ਪੱਛਮੀ ਬੰਗਾਲ ‘ਚ 4 ਵਜੇ ਤੱਕ 70 ਪ੍ਰਤੀਸ਼ਤ ਤੋਂ ਜਿਆਦਾ ਹੋਈ ਵੋਟਿੰਗ, ਕਈ ਥਾਵਾਂ ਤੇ ਹਿੰਸਾ ਦੀਆਂ ਖ਼ਬਰਾਂ

ਪੱਛਮੀ ਬੰਗਾਲ ‘ਚ 4 ਵਜੇ ਤੱਕ 70 ਪ੍ਰਤੀਸ਼ਤ ਤੋਂ ਜਿਆਦਾ ਹੋਈ ਵੋਟਿੰਗ, ਕਈ ਥਾਵਾਂ ਤੇ ਹਿੰਸਾ ਦੀਆਂ ਖ਼ਬਰਾਂ

ਵੀਓਪੀ ਬਿਊਰੋ – ਪੱਛਮੀ ਬੰਗਾਲ ‘ਚ ਪਹਿਲੇ ਚਰਨ ਦੀ ਵੋਟਿੰਗ ਅੱਜ ਚਲ ਰਹੀ ਹੈ ਤੇ ਇਸ ਦੌਰਾਨ ਸ਼ਾਮ ਚਾਰ ਵਜੇ ਤੱਕ 70 ਪ੍ਰਤੀਸ਼ਤ ਤੋਂ ਜਿਆਦਾ ਹੋਈ ਵੋਟਿੰਗ ਹੋ ਚੁੱਕੀ ਹੈ | ਚੋਣ ਕਮਿਸ਼ਨ ਦੇ ਅਨੁਸਾਰ ਸ਼ਾਮ 4 ਵਜੇ ਤੱਕ 70.17 ਪ੍ਰਤੀਸ਼ਤ ਮਤਦਾਨ ਹੋਇਆ ਸੀ । ਬੰਗਾਲ ਦੇ ਪੰਜ ਜਿਲਿਆਂ ਦੀ 30 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਨੇ | ਇਸ ਪੜਾਅ ਵਿੱਚ 73 ਲੱਖ ਤੋਂ ਵੱਧ ਵੋਟਰ 191 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ |

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕਾਂ ਨੂੰ ਰਿਕਾਰਡ ਬਦਲਣ ਦੀ ਅਪੀਲ ਕੀਤੀ ਸੀ । ਇਸ ਦੌਰਾਨ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਕਰਦਿਆਂ ਵੋਟ ਪਾਉਣ । ਚੁਣਾਵ ਅਯੋਗ ਨੇ ਇਸ ਵਾਰ ਵੋਟਾਂ ਪਾਉਣ ਦਾ ਸਮਾਂ ਵਧਾਉਂਦੇ ਹੋਏ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6:30 ਵਜੇ ਤੱਕ ਵੋਟ ਪਾਉਣ ਦਾ ਸਮਾਂ ਦਿੱਤਾ ਹੈ |

ਬੰਗਾਲ ਵਿੱਚ ਕਈ ਥਾਵਾਂ ਤੋਂ ਹਿੰਸਾ ਦੀਆਂ ਖਬਰਾਂ

ਸ਼ਨੀਵਾਰ ਸਵੇਰੇ ਪੱਛਮੀ ਮੇਦਿਨੀਪੁਰ ਦੇ ਕੇਸ਼ੀਰੀ ਦੇ ਬੇਗਮਪੁਰ ਖੇਤਰ ਵਿੱਚ ਇੱਕ ਭਾਜਪਾ ਵਰਕਰ ਦੀ ਲਾਸ਼ ਉਸ ਦੇ ਘਰ ਦੇ ਵਿਹੜੇ ਤੋਂ ਬਰਾਮਦ ਕੀਤੀ ਗਈ ਹੈ । ਚੋਣ ਕਮਿਸ਼ਨ ਨੇ ਇਸ ਘਟਨਾ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕੀਤੀ ਹੈ । ਸਲਬੋਨੀ ਵਿੱਚ, ਸੀਪੀਆਈ (ਐਮ) ਦੇ ਉਮੀਦਵਾਰ ਸੁਸ਼ਾਂਤ ਘੋਸ਼ ਦੀ ਗੱਡੀ ਉੱਤੇ ਹਮਲਾ ਹੋਇਆ ਹੈ ਅਤੇ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਜਿਥੇ ਇੱਕ ਪਾਸੇ ਪੁਰੂਲੀਆ ਸਦਰ ਵਿਚ, ਭਾਜਪਾ ਵਰਕਰਾਂ ‘ਤੇ ਤ੍ਰਿਣਮੂਲ ਵਰਕਰਾਂ ਨੂੰ ਕੁੱਟਣ ਦਾ ਦੋਸ਼ ਲਗਾਇਆ ਗਿਆ ਹੈ। ਟੀਐਮਸੀ ਦੇ ਪੰਜ ਕਰਮਚਾਰੀ ਜ਼ਖ਼ਮੀ ਦੱਸੇ ਜਾ ਰਹੇ ਹਨ । ਉਥੇ ਹੀ ਦੂਜੇ ਪਾਸੇ ਪੁਰੂਲਿਆ ਅਤੇ ਦੱਖਣ ਕਾਂਤੀ ਵਿਚ ਭਾਜਪਾ ਵਰਕਰਾਂ ਉੱਤੇ ਹਮਲੇ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ ।

ਤ੍ਰਿਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਟੀਐਮਸੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਕਾਂਤੀ ਦੱਖਣ ਅਤੇ ਕਾਂਠੀ ਉੱਤਰੀ ਵਿਧਾਨ ਸਭਾ ਹਲਕਿਆਂ ਵਿੱਚ ਸਵੇਰੇ 9.13 ਤੇ ਵੋਟਾਂ ਦੀ ਪ੍ਰਤੀਸ਼ਤ ਕ੍ਰਮਵਾਰ 18.47 ਅਤੇ 18.95 ਪ੍ਰਤੀਸ਼ਤ ਸੀ । ਪਰ ਚਾਰ ਮਿੰਟ ਬਾਅਦ, ਯਾਨੀ  9.17 ਤੇ ਵੋਟਾਂ ਦੀ ਗਿਣਤੀ ਕ੍ਰਮਵਾਰ 10.60 ਅਤੇ 9.40 ਪ੍ਰਤੀਸ਼ਤ ਰਹਿ ਗਈ ।

 

 

error: Content is protected !!