ਰੇਣੂ ਇੱਕ ਘਰੇਲੂ ਔਰਤ ਹੈ ਅਤੇ ਉਸਦਾ ਪਤੀ ਦੁਕਾਨ ਚਲਾਉਂਦਾ ਹੈ। ਦਰਅਸਲ, ਇਹ ਕਹਾਣੀਆਂ ਇਸ ਲਈ ਦੱਸੀਆਂ ਜਾ ਰਹੀਆਂ ਹਨ ਕਿਉਂਕਿ ਪੰਜਾਬ ਵਿੱਚ ਸਰਕਾਰੀ ਲਾਟਰੀ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਉਸਨੇ ਇੱਕ ਬੰਪਰ ਲਾਟਰੀ ਜਿੱਤੀ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਰਕਾਰੀ ਤੌਰ ’ਤੇ ਲਾਟਰੀ ਟਿਕਟਾਂ ਦੀ ਵਿਕਰੀ ਹੁੰਦੀ ਹੈ।
ਜਿੱਥੇ ਸਰਕਾਰ ਨੂੰ ਇਸ ਤੋਂ ਆਮਦਨ ਹੁੰਦੀ ਹੈ। ਇਸ ਦੇ ਨਾਲ ਹੀ ਆਮ ਲੋਕਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਪੰਜਾਬ ਵਿੱਚ ਹਰ ਦਿਨ, ਹਰ ਮਹੀਨੇ ਅਤੇ ਤਿਉਹਾਰਾਂ ਮੌਕੇ ਲਾਟਰੀਆਂ ਲੱਗਦੀਆਂ ਹਨ। ਮਿਸਾਲ ਵਜੋਂ ਪੰਜਾਬ ਸਰਕਾਰ ਨੇ 20 ਅਪ੍ਰੈਲ ਨੂੰ ਵਿਸਾਖੀ ਦੀ ਲਾਟਰੀ ਦੇ ਨਤੀਜੇ ਐਲਾਨ ਦਿੱਤੇ ਹਨ।
ਇਸ ਵਿੱਚ ਪਹਿਲਾ ਇਨਾਮ 5 ਕਰੋੜ ਰੁਪਏ (ਦੋ ਵਿਅਕਤੀਆਂ ਚ ਅੱਧਾ-ਅੱਧਾ ), ਦੂਜਾ ਇਨਾਮ 1 ਕਰੋੜ ਰੁਪਏ, ਤੀਜਾ ਇਨਾਮ 50 ਲੱਖ ਰੁਪਏ ਰੱਖਿਆ ਗਿਆ ਹੈ। ਦੱਸ ਦੇਈਏ ਕਿ ਪੰਜਾਬ ‘ਚ ਲੋਹੜੀ, ਵਿਸਾਖੀ, ਹੋਲੀ, ਦੀਵਾਲੀ ਸਮੇਤ ਹੋਰ ਮੌਕਿਆਂ ‘ਤੇ ਲਾਟਰੀ ਦੀਆਂ ਟਿਕਟਾਂ ਵੇਚੀਆਂ ਜਾਂਦੀਆਂ ਹਨ।