ਸ਼ਹਿਰ ਚ ਲੱਗੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਵਿਵਾਦਿਤ ਪੋਸਟਰ, ‘ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ

ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਤੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵਿਚਾਲੇ ਛਿੜਿਆ ਹੋਇਆ ਵਿਵਾਦ ਹੁਣ ਸ਼ਹਿਰ ਦੀਆਂ ਕੰਧਾਂ ਤੱਕ ਆ ਗਿਆ ਹੈ। ਫਿਲੌਰ ਹਲਕੇ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਚੰਨੀ ਨੇ ਇੱਕ ਔਰਤ ਦੀ ਪਿੱਠ ‘ਤੇ ਹੱਥ ਰੱਖਿਆ ਹੋਇਆ ਹੈ।

ਨਾਲ ਹੀ ਪੋਸਟਰ ‘ਤੇ ਲਿਖਿਆ ਹੈ ਕਿ ਸਾਵਧਾਨ, ਹੋਸ਼ਿਆਰ,ਸਾਵਧਾਨ, ਇਹ ਨੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ। ਦੱਸਿਆ ਗਿਆ ਹੈ ਕਿ ਇਹ ਪੋਸਟਰ ਫਿਲੌਰ ਵਿੱਚ ਲਗਾਏ ਗਏ ਸਨ ਪਰ ਕੁਝ ਸਮੇਂ ਬਾਅਦ ਹਟਾ ਦਿੱਤੇ ਗਏ।ਸਾਬਕਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ- “ਚੰਨੀ ਦਾ ਪਿਛਲਾ ਦੁਰਵਿਹਾਰ ਮੁੜ ਚਰਚਾ ਦਾ ਵਿਸ਼ਾ ਬਣ ਗਿਆ ਹੈ। ਚੰਨੀ ਨੈਤਿਕ ਤੌਰ ‘ਤੇ ਭ੍ਰਿਸ਼ਟ ਵਿਅਕਤੀ ਹੈ ਅਤੇ ਉਸ ‘ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ।

ਚੰਨੀ ਦੇ ਚੋਣ ਪ੍ਰਬੰਧਕ ਜਿੱਥੇ ‘ਜਲੰਧਰ ਸ਼ਹਿਰ ‘ਚ ਚੰਨੀ ਦੀ ਲਹਿਰ’ ਦੇ ਸੁਪਨੇ ਲੈ ਰਹੇ ਹਨ, ਉਥੇ ਹੀ ਸਿਆਸੀ ਵਿਰੋਧੀਆਂ ਵੱਲੋਂ ਇਹ ਨਾਅਰੇ  ਵੀ ਲਾਏ ਜਾ ਰਹੇ ਹਨ ਕਿ ‘ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ’ ।

ਜ਼ਿਕਰ ਕਰ ਦਈਏ ਕਿ ਕਾਂਗਰਸ ਨੇ ਕਾਰਵਾਈ ਕਰਦੇ ਹੋਏ ਬਿਕਰਮਜੀਤ ਸਿੰਘ ਨੂੰ ਕਾਂਗਰਸ ਤੋਂ ਮੁਅੱਤਲ ਕਰ ਦਿੱਤਾ। ਪਾਰਟੀ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਬਿਕਰਮਜੀਤ ਸਿੰਘ ਚੌਧਰੀ ਵੱਲੋਂ ਦਿੱਤੇ ਬਿਆਨਾਂ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਲਿਖਿਆ ਗਿਆ ਸੀ।

error: Content is protected !!