ਰਣਜੀਤ ਸਿੰਘ ਦੇ ਪਿੰਡ ਆਗਮਨ ‘ਤੇ ਹੁੰਮਹੁੰਮਾ ਕੇ ਪਹੁੰਚੇ ਸੰਗਤ – ਸੁਖਮਿੰਦਰ ਸਿੰਘ ਰਾਜਪਾਲ
ਜਲੰਧਰ (ਰਾਜੂ ਗੁਪਤਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਕਹਾਰ ਅਤੇ ਯੂਥ ਅਕਾਲੀ ਆਗੂ ਸ੍ਰੀ ਸੁਖਮਿੰਦਰ ਸਿੰਘ ਰਾਜਪਾਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬੀ ਨੌਜਵਾਨ ਰਣਜੀਤ ਸਿੰਘ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਕਾਜਮਪੁਰ ਵਿਖੇ 20 ਮਾਰਚ ਨੂੰ ਦੁਪਹਿਰ 1.00 ਵਜੇ ਪਹੁੰਚਣ ਸਮੇਂ ਹੁੰਮ-ਹੁੰਮਾ ਕੇ ਉਹਨਾਂ ਦਾ ਸਵਾਗਤ ਕਰਨ ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਰਾਜਪਾਲ ਨੇ ਕਿਹਾ ਕਿ ਜਿਸ ਤਰੀਕੇ ਰਣਜੀਤ ਸਿੰਘ ਨੇ ਆਪਣੀ ਕੌਮ ਵਾਸਤੇ ਲੜਾਈ ਲੜੀ, ਕਿਸਾਨੀ ਵਾਸਤੇ ਲੜਾਈ ਲੜੀ, ਉਹ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਰਣਜੀਤ ਸਿੰਘ ਨੂੰ ਜੀ ਆਇਆਂ ਕਹਿਣ ਵਾਸਤੇ ਉਥੇ ਪਹੁੰਚਣ ।
ਸ੍ਰੀ ਰਾਜਪਾਲ ਨੇ ਕਿਹਾ ਕਿ ਰਣਜੀਤ ਸਿੰਘ ਕੋਈ ਗੁਨਾਹਕਾਰ ਨਹੀਂ ਬਲਕਿ ਸਰਕਾਰ ਦੀ ਤਸ਼ੱਦਦ ਝੱਲ ਕੇ ਜੇਲ੍ਹ ਵਿਚੋਂ ਬਾਹਰ ਆਇਆ ਹੈ ਤੇ ਅਸੀਂ ਆਪਣੇ ਭਰਾ ਨਾਲ ਡੱਟ ਕੇ ਖੜ੍ਹੇ ਹਾਂ। ਉਹਨਾਂ ਕਿਹਾ ਕਿ ਅਸੀਂ ਢੋਲ ਧੱਮਕਿਆਂ ਨਾਲ ਤੇ ਨਗਾਰਿਆਂ ਨਾਲ ਰਲ ਕੇ ਰਣਜੀਤ ਸਿੰਘ ਦਾ ਸੁਆਗਤ ਕਰਾਂਗੇ।