ਜਲੰਧਰ ਦੇ PAP ਦੇ ਬਾਹਰ ਚਲੀ ਗੋਲੀ, ASI ਦੀ ਮੌਕੇ ਤੇ ਹੋਈ ਮੌਤ
ਜਲੰਧਰ (ਰਾਜੂ ਗੁਪਤਾ) ਪੰਜਾਬ ਦੇ ਜਿਲਾ ਜਲੰਧਰ ਦੇ ਵਿੱਚ ਸਥਿਤ ਪੰਜਾਬ ਆਰਮਡ ਪੁਲਿਸ (PAP) ਦੇ ਬਾਹਰ ਬਾਹਰ ਡਿਊਟੀ ਤੇ ਤਾਇਨਾਤ ਬੇਅਦਬੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ | ਮ੍ਰਿਤਕ ਦੀ ਪਹਿਚਾਣ ਪਰਮਜੀਤ ਸਿੰਘ ਦੇ ਵਜੋਂ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਸਿੰਘ PAP ਦੇ ਤਿਨ ਨੰਬਰ ਗੇਟ ਦੇ ਬਾਹਰ ਸੰਤਰੀ ਦੀ ਡਿਊਟੀ ਨਿਭਾ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ |
ਜੋ ਉਸਦੀ ਅੱਖ ਤੇ ਲੱਗੀ ਤੇ ਏ ਐਸ ਆਈ ਦੀ ਮੌਕੇ ਤੇ ਹੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏਸੀਪੀ ਕੈਂਟ ਮੇਜਰ ਸਿੰਘ ਅਤੇ ਥਾਣਾ ਕੈਂਟ ਦੇ ਪ੍ਰ੍ਭਾਰੀ ਮੌਕੇ ਤੇ ਪੁੱਜੇ | ਏਸੀਪੀ ਮੇਜਰ ਸਿੰਘ ਨੇ ਦੱਸਿਆ ਕਿ ਏਐਸਆਈ ਡਿਊਟੀ ਨਿਭਾ ਰਿਹਾ ਸੀ ਕਿ ਅਚਾਨਕ ਗੋਲੀ ਚਲ ਗਈ |