਾ
ਹਿਮਾਚਲ ਪ੍ਰਦੇਸ਼ ਦੇ ਉੱਚ ਪਹਾੜੀ ਜ਼ਿਲ੍ਹਿਆਂ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ । 19 ਅਤੇ 20 ਮਾਰਚ ਨੂੰ ਸੂਬੇ ਭਰ ਵਿੱਚ ਮੌਸਮ ਸਾਫ ਰਹੇਗਾ । 21 ਅਤੇ 22 ਮਾਰਚ ਨੂੰ ਸੂਬੇ ਭਰ ਵਿਚ ਬੱਦਲਵਾਰੀ ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ | ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਹੋਰ ਕਈ ਇਲਾਕਿਆਂ ਵਿੱਚ ਮੰਗਲਵਾਰ ਨੂੰ ਮੌਸਮ ਸਾਫ ਰਿਹਾ ਪਰ ਸ਼ਿਮਲਾ ਵਿੱਚ ਹਲਕੇ ਬੱਦਲ ਛਾਏ ਰਹੇ |



ਸੋਮਵਾਰ ਦੀ ਰਾਤ ਨੂੰ ਘੱਟੋ ਘੱਟ ਤਾਪਮਾਨ ਸ਼ਿਮਲਾ ਵਿਚ 10.6, ਕੇਲੰਗ ਵਿਚ 0.4, ਨਾਹਨ ਵਿਚ 14.3 , ਕਲਪਾ ਵਿਚ 2.6, ਡਲਹੌਜ਼ੀ ਵਿਚ 9.7, ਧਰਮਸ਼ਾਲਾ ਵਿਚ 12.4, ਮਨਾਲੀ ਵਿਚ 7.8, ਕੁਫਰੀ ਵਿਚ 8.1, ਅਤੇ ਸੋਲਨ ਵਿਚ 9.6 ਡਿਗਰੀ ਸੈਲਸੀਅਸ ਰਿਹਾ ।
ਮੰਗਲਵਾਰ ਨੂੰ ਕੈਲੌਂਗ 10.6 ਡਿਗਰੀ, ਊਨਾ ਵਿਚ 32.0, ਹਮੀਰਪੁਰ ਵਿਚ 28.9, ਬਿਲਾਸਪੁਰ ਵਿਚ 30.0, ਸੁੰਦਰਨਗਰ ਵਿਚ 28.8, ਕਲਪਾ ਵਿਚ. 17.0, ਕਾਂਗੜਾ ਵਿਚ 28.7, ਸ਼ਿਮਲਾ ਵਿਚ 20.0, ਭੂੰਤਰ ਵਿਚ 26.5, ਚੰਬਾ ਵਿਚ 26.9, ਨਾਹਨ ਵਿਚ 26.4, ਡਲਹੌਜ਼ੀ ਵਿਚ 13.9 ਅਤੇ ਧਰਮਸ਼ਾਲਾ ਵਿਚ 22.4 ਸੈਲਸੀਅਸ ਦਰਜ ਕੀਤਾ ਗਿਆ |
ਮੌਸਮ ਵਿਭਾਗ ਦੀ ਮੰਨੀ ਜਾਏ ਤਾਂ ਇਸ ਦੌਰਾਨ 21 ਮਾਰਚ ਤੱਕ ਮੈਦਾਨੀ ਇਲਾਕਿਆਂ ਵਿੱਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ।