ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿਚ ਮਹਿਲਾ ਭਾਜਪਾ ਨੇਤਰੀ ‘ਤੇ ਹੋਇਆ ਅੱਤਵਾਦੀ ਹਮਲਾ, ਦੋ ਮਰੇ ਇਕ ਜ਼ਖਮੀ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿਚ ਮਹਿਲਾ ਭਾਜਪਾ ਨੇਤਰੀ ‘ਤੇ ਹੋਇਆ ਅੱਤਵਾਦੀ ਹਮਲਾ, ਦੋ ਮਰੇ ਇਕ ਜ਼ਖਮੀ

 

ਜੰਮੂ ਕਸ਼ਮੀਰ ਦੇ ਜਿਲਾ ਬਾਰਾਮੂਲਾ ਦੇ ਸੋਪੋਰ ਵਿਚ ਇਕ ਅੱਤਵਾਦੀ ਹਮਲਾ ਹੋਇਆ ਹੈ । ਅੱਤਵਾਦੀਆਂ ਨੇ ਸੋਮਵਾਰ ਨੂੰ ਸਿਟੀ ਕੌਂਸਲ ਦਫਤਰ ਵਿਖੇ ਗੋਲੀਆਂ ਚਲਾਈਆਂ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਮਲਾ ਸਿਟੀ ਕੌਂਸਲ ਦੀ ਚੇਅਰਮੈਨ ਫਰੀਦਾ ਖਾਨ ‘ਤੇ ਹੋਇਆ ਹੈ । ਹਮਲੇ ਵਿਚ ਫਰੀਦਾ ਜ਼ਖਮੀ ਹੋ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ । ਫਰੀਦਾ ਬੀਜੇਪੀ ਦੀ ਸਟੇਟ ਸੈਕਟਰੀ ਵੀ ਹੈ । ਹਮਲੇ ਦੇ ਸਮੇਂ ਦਫਤਰ ਵਿੱਚ ਕੌਂਸਲਰਾਂ ਦੀ ਇੱਕ ਮੀਟਿੰਗ ਚੱਲ ਰਹੀ ਸੀ ।

ਇਸ ਹਮਲੇ ਵਿੱਚ ਕੌਂਸਲਰ ਰਿਆਜ਼ ਅਹਿਮਦ ਮਾਰਿਆ ਗਿਆ, ਜਦੋਂ ਕਿ ਇੱਕ ਹੋਰ ਕੌਂਸਲਰ ਸ਼ਮਸੂਦੀਨ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਇਸ ਘਟਨਾ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਫਕਤ ਅਹਿਮਦ ਦੀ ਵੀ ਮੌਤ ਹੋ ਗਈ ਹੈ । ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਕੇ ਤਲਾਸ਼ੀ  ਸ਼ੁਰੂ ਕਰ ਦਿੱਤੀ ਹੈ ।

Leave a Reply

Your email address will not be published. Required fields are marked *

error: Content is protected !!