ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ, ਜਲੰਧਰ ਵਿਖੇ ਆਨਲਾਈਨ ਮੋਡ ਰਾਹੀਂ  ਹੋਲੀ ਦਾ ਕੀਤਾ ਆਯੋਜਨ

ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ, ਜਲੰਧਰ ਵਿਖੇ ਆਨਲਾਈਨ ਮੋਡ ਰਾਹੀਂ  ਹੋਲੀ ਦਾ ਕੀਤਾ ਆਯੋਜਨ

 

ਜਲੰਧਰ, 27 ਮਾਰਚ (ਰਾਜੂ ਗੁਪਤਾ) : ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ, ਜਲੰਧਰ ਨੇ ਕੋਵਿਡ-19 ਦੇ ਕਾਰਨ ਵਿਦਿਆਰਥੀਆਂ ਲਈ ਘਰ ਵਿੱਚ ਹੀ ਆਨਲਾਈਨ ਰਚਨਾਤਮਕ ਗਤੀਵਿਧੀਆਂ ਦਾ ਆਯੋਜਨ ਕਰਕੇ ਰੰਗਾਂ ਦਾ ਤਿਉਹਾਰ ਮਨਾਇਆ । ਇਹ ਮੁਕਾਬਲੇ ਕੋਰੋਨਾ ਸਾਵਧਾਨੀ ਵਾਲੇ ਉਪਾਵਾਂ ਨਾਲ ਸੁਰੱਖਿਅਤ ਹੋਲੀ ਖੇਡਣ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਕਰਵਾਏ ਗਏ ਸਨ ।

ਵਿਦਿਆਰਥੀਆਂ ਵੱਲੋਂ ਆਨਲਾਈਨ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ । ਅਮਨਪ੍ਰੀਤ ਕੌਰ ਨੇ ਹੋਲੀ ਦੀ ਸ਼ੁਭਕਾਮਨਾਵਾਂ ਵਾਲੇ ਅਪਣੇ ਪੋਸਟਰ ਵਿੱਚ ਪਹਿਲਾ ਇਨਾਮ ਹਾਸਿਲ ਕੀਤਾ ਅਤੇ ਹੋਲੀ ਨੂੰ ਸੁਰੱਖਿਅਤ ਢੰਗ ਨਾਲ ਖੇਡਣ ਦੇ ਸੁਝਾਵ ਦਿੱਤੇ। ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਕੈਨਵਸ ਦੇ ਨਾਲ ਚਿੱਤਰਕਾਰੀ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਕੀਤੀ ਜਿਸ ਵਿੱਚ ਦਰਸ਼ਾਇਆ ਗਿਆ ਸੀ ਕਿ ਇਹ ਤਿਉਹਾਰ ਜਾਤੀ, ਧਰਮ ਦੁਆਰਾ ਬਣਾਈਆਂ ਗਈਆਂ ਅਣਦੇਖੀ ਰੁਕਾਵਟਾਂ ਨੂੰ ਆਪਣੇ ਰੰਗਾਂ ਨਾਲ ਭੰਗ ਕਰਦਾ ਹੈ। ਕ੍ਰਿਤਿਕਾ ਮਗੋ ਨੇ ਇਕ ਤਿੰਨ-ਅਯਾਮੀ ਪੋਸਟਰ ਤਿਆਰ ਕਰਕੇ ਪਹਿਲਾ ਇਨਾਮ ਪ੍ਰਾਪਤ ਕੀਤਾ ਜਿਸ ਵਿੱਚ ਕੋਰੋਨਾ ਦੌਰਾਨ ਘਰ ਵਿੱਚ ਸੁਰੱਖਿਅਤ ਹੋਲੀ ਮਨਾਉਣ ਦਾ ਸੰਦੇਸ਼ ਦਿਤਾ ।

ਕੁਦਰਤੀ ਰੰਗ ਨਿਰਮਾਣਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਫੁੱਲਾਂ ਅਤੇ ਸਬਜ਼ੀਆਂ ਦੇ ਨਾਲ ਬਹੁਤ ਹੀ ਸੁੰਦਰ ਰੰਗ ਤਿਆਰ ਕੀਤੇ । ਦੋਰਸ ਮਲਹੋਤਰਾ ਨੇ ਕਲਾਤਮਕ ਢੰਗ ਨਾਲ ਜੈਵਿਕ ਰੰਗ ਤਿਆਰ ਕਰਕੇ ਪਹਿਲਾ ਇਨਾਮ ਪ੍ਰਾਪਤ ਕਿਤਾ । ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਲਈ ਸੇਫ ਐਂਡ ਹੈਲਦੀ ਹੋਲੀਦੀ ਕਾਮਨਾ ਕੀਤੀ।

error: Content is protected !!