ਇਨੋਕਿਡਜ਼ ਦੇ ਕੇ.ਜੀ.-2 ਦੇ ਵਿਦਿਆਰਥੀਆਂ ਦੇ ਲਈ ‘ਵਰਚੂਅਲ ਗ੍ਰੈਜੂਏਸ਼ਨ ਸੇਰਾਮਨੀ’
ਜਲੰਧਰ, 2 ਅਪ੍ਰੈਲ (ਰਾਜੂ ਗੁਪਤਾ)—ਇੰਨੋਸੈਂਟ ਹਾਰਟਸ ਸਕੂਲ ਦੇ ਇਨੋਕਿਡਜ਼ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਰਾਇਲ ਵਰਲਡ ਸਕੂਲ ਨੂਰਪੁਰ ਰੋਡ) ਵਿੱਚ ਪ੍ਰੀ ਪ੍ਰਾਇਮਰੀ ਦੇ ਕੇ.ਜੀ.-2 ਦੇ ਵਿਦਿਆਰਥੀਆਂ ਦੇ ਲਈ ਵਰਚੂਅਲ ਗ੍ਰੈਜੂਏਸ਼ਨ ਸੇਰਾਮਨੀ ਦਾ ਆਯੋਜਨ ਕੀਤਾ ਗਿਆ । ਅਧਿਆਪਕਾਵਾਂ ਨੇ ਬੱਚਿਆਂ ਦੀ ਸਕੂਲ ਦੇ ਦੌਰਾਨ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਵੀਡੀਓ ਰਾਹੀਂ ਪ੍ਰਸਤੁਤ ਕੀਤਾ। ਬੱਚਿਆਂ ਨੇ ਵਰਚੂਅਲੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਕਵਿਤਾਵਾਂ ਅਤੇ ਸਪੀਚ ਰਾਹੀਂ ਅਧਿਆਪਕਾਵਾਂ ਨੂੰ ਧੰਨਵਾਦ ਕਿਹਾ। ਕੋਵਿਡ-19 ਦੇ ਕਾਰਨ ਬੱਚੇ ਸਕੂਲ ਨਹੀਂ ਆ ਪਾਏ। ਇਸ ਕਰਕੇ ਉਹਨਾਂ ਨੇ ਆਪਣੀ ਡਾਂਸ ਵੀਡਿਓ ਘਰ ਤੋਂ ਹੀ ਬਣਾ ਕੇ ਭੇਜੀ, ਜਿਸਨੂੰ ਅਧਿਆਪਕਾਵਾਂ ਨੇ ਬਹੁਤ ਹੀ ਸਲਾਹਿਆ। ਨੰਨ੍ਹੇ-ਬੱਚਿਆਂ ਲਈ ਇਹ ਰਲਿਆ-ਮਿਲਿਆ ਭਾਵ ਹੈ। ਉਹਨਾਂ ਨੂੰ ਪੁਰਾਣੀਆਂ ਅਧਿਆਪਕਾਵਾਂ ਤੋਂ ਅਲੱਗ ਹੋਣ ਦਾ ਦੁੱਖ ਵੀ ਹੈ ਅਤੇ ਨਵੀਂ ਜਮਾਤ ਵਿੱਚ ਜਾਣ ਦੀ ਖੁਸ਼ੀ ਵੀ ਹੈ। ਇਨੋਕਿਡਜ਼ ਦੀ ਡਾਇਰੈਕਟਰ ਅਲਕਾ ਅਰੋੜਾ ਨੇ ਵਿਦਿਆਰਥੀਆਂ ਨੂੰ ਪਹਿਲੀ ਜਮਾਤ ਵਿੱਚ ਪ੍ਰਮੋਟ ਹੋਣ ਦੀ ਵਧਾਈ ਦਿੱਤੀ। ਇਸ ਮੌਕੇ ਤੇ ਕੇ.ਜੀ.-2 ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਤਸਵੀਰ ਲੱਗੇ ਈ-ਸਰਟੀਫਿਕੇਟ ਵੀ ਭੇਜੇ ਗਏ। ਇਨੋਕਿਡਜ਼ ਦੀਆਂ ਇੰਚਾਰਜ ਅਧਿਆਪਕਾਵਾਂ ਨੇ ਦੱਸਿਆ ਕਿ ਬੱਚਿਆਂ ਨੂੰ ਇਸ ਤਰ੍ਹਾਂ ਅਗੇ ਵੱਧਦੇ ਦੇਖਣਾ ਚੰਗਾ ਅਨੁਭਵ ਹੈ। ਇੰਨੋਸੈਂਟ ਹਾਰਟਸ ਦੀ ਐਗਜ਼ੈਕਟਿਵ ਡਾਇਰੈਕਰ ਔਫ ਸਕੂਲਜ਼ ਸ਼੍ਰੀਮਤੀ ਸ਼ੈਲੀ ਬੌਰੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।


