ਦੁਕਾਨਾਦਾਰਾਂ ਨੇ ਕਿਸਾਨਾਂ ਦੇ ਦੁਕਾਨਾਂ ਖੁੱਲ੍ਹਵਾਉਣ ਦੇ ਫੈਸਲੇ ਨੂੰ ਨਕਾਰਿਆ
ਲੁਧਿਆਣਾ ( ਵੀਓਪੀ ਬਿਊਰੋ) – ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ। ਸਰਕਾਰ ਦੇ ਫੈਸਲੇ ਦਾ ਕਈ ਦੁਕਾਨਦਾਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਕਿਸਾਨਾਂ ਨੇ ਵਪਾਰੀਆਂ ਦੇ ਸਮਰਥਨ ਵਿੱਚ 8 ਮਈ ਨੂੰ ਦੁਕਾਨਾਂ ਖੁੱਲ੍ਹਵਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਵਪਾਰਕ ਸੰਗਠਨਾਂ ਨੇ ਵਿਰੋਧ ਕੀਤਾ ਹੈ।
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮਹਿਰਾ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਵਪਾਰੀ ਸਰਕਾਰ ਦੀ ਆਗਿਆ ਨਾਲ ਦੁਕਾਨਾਂ ਖੋਲ੍ਹਣਗੇ। ਕਾਨੂੰਨ ਤੇ ਵਿਵਸਥਾ ਦੀ ਪਾਲਣਾ ਕਰਨਗੇ। ਹਾਲਾਂਕਿ ਵਪਾਰੀ ਕਿਸਾਨਾਂ ਵੱਲੋਂ ਵਪਾਰੀਆਂ ਨੂੰ ਦਿੱਤੇ ਗਏ ਸਮਰਥਨ ਲਈ ਧੰਨਵਾਦੀ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਸੂਬੇ ਵਿੱਚ ਸਿਹਤ ਵਿਵਸਥਾ ਉੱਪਰ ਸਵਾਲ ਉਠਾਏ। ਉਨ੍ਹਾਂ ਨੇ ਪਾਬੰਦੀਆਂ ਕਾਰਨ ਵਪਾਰੀਆਂ ਨੂੰ ਹੋ ਰਹੇ ਵੱਡੇ ਪੱਧਰ ‘ਤੇ ਨੁਕਸਾਨ ਦਾ ਜ਼ਿਕਰ ਵੀ ਕੀਤਾ। ਇਸ ਦੌਰਾਨ ਚੌੜਾ ਬਾਜ਼ਾਰ ਵਪਾਰੀ ਐਸੋਸੀਏਸ਼ਨ ਦੇ ਬਿੱਟੂ ਗੁੰਬਰ ਨੇ ਕਿਹਾ ਕਿ ਉਹ ਕਿਸਾਨਾਂ ਦੇ ਸਮਰਥਨ ਲਈ ਧੰਨਵਾਦ ਕਰਦੇ ਹਨ, ਕਿਉਂਕਿ ਕਿਸਾਨ ਵਾਪਰੀਆਂ ਦੇ ਨਾਲ ਖੜ੍ਹੇ ਹਨ।
ਉਧਰ ਫਿਰੋਜ਼ਪੁਰ ਕੈਂਟ ਵਪਾਰ ਮੰਡਲ ਦੇ ਪ੍ਰਧਾਨ ਰੂਪ ਨਰਾਇਣ ਤੇ ਜਰਨਲ ਸੈਕਟਰੀ ਬੇਅੰਤ ਲਾਲ ਸਿਕਰੀ ਨੇ ਕਿਹਾ ਕਿ ਸਾਨੂੰ ਅਜੇ ਕਿਸੇ ਕਿਸਾਨ ਮੋਰਚੇ ਦੀ ਕਾਲ ਨਹੀਂ ਆਈ। ਉਨ੍ਹਾਂ ਕਿਹਾ ਸਰਕਾਰ ਕੋਰੋਨਾ ਵਾਇਰਸ ਨੂੰ ਲੈ ਕੇ ਜੋ ਫੈਸਲਾ ਕਰ ਰਹੀ ਹੈ, ਉਹ ਸਹੀ ਹੈ ਕਿਉਂਕਿ ਕੋਰੋਨਾ ਮਹਾਮਾਰੀ ਲਾਗਾਤਰ ਵਧ ਰਹੀ ਹੈ। ਸਰਕਾਰ ਨੇ ਪਹਿਲਾਂ ਹੀ ਪੰਜ ਦਿਨ ਦੁਕਾਨਾਂ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ।