ਲੋਕਾਂ ਨਾਲ ਕਰਦਾ ਸੀ Fraud, ਦੋਸਤ ਕੋਲੋਂ ਵੀ 9 ਲੱਖ ਲੈ ਕੇ ਮੁਕਰਿਆ, ਅਗਲੇ ਨੇ 8ਵੀਂ ਮੰਜ਼ਿਲ ਤੋਂ ਸੁੱਟ ਕੇ ਕਰ’ਤੀ ਕਹਾਣੀ ਖਤਮ

ਲੋਕਾਂ ਨਾਲ ਕਰਦਾ ਸੀ Fraud, ਦੋਸਤ ਕੋਲੋਂ ਵੀ 9 ਲੱਖ ਲੈ ਕੇ ਮੁਕਰਿਆ, ਅਗਲੇ ਨੇ 8ਵੀਂ ਮੰਜ਼ਿਲ ਤੋਂ ਸੁੱਟ ਕੇ ਕਰ’ਤੀ ਕਹਾਣੀ ਖਤਮ

ਨਵੀਂ ਦਿੱਲੀ (ਵੀਓਪੀ ਬਿਊਰੋ) ਇੱਥੇ ਉਧਾਰ ਲਏ ਪੈਸੇ ਵਾਪਸ ਨਾ ਕਰਨ ‘ਤੇ ਅਗਵਾ ਕਰਕੇ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਮੁਲਜ਼ਮ ਉਸ ਨੂੰ ਲੋਧੀ ਕਾਲੋਨੀ ਦੀ ਇਕ ਇਮਾਰਤ ਦੀ 8ਵੀਂ ਮੰਜ਼ਿਲ ‘ਤੇ ਲੈ ਗਏ ਅਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਹੇਠਾਂ ਸੁੱਟ ਦਿੱਤਾ। ਇਸ ਸਬੰਧੀ ਪੁਲਿਸ ਨੇ ਕਾਤਲ ਅਹਿਮਦ ਸਲਮਾਨ ਉਰਫ਼ ਰਾਜਾ (29) ਅਤੇ ਧਰਮੇਸ਼ ਮਲਿਕ (33) ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅਪਰਾਧ ਸ਼ਾਖਾ ਦੇ ਵਧੀਕ ਪੁਲਿਸ ਕਮਿਸ਼ਨਰ ਸੰਜੇ ਭਾਟੀਆ ਅਨੁਸਾਰ ਇੰਸਪੈਕਟਰ ਸੁਨੀਲ ਕਾਲਖੰਡੇ ਦੀ ਟੀਮ ਵਿੱਚ ਤਾਇਨਾਤ ਐੱਸਆਈ ਸੁਭਾਸ਼ ਨੂੰ ਲੋਧੀ ਕਾਲੋਨੀ ਵਿੱਚ ਬਿਹਾਰ ਦੇ ਔਰੰਗਾਬਾਦ ਦੇ ਰਹਿਣ ਵਾਲੇ ਚੰਦਨ (30) ਦੇ ਕਤਲ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਏ.ਸੀ.ਪੀ/ਸੈਂਟਰਲ ਰੇਂਜ ਕ੍ਰਾਈਮ ਪੰਕਜ ਅਰੋੜਾ ਦੀ ਨਿਗਰਾਨੀ ਹੇਠ ਇੰਸਪੈਕਟਰ ਗੌਰਵ ਚੌਧਰੀ ਅਤੇ ਇੰਸਪੈਕਟਰ ਸੁਨੀਲ ਕਾਲਖੰਡੇ, ਐਸਆਈ ਸੁਭਾਸ਼, ਐਸਆਈ ਯਸ਼ਪਾਲ ਸਿੰਘ ਅਤੇ ਏਐਸਆਈ ਮੁਨੱਵਰ ਖਾਨ ਦੀ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਸਾਯਾ ਗੋਲਡ ਸੋਸਾਇਟੀ ਇੰਦਰਾਪੁਰਮ, ਗਾਜ਼ੀਆਬਾਦ ਨੇੜੇ ਕਾਬੂ ਕੀਤਾ।

ਧਰਮੇਸ਼ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚੰਦਨ ਫਰਜ਼ੀ ਬੈਂਕ ਖਾਤੇ ਖੋਲ੍ਹਦਾ ਸੀ। ਬੈਂਕ ਖਾਤਿਆਂ ਦੀ ਵਰਤੋਂ ਆਨਲਾਈਨ ਧੋਖਾਧੜੀ ਅਤੇ ਸੱਟੇਬਾਜ਼ੀ ਲਈ ਕੀਤੀ ਜਾਂਦੀ ਸੀ। ਚੰਦਨ ਨੇ ਅਹਿਮਦ ਰਾਹੀਂ ਧਰਮੇਸ਼ ਤੋਂ ਵਿਆਜ ‘ਤੇ ਪੈਸੇ ਲਏ ਸਨ। ਧਰਮੇਸ਼ ਨੇ ਚੰਦਨ ਨੂੰ ਮੋਟੇ ਵਿਆਜ ‘ਤੇ 8 ਤੋਂ 9 ਲੱਖ ਰੁਪਏ ਦਿੱਤੇ ਸਨ ਪਰ ਉਹ ਪੈਸੇ ਵਾਪਸ ਨਹੀਂ ਕਰ ਰਿਹਾ ਸੀ, ਇਸੇ ਲਈ ਉਸ ਦਾ ਕਤਲ ਕਰ ਦਿੱਤਾ ਗਿਆ।

error: Content is protected !!