ਇਸ ਦੌਰਾਨ ਵਿਨੋਦ ਨੇ ਵੋਲਵੋ ਬੱਸ ਸਟੈਂਡ ਜਾਣ ਲਈ ਟੈਕਸੀ ਮੰਗਵਾਈ। ਸਾਮਾਨ ਨੂੰ ਟੈਕਸੀ ਵਿੱਚ ਰੱਖਦਿਆਂ ਉਸ ਨੇ ਹੋਟਲ ਦੇ ਸਟਾਫ ਤੋਂ ਮਦਦ ਮੰਗੀ ਤਾਂ ਸਟਾਫ ਮੈਂਬਰਾਂ ਨੂੰ ਵਿਨੋਦ ਦਾ ਬੈਗ ਕਾਫੀ ਭਾਰਾ ਲੱਗਿਆ ਤਾਂ ਉਨ੍ਹਾਂ ਨੂੰ ਉਸ ’ਤੇ ਸ਼ੱਕ ਹੋਇਆ ਤਾ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਨੇ ਆ ਕੇ ਉਸਦੇ ਸਮਾਨ ਦੀ ਤਲਾਸ਼ੀ ਲਈ ਤਾਂ ਉਸਦੇ ਬੈਗ ਵਿੱਚੋਂ ਇੱਕ ਲਾਸ਼ ਬਰਾਮਦ ਹੋਈ, ਜੋ ਕਿ ਸ਼ੀਤਲ ਦਾ ਸੀ, ਜੋ ਇਸ ਹੋਟਲ ‘ਚ ਉਸਦੇ ਨਾਲ ਰਹਿ ਰਹੀ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕੁੱਲੂ ਦੇ ਐਸਪੀ ਡਾ. ਕਾਰਤੀਕੇਯਨ ਗੋਕੁਲ ਚੰਦਰਨ ਨੇ ਦੱਸਿਆ ਕਿ ਹੋਟਲ ਸਟਾਫ਼ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਇੱਕ ਨੌਜਵਾਨ ਹੋਟਲ ਛੱਡ ਕੇ ਜਾ ਰਿਹਾ ਹੈ। ਉਸ ਕੋਲ ਇੱਕ ਬੈਗ ਹੈ ਜੋ ਆਮ ਨਾਲੋਂ ਬਹੁਤ ਜ਼ਿਆਦਾ ਭਾਰਾ ਹੈ। ਇਸ ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਮੁਲਜ਼ਮ ਨੇ ਉਸ ਸਮੇਂ ਬੈਗ ਟੈਕਸੀ ਵਿੱਚ ਰੱਖਿਆ ਹੋਇਆ ਸੀ ਅਤੇ ਉਹ ਖੁਦ ਉਥੋਂ ਫਰਾਰ ਹੋ ਗਿਆ। ਹੋਟਲ ਸਟਾਫ ਨੂੰ ਉਸ ਦੀਆਂ ਗਤੀਵਿਧੀਆਂ ‘ਤੇ ਸ਼ੱਕ ਹੋ ਗਿਆ, ਜਿਸ ਕਾਰਨ ਉਹ ਬੈਗ ਪਿੱਛੇ ਛੱਡ ਕੇ ਭੱਜ ਗਿਆ। ਜਦੋਂ ਪੁਲਿਸ ਨੇ ਬੈਗ ਦੀ ਤਲਾਸ਼ੀ ਲਈ ਤਾਂ ਉਸ ‘ਚ ਕੁੜੀ ਦੀ ਲਾਸ਼ ਮਿਲੀ।