ਕੈਨੇਡਾ ‘ਚ ਪੁਲਿਸ ਤੋਂ ਬਚਦੇ ਚੋਰ ਨੇ ਭਾਰਤ ਦੇ ਰਹਿਣ ਵਾਲੇ ਦਾਦਾ-ਦਾਦੀ ਤੇ 3 ਮਹੀਨੇ ਦੇ ਪੋਤੇ ‘ਚ ਮਾਰੀ ਕਾਰ, ਤਿੰਨਾਂ ਦੀ ਮੌ.ਤ

ਕੈਨੇਡਾ ‘ਚ ਪੁਲਿਸ ਤੋਂ ਬਚਦੇ ਚੋਰ ਨੇ ਭਾਰਤ ਦੇ ਰਹਿਣ ਵਾਲੇ ਦਾਦਾ-ਦਾਦੀ ਤੇ 3 ਮਹੀਨੇ ਦੇ ਪੋਤੇ ‘ਚ ਮਾਰੀ ਕਾਰ, ਤਿੰਨਾਂ ਦੀ ਮੌ.ਤ

ਵੀਓਪੀ ਬਿਊਰੋ- ਕੈਨੇਡਾ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਭਾਰਤੀ ਬਜ਼ੁਰਗ ਜੋੜੇ ਅਤੇ ਉਸ ਦੇ ਤਿੰਨ ਮਹੀਨਿਆਂ ਦੇ ਮਾਸੂਮ ਪੋਤੇ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਓਨਟਾਰੀਓ ਪੁਲਿਸ ਦੀ ਇੱਕ ਗੱਡੀ ਸ਼ਰਾਬ ਦੀ ਦੁਕਾਨ ‘ਤੇ ਡਕੈਤੀ ਕਰਨ ਵਾਲੇ ਸ਼ੱਕੀ ਨੂੰ ਫੜਨ ਲਈ ਗਲਤ ਰਸਤੇ ‘ਤੇ ਗਈ ਅਤੇ ਕਈ ਵਾਹਨ ਆਪਸ ਵਿੱਚ ਟਕਰਾ ਗਏ। ਟੋਰਾਂਟੋ ਤੋਂ ਲਗਭਗ 50 ਕਿਲੋਮੀਟਰ ਪੂਰਬ ਵਿਚ ਵ੍ਹਾਈਟਬੀ ਵਿਚ ਹਾਈਵੇਅ 401 ‘ਤੇ ਹੋਏ ਹਾਦਸੇ ਵਿਚ ਕਈ ਵਾਹਨ ਨੁਕਸਾਨੇ ਗਏ ਅਤੇ ਸਾਰੇ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਓਨਟਾਰੀਓ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਨੇ ਕਿਹਾ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ 60 ਸਾਲਾ ਵਿਅਕਤੀ ਅਤੇ ਇੱਕ 55 ਸਾਲਾ ਔਰਤ ਸ਼ਾਮਲ ਹੈ ਜੋ ਭਾਰਤ ਤੋਂ ਆਈ ਸੀ। ਹਾਲਾਂਕਿ ਮ੍ਰਿਤਕਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ ਹਨ। ਐਸਆਈਯੂ ਨੇ ਕਿਹਾ ਕਿ ਹਾਦਸੇ ਵਿੱਚ ਜੋੜੇ ਦੇ ਤਿੰਨ ਮਹੀਨਿਆਂ ਦੇ ਪੋਤੇ ਦੀ ਵੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਹਾਈਵੇਅ 401 ਕਈ ਘੰਟਿਆਂ ਤੱਕ ਬੰਦ ਰਿਹਾ। ਏਜੰਸੀ ਨੇ ਕਿਹਾ ਕਿ ਬੱਚੇ ਦੇ 33 ਸਾਲਾ ਪਿਤਾ ਅਤੇ 27 ਸਾਲਾ ਮਾਂ, ਜੋ ਹਾਦਸੇ ਵਿੱਚ ਸ਼ਾਮਲ ਵਾਹਨਾਂ ਵਿੱਚੋਂ ਇੱਕ ਵਿੱਚ ਸਫ਼ਰ ਕਰ ਰਹੇ ਸਨ, ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਐਸਆਈਯੂ ਨੇ ਦੱਸਿਆ ਕਿ ਮਾਂ ਦੀ ਹਾਲਤ ਨਾਜ਼ੁਕ ਹੈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 21 ਸਾਲਾ ਸ਼ੱਕੀ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ ਛੇ ਵਾਹਨ ਆਪਸ ਵਿੱਚ ਟਕਰਾ ਗਏ ਸਨ।

error: Content is protected !!