ਜਲੰਧਰ ਆਨ ਟੋਪ, ਰੂਪ ਨਗਰ ਦੂਜੇ ਅਤੇ ਤਰਨਤਾਰਨ ਤੀਜੇ ਨੰਬਰ ‘ਤੇ
ਜਲੰਧਰ (ਵੀਓਪੀ ਬਿਊਰੋ) ਪੰਜਾਬ ਸਰਕਾਰ ਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਲਈ ਜਨਵਰੀ ਮਹੀਨੇ ਵਿੱਚ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਸੀ । ਜਿਸ ਵਿਚ ਜਲੰਧਰ ਨੇ ਪਹਿਲੇ ਨੰਬਰ ‘ਤੇ ਕਬਜ਼ਾ ਕੀਤਾ ਹੈ ਜਦਕਿ ਰੂਪ ਨਗਰ ਦੂਜੇ ਅਤੇ ਤਰਨਤਾਰਨ ਤੀਜੇ ਨੰਬਰ ‘ਤੇ ਆਇਆ ਹੈ |
ਜਲੰਧਰ ਜ਼ਿਲਾ ਪ੍ਰਸ਼ਾਸਨ ਨੂੰ ਆਨਲਾਈਨ ਮਾਧਿਅਮ ਰਾਹੀਂ ਵੱਖ-ਵੱਖ ਵਿਭਾਗਾਂ ਦੀਆਂ 500 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਪਹਿਲ ਦੇ ਅਧਾਰ ਤੇ 500 ਸ਼ਿਕਾਇਤਾਂ ਦਾ ਦਾ ਨਿਪਟਾਰਾ 7 ਦਿਨਾਂ ਵਿੱਚ ਕੀਤਾ ਗਿਆ ਸੀ ।
ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਪਿਛਲੇ ਜਨਵਰੀ ਵਿੱਚ ਆਨਲਾਈਨ ਪੋਰਟਲ ਲਾਂਚ ਕੀਤਾ ਸੀ । ਪੰਜਾਬ ਸਰਕਾਰ ਨੇ ਇਸ ਦੇ ਲਈ ਵੈਬਸਾਈਟ www.connect.punjab.gov.in ਲਾਂਚ ਕੀਤੀ ਸੀ | ਸਰਕਾਰ ਵੱਲੋਂ ਆਨਲਾਈਨ ਸ਼ਿਕਾਇਤਾਂ ਦੇ ਨਿਪਟਾਰੇ ਸੰਬੰਧੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ । ਜਿਸ ਵਿਚ ਜਲੰਧਰ ਜੇਤੂ ਰਿਹਾ |
ਤੁਹਾਨੂੰ ਦੱਸ ਦਈਏ ਕਿ ਇਸ ਪੋਰਟਲ ‘ਤੇ ਸ਼ਿਕਾਇਤ ਦਰਜ ਕਰਨ ਦੀ ਫੀਸ ਸਿਰਫ ਰੁਪਏ ਹੈ | ਸੇਵਾ ਕੇਂਦਰ ਆਨਲਾਈਨ ਪੋਰਟਲ‘ ਤੇ ਬਿਨੈ ਪੱਤਰ ਭੇਜ ਸਕਦੇ ਹਨ ਅਤੇ ਜਲੰਧਰ ਦੇ ਲੋਕ ਵੱਡੀ ਗਿਣਤੀ ‘ਚ ਸੇਵਾ ਕੇਂਦਰਾਂ ‘ਤੇ ਸ਼ਿਕਾਇਤਾਂ ਦਰਜ ਕਰਾਉਣ ਲਈ ਆਨ ਲਾਈਨ ਅਪਲਾਈ ਕਰ ਰਹੇ ਹਨ ।