14 ਮਾਰਚ ਦਾ ਗੁੰਮਿਆ ਮੁੰਡਾ ਘਰ ਦੇ ਪ੍ਰੇਸ਼ਾਨ, ਜਾਣਕਾਰੀ ਦੇਣ ਵਾਲੇ ਨੂੰ ਦਸ ਹਜ਼ਾਰ ਰੁਪਏ ਦੇ ਇਨਾਮ ਦੀ ਘੋਸ਼ਣਾ

14 ਮਾਰਚ ਦਾ ਗੁੰਮਿਆ ਮੁੰਡਾ ਘਰ ਦੇ ਪ੍ਰੇਸ਼ਾਨ, ਜਾਣਕਾਰੀ ਦੇਣ ਵਾਲੇ ਨੂੰ ਦਸ ਹਜ਼ਾਰ ਰੁਪਏ ਦੇ ਇਨਾਮ ਦੀ ਘੋਸ਼ਣਾ

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਦੇ ਜੰਡਿਆਲਾ ਦੇ ਲਾਗਲੇ ਪਿੰਡ ਅਮਰਕੋਟ ਦਾ 27 ਸਾਲਾਂ ਮੁੰਡਾ ਸਤਨਾਮ ਸਿੰਘ ਜੋ ਕੀ 14 ਮਾਰਚ ਨੂੰ ਆਪਣੀ ਮਾਂ ਦੇ ਨਾਲ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਕਿਸੇ ਪ੍ਰੋਗਰਾਮ ਤੇ ਗਿਆ ਸੀ | ਉਥੋਂ ਉਹ ਮੁੰਡਾ ਗਾਇਬ ਹੋ ਗਿਆ ਜਿਸ ਤੋਂ ਬਾਅਦ ਸੀਆਰਪੀਐਫ ਤੋਂ ਸੇਵਾਮੁਕਤ ਹੋਏ ਉਸ ਦੇ ਪਿਤਾ ਗੁਰਦੇਵ ਸਿੰਘ ਤੇ ਘਰ ਦੇ ਪ੍ਰੇਸ਼ਾਨ ਹੋ ਰਹੇ ਹਨ |

 

ਇਸ ਬਾਬਤ 15 ਮਾਰਚ ਨੂੰ ਥਾਣਾ ਜੰਡਿਆਲਾ ਚ ਮੁੰਡੇ ਦੇ ਲਾਪਤਾ ਦੀ ਰਪਟ ਵੀ ਦਰਜ਼ ਕਰਵਾ ਦਿੱਤੀ ਗਈ ਹੈ | ਪੁਲਿਸ ਵਲੋਂ ਵੀ ਸਤਨਾਮ ਦੀ ਤਲਾਸ਼ ਕੀਤੀ ਜਾ ਰਹੀ ਹੈ | ਸਤਨਾਮ ਸਿੰਘ ਦੀਆਂ ਦੋ ਭੈਣਾ ਤੇ ਇੱਕ ਭਰਾ ਹੈ | ਸਾਰਾ ਪਰਿਵਾਰ ਸਤਨਾਮ ਦੇ ਗੁੰਮ ਜਾਣ ਤੇ ਬਹੁਤ ਪ੍ਰੇਸ਼ਾਨ ਹੈ ਤੇ ਉਹਨਾਂ ਨੇ ਸਤਨਾਮ ਦੀ ਜਾਣਕਾਰੀ ਦੇਣ ਵਾਲੇ ਨੂੰ ਦਸ ਹਜ਼ਾਰ ਰੁਪਏ ਦੇ ਇਨਾਮ ਦੀ ਘੋਸ਼ਣਾ ਕੀਤੀ ਹੈ |

 

 

error: Content is protected !!