ਹੁਸ਼ਿਆਰਪੁਰ ਦੇ ਟਾਂਡਾ ‘ਚ ਭਿਆਨਕ ਸੜਕ ਹਾਦਸਾ, 2 ਕਾਰਾਂ ਦੀ ਟੱਕਰ ‘ਚ ਰਿਟਾਇਰ ਥਾਣੇਦਾਰ ਦੀ ਮੌ.ਤ

ਹੁਸ਼ਿਆਰਪੁਰ ਦੇ ਟਾਂਡਾ ‘ਚ ਭਿਆਨਕ ਸੜਕ ਹਾਦਸਾ, 2 ਕਾਰਾਂ ਦੀ ਟੱਕਰ ‘ਚ ਰਿਟਾਇਰ ਥਾਣੇਦਾਰ ਦੀ ਮੌ.ਤ

ਟਾਂਡਾ (ਵੀਓਪੀ ਬਿਊਰੋ) ਸਥਾਨਕ ਇਲਾਕੇ ‘ਚ ਦੋ ਕਾਰਾਂ ਦੀ ਟੱਕਰ ‘ਚ ਸੇਵਾਮੁਕਤ ਥਾਣੇਦਾਰ ਦੀ ਮੌਤ ਅਤੇ 3 ਹੋਰ ਵਿਅਕਤੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਟਾਂਡਾ-ਸ੍ਰੀ ਹਰਗੋਬਿੰਦਪੁਰ ਰੋਡ ‘ਤੇ ਬਿਆਸ ਦਰਿਆ ਪੁਲ ਨਜ਼ਦੀਕ ਅੱਜ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਜਖਮੀ ਹੋ ਗਏ |

ਹਾਦਸਾ 8 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋ ਦੋ ਕਾਰਾਂ ਦੀ ਜ਼ੋਰਦਾਰ ਟੱਕਰ ਹੋ ਗਈ ਅਤੇ ਇਕ ਕਾਰ ਸੜਕ ਕਿਨਾਰੇ ਪਲਟ ਗਈ | ਇਸ ਦੌਰਾਨ ਸੇਵਾਮੁਕਤ ਏ.ਐੱਸ. ਆਈ. ਰਘੁਵੀਰ ਸਿੰਘ ਦੀ ਮੌਤ ਹੋ ਗਈ | ਇਸ ਹਾਦਸੇ ਵਿਚ ਦੂਜੀ ਕਰੇਟਾਂ ਕਾਰ ਵਿਚ ਸਵਾਰ ਦੇ ਵੀ ਜਖਮੀ ਹੋਣ ਦੀ ਸੂਚਨਾ ਹੈ | ਹਾਦਸਾ ਕਿਨ੍ਹਾਂ ਹਲਾਤਾਂ ਵਿਚ ਹੋਇਆ ਇਸ ਦੀ ਜਾਂਚ ਬਸਤੀ ਬੋਹੜਾਂ ਪੁਲਸ ਚੌਂਕੀ ਟੀਮ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

error: Content is protected !!