ਜਲੰਧਰ ‘ਚ ਬੇਖੌਫ਼ ਘੁੰਮ ਰਹੇ ਚੋਰ ਚੱਕੇ, ਸ਼ਾਹਕੋਟ ਪੁਲਿਸ ਨੇ ਗ੍ਰਿਫ਼ਤਾਰ ਕੀਤੇ 6 ਮੁਲਜ਼ਮ

ਜਲੰਧਰ ‘ਚ ਬੇਖੌਫ਼ ਘੁੰਮ ਰਹੇ ਚੋਰ ਚੱਕੇ, ਸ਼ਾਹਕੋਟ ਪੁਲਿਸ ਨੇ ਗ੍ਰਿਫ਼ਤਾਰ ਕੀਤੇ 6 ਮੁਲਜ਼ਮ

ਜਲੰਧਰ (ਵੀਓਪੀ ਬਿਊਰੋ) – ਸ਼ਹਿਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਪਿਛਲੇ ਕਾਫੀ ਸਮੇਂ ਤੋਂ ਵੱਧ ਗਈਆਂ ਹਨ। ਇਸ ਦੇ ਕਈ ਕਾਰਨ ਮੰਨੇ ਜਾ ਸਕਦੇ ਹਨ, ਇਕ ਤਾਂ ਕੋਰੋਨਾ ਦਾ ਕਹਿਰ ਚੱਲ ਰਿਹਾ ਹੈ ਜਿਸ ਕਰਕੇ ਬਹੁਤੇ ਲੋਕਾਂ ਦਾ ਕਚੂਮਰ ਨਿਕਲਿਆ ਪਿਆ ਹੈ ਪਰ ਇਸ ਸਾਰੇ ਵਰਤਾਰੇ ਦੇ ਦਰਮਿਆਨ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਹੁਣ ਸ਼ਾਹਕੋਟ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਆਈ ਬਲਕਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਰਜੀਆਂ ਮੋੜ ‘ਤੇ ਬੇਆਬਾਦ ਪੈਲੇਸ ਤੋਂ ਜਾਵੈਦ ਵਾਸੀ ਸੈਦਪੁਰ ਝਿੜੀ, ਕਰਮਜੀਤ ਉਰਫ ਬੱਬਲੂ ਵਾਸੀ ਮੀਏਵਾਲ ਮੌਲਵੀਆ, ਗੁਰਜੰਟ ਸਿੰਘ ਉਰਫ ਜੰਟਾ ਵਾਸੀ ਸੋਹਲ ਖੁਰਦ, ਰਾਜਵੀਰ ਉਰਫ ਰੋਹਿਤ ਵਾਸੀ ਸੈਦਪੁਰ ਝਿੜੀ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਸੈਦਪੁਰ ਝਿੜੀ ਅਤੇ ਧਰਮਿੰਦਰ ਸਿੰਘ ਵਾਸੀ ਮੀਏਵਾਲ ਮੌਲਵੀਆ ਨੂੰ ਗ੍ਰਿਫਤਾਰ  ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਹ ਸਾਰੇ ਜਣੇ ਸ਼ਾਹਕੋਟ, ਲੋਹੀਆਂ, ਨਕੋਦਰ ਅਤੇ ਸੁਲਤਾਨਪੁਰ ਲੋਧੀ ਦੇ ਇਲਾਕਿਆਂ ਵਿਚ ਲੁੱਟਾਂ ਖੋਹਾਂ ਕਰਦੇ ਹਨ ਤੇ ਅੱਜ ਵੀ ਸ਼ਾਹਕੋਟ ਇਲਾਕੇ ਵਿਚ ਲੁੱਟ ਖੋਹ ਕਰਨ ਦੀ ਤਿਆਰੀ ਕਰ ਰਹੇ ਸਨ। ਜਿਸ ‘ਤੇ ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 76 ਧਾਰਾ 399, 402 ਤਹਿਤ ਦਰਜ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਕਰਨ ਸਮੇਂ ਵਰਤੇ ਜਾਂਦੇ ਤਿੰਨ ਮੋਟਰਸਾਈਕਲ, 4 ਮੋਬਾਈਲ ਫੋਨ, 3 ਦਾਤਰ, 2 ਕਿਰਪਾਨਾਂ, 1 ਖੰਡਾ ਅਤੇ 2500 ਰੁਪਏ ਵੀ ਬਰਾਮਦ ਕੀਤੇ ਗਏ ਹਨ।

error: Content is protected !!