ਸਕੂਲ ਮਾਫੀਆ ਦੀ ਧੱਕੇਸ਼ਾਹੀ ਖਿਲਾਫ ਮੰਗਲਵਾਰ ਨੂੰ ਹੋਵੇਗਾ ਜਲੰਧਰ ‘ਚ ਰੋਸ ਪ੍ਰਦਰਸ਼ਨ

ਸਕੂਲ ਮਾਫੀਆ ਦੀ ਧੱਕੇਸ਼ਾਹੀ ਖਿਲਾਫ ਮੰਗਲਵਾਰ ਨੂੰ ਹੋਵੇਗਾ ਜਲੰਧਰ ਚ ਰੋਸ ਪ੍ਰਦਰਸ਼ਨ

ਜਲੰਧਰ (ਰੰਗਪੁਰੀ) ਜੇ ਤੁਹਾਡੇ ਬੱਚੇ ਵੀ ਪੜਦੇ ਨੇ ਜਲੰਧਰ ਦੇ ਕਿਸੇ ਪ੍ਰਾਇਵੇਟ ਸਕੂਲ ਵਿੱਚ ਤਾਂ ਤੁਹਾਡੇ ਲਈ ਨਾ ਸਿਰਫ ਇਹ ਖ਼ਬਰ ਪੜਨਾ ਜਰੂਰੀ ਹੈ, ਬਲਕਿ ਤੁਹਾਨੂੰ ਇਸ ਨਾਲ ਜੁੜਨਾ ਵੀ ਪੈਣਾ ਹੈ | ਜੀ ਹਾਂ ਜਲੰਧਰ ਦੇ ਪ੍ਰਾਇਵੇਟ ਸਕੂਲਾਂ ਵਲੋਂ ਬਣੇ ਮਾਫੀਆ ਖਿਲਾਫ ਵਿਧੀਆਰਥੀਆਂ ਦੇ ਮਾਪਿਆਂ ਨੇ ਪੇਰੇਂਟਸ ਅਸੋਸ਼ਿਏਸ਼ਨ ਜਲੰਧਰ ਬਣਾਈ ਹੈ | ਇਸ ਦੇ ਮੈਂਬਰਾਂ ਨੇ ਐਤਵਾਰ ਨੂੰ ਕੰਪਨੀ ਬਾਗ ਚੌਕ ਚ ਇਕਠੇ ਹੋ ਕੇ ਇਹ ਐਲਾਨ ਕੀਤਾ ਸੀ ਕੀ ਉਹ ਪ੍ਰਾਇਵੇਟ ਸਕੂਲਾਂ ਦੀ ਦਾਦਗਿਰੀ ਨਹੀਂ ਚਲਣ ਦੇਣਗੇ | ਇਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕੀ ਜਿਵੇਂ ਪ੍ਰਾਇਵੇਟ ਸਕੂਲਾਂ ਨੇ ਆਪਣੀ ਦਾਦਾਗਿਰੀ ਚਲਾਉਣ ਲਈ CBSE ਐਫ਼ੀਲੇਟਡ ਸਕੂਲ ਅਸੋਸ਼ਿਏਸ਼ਨ ਦਾ ਗਠਨ ਕੀਤਾ ਹੈ ਉਸ ਤਰਹ ਹੀ ਇਹਨਾਂ ਦੇ ਖਿਲਾਫ ਉਹਨਾਂ ਨੇ ਵੀ ਪੇਰੇਂਟਸ ਅਸੋਸ਼ਿਏਸ਼ਨ ਜਲੰਧਰ ਬਣਾ ਲਈ ਹੈ |

ਐਤਵਾਰ ਨੂੰ ਇਹਨਾਂ ਨੇ ਲੋਕਤਾਂਤਰਿਕ ਤਰੀਕੇ ਨਾਲ ਜਲੰਧਰ ਦੇ ਵਿੱਚ ਰੋਸ ਮਾਰਚ ਕਰਦੇ ਹੋਏ ਡੀਸੀ ਨੂੰ ਮੰਗ-ਪੱਤਰ ਅਤੇ ਸ਼ਿਕਾਇਤਾਂ ਦੇਣੀਆਂ ਹਨ । ਇਸ ਲਈ ਇਹਨਾਂ ਨੇ ਸੋਸ਼ਲ ਮੀਡੀਆ ਤੇ ਕਈ ਗਰੁਪ ਬਣਾਏ ਨੇ ਤੇ ਉਸ ਵਿੱਚ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ | ਤੁਹਾਡੇ ਲਈ ਵੀ ਇਹ ਅਪੀਲ ਸੁਣਨਾ ਜਰੂਰੀ ਹੈ |

ਸਾਰੇ ਮਾਂ-ਬਾਪ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਗਰੁੱਪ ਸਾਰੇ ਪੇਰਂਟਸ ਦੀ ਏਕਤਾ ਲਈ ਬਣਾਇਆ ਗਿਆ ਹੈ। ਅਸੀਂ ਸਾਰੇ ਇੱਕ-ਜੁੱਟ ਹੋਕੇ ਹੀ ਸਕੂਲ ਮਾਫੀਆ ਦੀ ਧੱਕੇਸ਼ਾਹੀ ਖਿਲਾਫ ਖੜੇ ਹਾਂ ।

ਤੁਹਾਨੂੰ ਸਾਰੇਆਂ ਨੂੰ ਬੇਣਤੀ ਕੀਤੀ ਜਾਂਦੀ ਹੈ ਕਿ ਕੱਲ (ਮੰਗਲਵਾਰ) ਮਿਤੀ 30.03.2021 ਨੂੰ ਸਵੇਰੇ 10.45 ਵਜੇ ਹੋਰ ਵੀ ਸਾਥੀਆਂ ਨੂੰ ਨਾਲ ਲੈਕੇ ਵੱਧ ਤੋਂ ਵੱਧ ਗਿਣਤੀ ਵਿੱਚ ਕੰਪਨੀ ਬਾਗ ਦੇ ਨੈਸ਼ਨਲ ਫਲੈਗ ਕੋਲ ਆਪਣੇ-ਆਪਣੇ ਸਕੂਰਟਰ- ਬਾਈਕ ਤੇ ਇਕੱਠੇ ਹੋਣਾ ਹੈ । ਇਸ ਤੋਂ ਬਾਅਦ ਅਸੀ ਲੋਕਤਾਂਤਰਿਕ ਅਤੇ ਸ਼ਾਂਤਮਈ ਤਰੀਕੇ ਨਾਲ ਸ਼ਹਿਰ ਦੇ ਵਾਲਮੀਕ ਚੌਂਕ (ਜੋਤੀ ਚੋਨਕ), ਅੰਬੇਡਕਰ ਚੋਂਕ, ਗੁਰੁ ਨਾਨਕ ਮਿਸ਼ਨ ਚੌਂਕ ਅਤੇ ਸੰਵਿਧਾਨ ਚੌਂਕ (ਬੀ.ਐਮ.ਸੀ.) ਚੌਂਕਾ ਤੋਂ ਹੋਕੇ ਡੀ.ਸੀ. ਸਾਹਿਬ ਦੇ  ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਕੇ ਉਹਨਾ ਨੂੰ ਸਾਂਝਾ ਮੰਗ-ਪੱਤਰ ਅਤੇ ਸ਼ਿਕਾਇਤਾਂ ਦੇਣੀਆਂ ਹਨ।

ਸਾਂਝਾ ਮੰਗ-ਪੱਤਰ ਤੁਹਾਨੂੰ ਕੰਪਨੀ ਬਾਗ ਮੌਕੇ ਤੇ ਮਿਲ ਜਾਵੇਗਾ ਅਤੇ ਉਸ ਤੇ ਸਾਰੇਆਂ ਨੇ ਆਪਨਾ ਨਾਮ, ਬੱਚੇ ਦਾ ਨਾਂ ਅਤੇ ਹਰਤਾਖਰ ਕਰਨੇ ਹਨ । ਵਿਅਕਤੀਗਤ ਸ਼ਿਕਾਇਤ ਦੀ ਕਾਪੀ ਹੇਠਾਂ ਦਿੱਤੀ ਗਈ ਹੈ, ਚਾਹਵਾਨ ਮਾਂ-ਬਾਪ ਇਸ ਨੂੰ ਪਰਿੰਟ ਕਢਵਾ ਕੇ ਨਾਲ ਲੈ ਕੇ ਆਉਣ । ਕਿਰਪਾ ਕਰਕੇ ਸਾਰੇ ਹੀ ਕਰੋਨਾ ਦੀ ਸੁਰੱਖਿਆਂ ਲਈ ਜਾਰੀ ਕੀਤੀਆਂ ਗਾਈਡ-ਲਾਈਨ ਦੀ ਪਾਲਣਾ ਕਰਨਗੇ ਅਤੇ ਮਾਸਕ ਜਰੂਰ ਪਹਿਨਣਗੇ ।

ਪੇਰੇਂਟਸ ਅਸੋਸ਼ਿਏਸ਼ਨ ਜਲੰਧਰ ਦੀ ਇਹ ਅਪੀਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਨਾਲ ਜੁੜ ਵੀ ਰਹੇ ਨੇ |

ਇਥੇ ਇਹ ਵੀ ਦੱਸਣਾ ਜਰੂਰੀ ਹੈ ਕੀ ਜਲੰਧਰ ਦੇ ਕੁਝ ਸਕੂਲ ਜੋ ਕੀ CBSE ਐਫ਼ੀਲੇਟਡ ਸਕੂਲ ਅਸੋਸ਼ਿਏਸ਼ਨ ਨਾਲ ਜੁੜੇ ਹੋਏ ਹਨ | ਉਹਨਾਂ ਵਿਚੋਂ ਕੁਝ ਸਕੂਲ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਪਾਲਣ ਵੀ ਕਰ ਰਹੇ ਨੇ |

 

Leave a Reply

Your email address will not be published. Required fields are marked *

error: Content is protected !!