ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਜੇ.ਈ.ਈ. ਮੇਨਜ਼-2024 ਵਿੱਚ ਸ਼ਾਨਦਾਰ ਪ੍ਰਦਰਸ਼ਨ: ਦਕਸ਼ ਗੁਪਤਾ ਦਾ ਐਨਟੀਏ ਸਕੋਰ 99.74


ਜਲੰਧਰ (ਪ੍ਰਥਮ ਕੇਸਰ); ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਆਯੋਜਿਤ 2024 ਵਿੱਚ ਆਯੋਜਿਤ ਜੇ.ਈ.ਈ. ਮੇਨਜ਼ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ, ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਦਾ ਐਨਟੀਏ ਸਕੋਰ ਸ਼ਾਨਦਾਰ ਰਿਹਾ।

ਇਸ ਪ੍ਰੀਖਿਆ ਵਿੱਚ ਦਕਸ਼ ਗੁਪਤਾ  ਨੇ 99.74 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।  ਗੁਰਜੋਤ ਨੇ 95.97, ਜਸਕਰਨ ਨੇ 95.72, ਸਮਰਥ ਨੇ 94.38 ਅੰਕ ਪ੍ਰਾਪਤ ਕਰਕੇ ਜੇਈਈ ਫਾਈਨਲ ਲਈ ਕੁਆਲੀਫਾਈ ਕੀਤਾ।


ਇਸ ਮੌਕੇ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ: ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫ਼ਲਤਾ ‘ਤੇ ਵਧਾਈ ਦਿੱਤੀ |

ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

error: Content is protected !!