ਜਲੰਧਰ ਦੇ ਹੈੱਡ ਕਾਂਸਟੇਬਲ ਨੇ ਵਕੀਲ ਤੋਂ ਤੰਗ ਆ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ



ਜਲੰਧਰ ( ਵੀਓਪੀ ਬਿਊਰੋ) – ਪੰਜਾਬ ਵਿਚ ਕਈ ਮਹੀਨਿਆਂ ਤੋਂ ਆਮ ਵਿਅਕਤੀ ਦੀ ਖੁਦਕੁਸ਼ੀ ਸੰਬੰਧੀ ਤਾਂ ਖ਼ਬਰਾਂ ਸਾਹਮਣੇੇ ਆ ਹੀ ਰਹੀਆਂ ਸੀ ਪਰ ਹੁਣ ਪੁਲਿਸ ਵਾਲਿਆ ਵਲੋਂ ਆਤਮ ਹੱਤਿਆ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤਰ੍ਹਾਂ ਦੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ। ਪੀਏਪੀ ਦੀ ਬਟਾਲੀਅਨ ‘ਚ ਤਾਇਨਾਤ ਹੈੱਡ ਕਾਂਸਟੇਬਲ ਗੁਰਦਾਸਪੁਰ ਦੇ ਪਿੰਡ ਅੱਬਰ ਖੈਰ ਨਿਵਾਸੀ ਸ਼੍ਰੇਸ਼ਠ ਗਿੱਲ ਨੇ ਮਹਿਲਾ ਵਕੀਲਾਂ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਹੈ। ਪੁਲਿਸ ਨੇ ਮਹਿਲਾ ਵਕੀਲਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ‘ਚ ਛਾਪੇਮਾਰੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਹਨਾਂ ਮਹਿਲਾ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ ਉਨ੍ਹਾਂ ‘ਚੋਂ ਇਕ ਕਪੂਰਥਲਾ ਦੀ ਰਹਿਣ ਵਾਲੀ ਹੈ। ਥਾਣਾ ਕੈਂਟ ਦੇ ਇੰਚਾਰਜ ਅਜਾਇਬ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਕਪੂਰਥਲਾ ‘ਚ ਰਹਿਣ ਵਾਲੀ ਵਕੀਲ ਖ਼ਿਲਾਫ਼ ਛਾਪੇਮਾਰੀ ਕੀਤੀ ਪਰ ਉਹ ਫ਼ਰਾਰ ਹੋ ਗਈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਮਹਿਲਾ ਵਕੀਲ ਖ਼ਿਲਾਫ਼ ਪਹਿਲਾਂ ਵੀ ਬਲੈਕਮੇਲ ਕਰਨ ਦੀਆਂ ਸ਼ਿਕਾਇਤਾਂ ਆ ਚੁੱਕੀਆਂ ਹਨ ਤੇ ਉਸਦਾ ਲਾਇਸੈਂਸ ਵੀ ਅਦਾਲਤ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਛੇਤੀ ਹੀ ਸਾਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। ਬੀਤੇ ਦਿਨ ਪੀਏਪੀ ‘ਚ ਤਾਇਨਾਤ ਏਐੱਸਆਈ ਸ਼੍ਰੇਸ਼ਠ ਗਿੱਲ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ। ਮਿ੍ਤਕ ਦੀ ਪਤਨੀ ਉਰਵਸ਼ੀ ਨੇ ਪੁਲਿਸ ਨੇ ਦਿੱਤੇ ਬਿਆਨ ‘ਚ ਦੱਸਿਆ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 30 ਅਪ੍ਰਰੈਲ ਨੂੰ ਉਨ੍ਹਾਂ ਦੇ ਪਤੀ ਨੇ ਪੀਏਪੀ ਕੈਂਪਸ ‘ਚ ਜ਼ਹਿਰ ਨਿਗਲ ਲਿਆ ਹੈ। ਉਰਵਸ਼ੀ ਨੇ ਦੋਸ਼ ਲਾਇਆ ਸੀ ਕਿ ਕੁਝ ਮਹਿਲਾ ਵਕੀਲ ਜਿਨ੍ਹਾਂ ‘ਚ ਰੋਹਿਨੀ, ਦੀਪਿਕਾ, ਸ਼ੀਤਲ ਆਪਣੇ ਸਾਥੀ ਤਿ੍ਲੋਕ, ਇੰਦਰ ਸਮੇਤ ਮਿਲ ਕੇ ਉਨ੍ਹਾਂ ਦੇ ਪਤੀ ਨੂੰ ਪਰੇਸ਼ਾਨ ਕਰ ਰਹੀਆਂ ਹਨ। ਇਸੇ ਦਬਾਅ ‘ਚ ਉਨ੍ਹਾਂ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ।