ਢੀਂਡਸਾ ਬ੍ਰਹਮਪੁਰਾ ਧੜਿਆਂ ਦੀ ਏਕਤਾ ਨੇ ਚੌਥੇ ਸਿਆਸੀ ਫ਼ਰੰਟ ਦਾ ਮੁੱਢ ਬੰਨ੍ਹਿਆ: ਭੋਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਭੋਮਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸ ਸੁਖਦੇਵ ਸਿੰਘ ਢੀਂਡਸਾ ਅਤੇ ਸ ਰਣਜੀਤ ਸਿੰਘ ਬ੍ਰਹਮਪੁਰਾ ਧੜਿਆਂ ਵਿੱਚ ਹੋਈ ਪੰਥਕ ਏਕਤਾ ਨੇ ਚੌਥੇ ਸਿਆਸੀ ਫਰੰਟ ਦਾ ਮੁੱਢ ਬੰਨ ਦਿੱਤਾ ਹੈ । ਉਹਨਾਂ ਕਿਹਾ ਇਹ ਏਕਤਾ ਲੋਕ ਭਾਵਨਾਵਾਂ ਅਨੁਸਾਰ ਸਮੇਂ ਦੀ ਮੁੱਖ ਲੋੜ ਸੀ । ਇਹ ਅਕਾਲੀ ਏਕਤਾ ਜਲਦੀ ਬਾਦਲਾਂ ਤੋਂ ਅਕਾਲੀ ਦਲ ਮੁਕਤ ਕਰਵਾ ਲਵੇਗੀ । ਉਹਨਾਂ ਕਿਹਾ ਇਸ ਏਕਤਾ ਦੇ ਹੁਲਾਰੇ ਤੋਂ ਬਾਅਦ ਵੱਡੇ ਵੱਡੇ ਅਕਾਲੀ ਲੀਡਰ ਬਾਦਲ ਅਕਾਲੀ ਦਲ ਨੂੰ ਅਲਵਿਦਾ ਕਹਿ ਦੇਣਗੇ । ਉਹਨਾਂ ਕਿਹਾ ਇਹ ਏਕਤਾ ਤੇ ਚੌਥਾ ਸਿਆਸੀ ਫ਼ਰੰਟ ਕਾਂਗਰਸ , ਬਾਦਲ ਦਲ ਤੇ ਭਾਜਪਾ ਵਿਰੋਧੀ ਬਾਕੀ ਸਭ ਸਿਆਸੀ ਤੇ ਪੰਥਕ ਧਿਰਾਂ ਨੂੰ ਚੌਥੇ ਸਿਆਸੀ ਫ਼ਰੰਟ ਵਿੱਚ ਏਕਤਾ ਦੀ ਲੜੀ ਵਿੱਚ ਪ੍ਰੋਵੇਗੀ ।
ਇਹ ਏਕਤਾ ਤੇ ਚੌਥਾ ਸਿਆਸੀ ਫ਼ਰੰਟ ਜਿਹਨਾਂ ਲੋਕਾਂ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ , ਬਹਿਬਲ ਕਲਾਂ ਪੁਲੀਸ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਦੋਸ਼ੀਆਂ , ਚਿੱਟਾ ਕਾਂਡ ਦੇ ਦੋਸ਼ੀਆ ਤੇ ਇਹਨਾਂ ਦੋਸ਼ੀਆਂ ਨੂੰ ਬਿਨਾਂ ਕਿਸੇ ਡਰ ਭੈ ਦੇ ਸ਼ਰੇਆਮ ਬਚਾਉਣ ਵਾਲੇ ਤੇ ਮਾਫ਼ੀ ਤੇ ਮਾਫ਼ੀ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਵਾਲੀ ਭਾਜਪਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਤਿਕੜੀ ਸਿਆਸੀ ਪਾਰਟੀਆਂ ਦਾ ਬੋਰੀ ਬਿਸਤਰਾ ਗੋਲ ਕਰ ਦੇਵੇਗਾ । ਉਹਨਾਂ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕਰਦਿਆਂ ਕਿਹਾ ਮੋਦੀ ਸਰਕਾਰ ਨੂੰ ਇੱਕ ਦਿਨ ਕਿਸਾਨਾਂ ਦੇ ਹੱਠ ਅੱਗੇ ਗੋਡੇ ਟੇਕ ਕੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣੇ ਪੈਣਗੇ ।