ਗੋਲਡੀ ਬਰਾੜ ਅਤੇ ਲਖਬੀਰ ਲੰਢਾ ਚ ਕਿਉਂ ਹੈ 36 ਦਾ ਆਂਕੜਾ, ਜਾਣੋਂ 4 ਸਾਲ ਪੁਰਾਣੀ ਦੁਸ਼ਮਣੀ ਦੀ ਕਹਾਣੀ

ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਗੋਲਡੀ ਬਰਾੜ ਦੇ ਕਤਲ ਦੀ ਖਬਰ ਫਰਜ਼ੀ ਨਿਕਲੀ ਹੈ। ਅਮਰੀਕਾ ਦੀ ਫੇਰਜ਼ਨੋ ਪੁਲਿਸ ਨੇ ਸਾਫ਼ ਕੀਤਾ ਹੈ ਕਿ ਇੱਕ ਕਤਲ ਹੋਇਆ ਹੈ। ਪਰ ਕਤਲ ਹੋਏ ਵਿਅਕਤੀ ਦਾ ਚਿਹਰਾ ਬਿਲਕੁਲ ਗੋਲਡੀ ਬਰਾੜ ਵਰਗਾ ਸੀ। ਇਸ ਕਾਰਨ ਕਿਸੇ ਨੇ ਇਹ ਅਫਵਾਹ ਫੈਲਾ ਦਿੱਤੀ। ਪਰ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਲਖਬੀਰ ਸਿੰਘ ਲੰਡਾ ਨੇ ਗੋਲਡੀ ਦੇ ਕਤਲ ਦੀ ਜ਼ਿੰਮੇਵਾਰੀ ਕਿਉਂ ਲਈ? ਲਖਬੀਰ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਲਿਖਿਆ ਸੀ ਕਿ ਅਸੀਂ ਗੋਲਡੀ ਦਾ ਕਤਲ ਕਰਵਾਇਆ ਸੀ। ਆਓ ਜਾਣਦੇ ਹਾਂ ਗੋਲਡੀ ਅਤੇ ਲਖਬੀਰ ਦਾ ਕੀ ਹੈ ਕਨੈਕਸ਼ਨ।

ਮੂਲ ਰੂਪ ਤੋਂ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗੋਲਡੀ ਬਰਾੜ ਅਤੇ ਲਖਬੀਰ ਲੰਡਾ ਵਿਚਕਾਰ 36 ਦਾ ਅੰਕੜਾ ਹੈ। ਦੋਨੋਂ ਇੱਕ ਦੂਜੇ ਨੂੰ ਫੁੱਟੀ ਅੱਖ ਨਹੀਂ ਭਾਉਂਦੇ। ਇਹ ਦੁਸ਼ਮਣੀ ਸਾਲ 2020 ਤੋਂ ਸ਼ੁਰੂ ਹੋਈ ਸੀ। ਇਸ ਕਤਲ ਦਾ ਆਰੋਪ ਲਖਬੀਰ ਸਿੰਘ ਲੰਡਾ ਗੈਂਗ ਤੇ ਲੱਗਿਆ ਸੀ।ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਗੁਰਲਾਲ ਬਰਾੜ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਵਿਚਾਲੇ ਖਾਸ ਦੋਸਤੀ ਸੀ। ਗੁਰਲਾਲ ਬਰਾੜ ਅਤੇ ਲਾਰੈਂਸ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ-ਸੋਪੂ ਨਾਲ ਜੁੜੇ ਹੋਏ ਸਨ। ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਫਿਰ ਤੋਂ ਆਪਣੇ ਵਿਰੋਧੀ ਗੈਂਗ ਤੋਂ ਬਦਲਾ ਲੈਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਕਈ ਗੈਂਗਵਾਰ ਹੋਏ

ਗੋਲਡੀ ਖਿਲਾਫ ਦੋ ਵਾਰ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ। ਉਹ ਵੱਖ-ਵੱਖ ਤਰੀਕਿਆਂ ਨਾਲ ਵਿਦੇਸ਼ ਵਿਚ ਰਹਿ ਰਿਹਾ ਸੀ। ਗੋਲਡੀ ਪਿਛਲੇ ਕੁਝ ਸਾਲਾਂ ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ 2021 ਵਿੱਚ ਮੋਹਾਲੀ ਵਿੱਚ ਲਾਰੈਂਸ ਅਤੇ ਉਸਦੇ ਦੋਸਤ, ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ। ਲਾਰੈਂਸ ਅਤੇ ਗੋਲਡੀ ਦਾ ਮੰਨਣਾ ਸੀ ਕਿ ਇਸ ਕਤਲ ਪਿੱਛੇ ਸਿੱਧੂ ਮੂਸੇਵਾਲਾ ਦਾ ਵੀ ਹੱਥ ਸੀ।

ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਬਰਾੜ ਨੇ ਵਿਦੇਸ਼ ਵਿੱਚ ਬੈਠ ਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਅਤੇ 2022 ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ ‘ਤੇ ਮੋਹਾਲੀ ‘ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਦੀ ਮਦਦ ਨਾਲ ਗ੍ਰਨੇਡ ਹਮਲਾ ਕਰਨ ਦਾ ਦੋਸ਼ ਹੈ। ਇੰਨਾ ਹੀ ਨਹੀਂ, ਲੰਡਾ ‘ਤੇ ਪਾਕਿਸਤਾਨ ਤੋਂ ਭਾਰਤ ਨੂੰ ਹਥਿਆਰਾਂ ਅਤੇ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਤਸਕਰੀ ਦੀ ਨਿਗਰਾਨੀ ਕਰਨ ਦਾ ਦੋਸ਼ ਹੈ। ਉਹ 9 ਮਈ 2022 ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦਾ ਮਾਸਟਰਮਾਈਂਡ ਹੈ

error: Content is protected !!