Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
9
ਜਲੰਧਰ ਦੇ ਡਾਕਟਰ ਨੇ ਸਵਾਮੀ ਰਾਮਦੇਵ ਖਿਲਾਫ ਜਲੰਧਰ ਪੁਲਿਸ ਨੂੰ ਦਿੱਤੀ ਸ਼ਿਕਾਇਤ
National
Punjab
ਜਲੰਧਰ ਦੇ ਡਾਕਟਰ ਨੇ ਸਵਾਮੀ ਰਾਮਦੇਵ ਖਿਲਾਫ ਜਲੰਧਰ ਪੁਲਿਸ ਨੂੰ ਦਿੱਤੀ ਸ਼ਿਕਾਇਤ
May 9, 2021
Voice of Punjab
ਜਲੰਧਰ ਦੇ ਡਾਕਟਰ ਨੇ ਸਵਾਮੀ ਰਾਮਦੇਵ ਖਿਲਾਫ ਜਲੰਧਰ ਪੁਲਿਸ ਨੂੰ ਦਿੱਤੀ ਸ਼ਿਕਾਇਤ
ਜਲੰਧਰ (ਰੰਗਪੁਰੀ) ਜਲੰਧਰ ਦੇ ਨਾਮੀ ਡਾਕਟਰ ਤੇ ਇੰਡੀਅਨ ਮੇਡਿਕਲ ਅਸੋਸ਼ਿਏਸ਼ਨ ਦੇ ਉਪ ਪ੍ਰਧਾਨ ਡਾਕਟਰ ਨਵਜੋਤ ਦਹੀਆ ਨੇ ਆਪਣੇ ਬਿਆਨਾਂ ਕਰ ਕੇ ਹਮੇਸ਼ਾਂ ਹੀ ਵਿਵਾਦਾਂ ਚ ਰਹਿਣ ਵਾਲੇ ਸਵਾਮੀ ਰਾਮਦੇਵ ਖਿਲਾਫ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਰਜ ਕਾਰਵਾਈ ਹੈ | ਉਹਨਾਂ ਆਪਣੀ ਸ਼ਿਕਾਇਤ ‘ਚ ਕਰੋਨਾ ਪੈਡਿਕ ਸੰਬੰਧੀ ਲੋਕਾ ਵਿਚ ਗਲਤ ਧਾਰਨਾ ਪੈਦਾ ਕਰਨ ਸੰਬੰਧੀ ਅਤੇ ਡਾਕਟਰੀ ਇਲਾਜ ਬਾਰੇ ਗਲਤ ਪ੍ਰੋਪੋਗੰਢਾ ਕਰਨ ਦਾ ਹਵਾਲਾ ਦਿੰਦੇ ਹੋਏ ਜਲੰਧਰ ਦੇ ਡੀਸੀਪੀ ਗੁਰਮੀਤ ਸਿੰਘ ਨੂੰ ਸ਼ਿਕਾਇਤ ਦਰਜ ਕਾਰਵਾਈ ਹੈ | ਉਹਨਾਂ ਜਲੰਧਰ ਪੁਲਿਸ ਨੂੰ ਕਿਹਾ ਕਿ ਉਹ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਅਤੇ ਦੋਸ਼ੀਆ ਵਿਰੁੱਧ ਯੋਗ ਧਾਰਾਵਾ ਲਗਾ ਕੇ ਕੇਸ ਰਜਿਸਟਰਡ ਕਰਨ |
ਦੇਖੋ ਕਿ ਲਿਖਿਆ ਹੈ ਡਾਕਟਰ ਨਵਜੋਤ ਦਹੀਆ ਨੇ |
ਸੇਵਾ ਵਿਖੇ,
ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ,
ਜਲੰਧਰ, ਵਿਸ਼ਾ: ਦਰਖਾਸਤ ਬਰਖਿਲਾਫ ਰਾਮ ਦੇਵ ਅਤੇ ਸੀ ਈ ਓ ਅਚਾਰੀਆਂ ਬਾਲ ਕ੍ਰਿਸ਼ਨਾ ਸੀ ਈ ਓ ਪੰਤਜਾਲੀ ਯੋਗ ਪੀਠ, ਮਹਾਰਿਸੀ ਦਇਆਨੰਦ ਗਰਾਮ ਦਿੱਲੀ- ਹਰਿਦੁਆਰ ਨੈਸ਼ਨਲ ਹਾਈ ਵੇ, ਨੇੜੇ ਬਹਾਦਰਬਾਦ ਸ੍ਰੀ ਹਰਿਦੁਆਰਾ ਉਤਰਾਖੰਡ) ਬਾਬਤ ਕਰੋਨਾ ਪੈਡਿਕ ਸੰਬੰਧੀ ਲੋਕਾ ਵਿਚ ਗਲਤ ਧਾਰਨਾ ਪੈਦਾ ਕਰਨ ਸੰਬੰਧੀ ਅਤੇ ਡਾਕਟਰੀ ਇਲਾਜ ਬਾਰੇ ਗਲਤ ਪ੍ਰੋਪੋਗੰਢਾ ਕਰਕੇ ਕਰੋਨਾ ਪੈਡਿਕ ਵਿਚ ਦਹਿਸ਼ਤ ਪੈਦਾ ਕਰਨਾ ਅਤੇ ਲੋਕਾ ਨੂੰ ਇਲਾਜ ਨਾ ਕਰਵਾਉਣ ਲਈ ਹੱਲਾਸ਼ੇਰੀ ਦੇਣ ਸੰਬੰਧੀ ਅਤੇ ਜਿਸ ਕਰਕੇ ਮਰੀਜ਼ਾਂ ਦੀ ਗਿਣਤੀ ਅਤੇ ਮ੍ਰਿਤਕਦਰ ਵੱਧਣ ਸੰਬੰਧੀ ਕਾਰਵਾਈ ਕਰਨ ਲਈ ਬਿਨੈਪੱਤਰ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਡਾਕਟਰ ਨਵਜੋਤ ਸਿੰਘ ਦਹਈਆ ਪੁੱਤਰ ਸ਼੍ਰੀ ਦਿਲਬਾਗ ਸਿੰਘ ਵਾਸੀ ਮਕਾਨ ਨੰਬਰ229-ਐਲ ਮਾਡਲ ਟਾਊਨ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਹਾਂ ਅਤੇ ਹੇਠ ਲਿਖੇ ਅਨੁਸਾਰ ਬੇਨਤੀ ਕਰਦਾ ਹਾਂ ਕਿ:
1) ਇਹ ਕਿ ਸਾਰੀ ਦੁਨੀਆ ਪਿਛਲੇ ਡੇਢ ਸਾਲ ਤੋ ਕਰੋਨਾ ਮਹਾਮਾਰੀ ਦੀ ਭਿਆਨਕ ਬਿਮਾਰੀ ਤੋਂ ਪ੍ਰੇਸ਼ਾਨ ਹੈ ਅਤੇ ਦੁਨੀਆ ਦੀਆ ਸਾਰੀਆਂ ਸਰਕਾਰਾਂ ਅਤੇ ਉਹਨਾਂ ਦੇ ਅਧੀਨ ਆਉਦਾ ਸਾਰਾ ਪ੍ਰਸ਼ਾਸਨ ਅਤੇ ਮਸ਼ੀਨਰੀ ਇਸ ਮਹਾਮਾਰੀ ਤੇ ਕਾਬੂ ਪਾਉਣ ਲਈ ਦਿਨ ਰਾਤ ਇੱਕ ਕਰਕੇ ਇਸ ਬਿਮਾਰੀ ਤੇ ਕਾਬੂ ਪਾਉਣ ਲਈ ਦਵਾਈਆ ਦਾ ਆਜਾਤ ਅਤੇ ਹੋਰ ਸਾਜੋ ਸਮਾਨ ਤਿਆਰ ਕਰਨ ਵਿਚ ਲਗੇ ਹੋਏ ਹਨ। ਇਸ ਵਕਤ ਭਾਰਤ ਵਿਚ ਤਕਰੀਬਨ 2 ਕਰੋੜ 20 ਲੱਖ ਤੋਂ ਵੱਧ ਜਨਤਾ ਇਸ ਭਿਆਨਕ ਬਿਮਾਰੀ ਤੋਂ ਪੀੜਤ ਹੋਈ ਹੈ ਅਤੇ ਤਕਰੀਬਨ 2,40,000 ਤੋਂ ਵੱਧ ਲੋਕਾ ਨੇ ਇਸ ਮਹਾਮਾਰੀ ਵਿਚ ਆਪਣੀ ਜਾਨ ਗੁਆਹ ਲਈ ਹੈ ਅਤੇ ਸਭ ਤੋਂ ਜਿਆਦਾ ਇਸ ਬਿਮਾਰੀ ਤੋ ਡਾਕਟਰ, ਨਸ਼ਾ, ਐਬੂਲੈਸ ਡਰਾਈਵਰਜ ਅਤੇ ਇਸ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਸਹਾਇਕ ਕਰਮਚਾਰੀ ਪੀੜਤ ਹੁੰਦੇ ਹਨ ਅਤੇ ਬਹੁਤ ਸਾਰੇ ਡਾਕਟਰ, ਨਰਸਾ ਅਤੇ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਸਹਾਇਕ ਕਰਮਚਾਰੀਆ ਨੂੰ ਆਪਣੀਆ ਕੀਮਤੀ ਜਾਨਾ ਤੋਂ ਹੱਥ ਧੋਣੇ ਪਏ ਹਨ ਅਤੇ ਸਰਕਾਰਾ ਨੇ ਕਰੋੜਾ ਰੂਪਏ ਖਰਚ ਕਰਕੇ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਦਵਾਈਆਂ ਤਿਆਰ ਕੀਤੀਆਂ ਹਨ ਅਤੇ ਆਮ ਜਨਤਾ ਨੂੰ ਟੀਕਾਕਰਨ ਰਾਹੀ ਤੰਦਰੁਸਤ ਰੱਖਣ ਦੀ ਤਿਆਰੀ ਸ਼ੁਰੂ ਕੀਤੀ ਹੈ ਅਤੇ ਬਿਮਾਰ ਵਿਅਕਤੀਆ ਨੂੰ ਹਰ ਪ੍ਰਕਾਰ ਦੀ ਸਹੂਲਤ ਦੇ ਕੇ ਅਤੇ ਡਾਕਟਰੀ ਸਹੂਲਤਾਂ ਮੁਹੱਈਆ ਕਰਵਾ ਕੇ ਇਸ ਭਿਆਨਕ ਬਿਮਾਰੀ ਨੂੰ ਕਾਬੂ ਕਰਨ ਲਈ ਸਰਗਰਮ ਹੈ।
2) ਇਹ ਕਿ ਉਪਰੋਕਤ ਦੋਸ਼ੀ ਜੋ ਕਿ ਪੰਤਜਲੀ ਯੋਗ ਪੀਠ ਅਤੇ ਇਸ ਤਰ੍ਹਾਂ ਦੇ ਮਿਲੇ ਜੁਲੇ ਨਾਮਾ ਤਹਿਤ ਕੁਝ ਦਵਾਈਆ ਤਿਆਰ ਕਰਨ ਦੇ ਦਾਵੇ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹਨਾਂ ਨੇ ਦਵਾਈਆ ਦੀ ਖੋਜ ਕੀਤੀ ਹੈ। ਅਤੇ ਉਸ ਦਵਾਈਆ ਨਾਲ ਕਰੋਨਾ ਨਹੀਂ ਹੁੰਦੀ ਅਤੇ ਜੇਕਰ ਕਰੋਨਾ ਹੋ ਜਾਵੇ ਤਾਂ ਠੀਕ ਹੋ ਜਾਂਦੀ ਹੈ।ਰਾਮ ਦੇਵ ਨੇ ਕਈ ਵੀਡੀਉ ਵਾਇਰਲ ਕੀਤੀਆਂ ਹਨ, ਜਿਹਨਾ ਵਿਚ ਉਹ ਕਹਿ ਰਿਹਾ ਹੈ ਕਿ ਮਰੀਜਾ ਨੂੰ ਹਸਪਤਾਲ ਵਿਖੇ ਜਾਣ ਦੀ ਲੋੜ ਨਹੀਂ ਹੈ, ਸਗੋਂ ਘਰੇ ਰਹਿ ਕੇ ਉਸ ਦੇ ਦੱਸੇ ਨੁਕਸੇ ਨੂੰ ਅਪਨਾ ਕੇ ਕਰੋਨਾ ਤੇ ਕਾਬੂ ਪਾ ਸਕਦੇ ਹਨ ਅਤੇ ਕਹਿੰਦਾ ਹੈ ਕਿ ਇਸ ਨੂੰ ਕਿਸੇ ਤਰ੍ਹਾਂ ਦੀ ਡਾਕਟਰੀ ਸਹੂਲਤ ਦੀ ਲੋੜ ਨਹੀ ਹੈ। ਜੇਕਰ ਆਕਸੀਜਨ ਘੱਟ ਵੀ ਜਾਵੇ ਤਦ ਵੀ ਲੋਗਬਲੋਗ ਅਤੇ ਕਪਾਲ ਭਾਤੀ ਯੋਗ ਕਰਕੇ ਆਕਸੀਜਨ ਪੂਰੀ ਕੀਤੀ ਜਾ ਸਕਦੀ ਹੈ ਅਤੇ ਡਾਕਟਰ ਅਤੇ ਸਰਕਾਰਾ ਗਲਤ ਤਰੀਕੇ ਨਾਲ ਲੋਕਾ ਨੂੰ ਹਸਪਤਾਲ ਵਿਚ ਭਰਤੀ ਕਰਕੇ ਅਤੇ ਇਲਾਜ ਨਾ ਕਰਕੇ ਮਾਰੀ ਜਾ ਰਹੇ ਹਨ,ਜੋ ਕਿ ਇਨਫਰਮੇਸ਼ਨ ਟੈਕਨੋਲੋਜੀ ਐਕਟ ਦੀ ਸਿੱਧੀ- ਸਿੰਧੀ ਉਲੰਘਣਾ ਹੈ ਅਤੇ ਲੋਕਾ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਕਰੋਨਾ ਬਿਮਾਰੀ ਨੂੰ ਫੈਲਾ ਰਿਹਾ ਹੈ ਅਤੇ ਲੋਕਾ ਨੂੰ ਹਸਪਤਾਲਾਂ ਵਿਚ ਜਾਣ ਤੋਂ ਰੋਕ ਕੇ ਉਹਨਾਂ ਕਰੋਨਾ ਮਰੀਜਾ ਨੂੰ ਮੌਤ ਦੇ ਮੂੰਹ ਵਿਚ ਧਕੇਲ ਰਿਹਾ ਹੈ। ਉਪਰੋਕਤ ਦੋਸ਼ੀ ਸਰਕਾਰ ਦੁਆਰਾ ਸਮੇ ਸਮੇ ਤੇ ਦਿੱਤੀਆ ਹਦਾਇਤਾ ਦੀ ਉਲੰਘਣਾ ਕਰਦੇ ਹਨ ਅਤੇ ਜੋ ਕੋਡ ਆਫ ਕੰਡੈਕਟ ਸਰਕਾਰ ਦੁਆਰਾ ਲਾਗੂ ਕੀਤਾ ਗਿਆ ਹੈ, ਉਸ ਹੁਕਮ ਦੀਆ ਵੀ ਧੱਜੀਆ ਉਡਾ ਰਹੇ ਹਨ ਅਤੇ ਇਸ ਤਰ੍ਹਾਂ Disaster Management Act 2005 & Epidemic Disease Act 1897 ਦੀ ਜਾਣਬੁਝ ਕੇ ਉਲੰਘਣਾ ਕਰੀ ਜਾ ਰਹੇ ਹਨ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਅਤੇ ਸਰੇਆਮ ਕਹਿ ਰਿਹਾ ਹੈ ਕਿ ਮਰੀਜ਼ਾਂ ਨੂੰ ਹਸਪਤਾਲ ਵਿਖੇ ਜਾਣ ਦੀ ਬਜਾਏ ਮੇਰੇ ਪਾਸ ਆਉਣਾ ਚਾਹੀਦਾ ਹੈ, ਮੈਂ ਉਹਨਾਂ ਨੂੰ ਠੀਕ ਕਰਾਂਗਾ। ਜਿਸ ਨਾਲ ਲੋਕਾ ਦਾ ਸਰਕਾਰ ਵਿਚ ਅਤੇ ਸਰਕਾਰ ਦੁਆਰਾ ਚਲਾਏ ਜਾਂਦੇ ਹਸਪਤਾਲਾਂ ਅਤੇ ਮੈਡੀਕਲ ਨਾਲ ਸੰਬੰਧਿਤ ਅਦਾਰਿਆਂ ਤੋਂ ਯਕੀਨੀ ਚੁੱਕਿਆ ਜਾ ਰਿਹਾ ਹੈ ਅਤੇ ਇਹ ਸਾਰਾ ਕੁਝ ਰਾਮਦੇਵ ਅਤੇ ਉਸਦਾ ਸੀ ਈ ਉ ਬਾਲ ਕ੍ਰਿਸਨਾ ਇੰਕ ਸੋਚੀ ਸਮਝੀ ਸਾਜਿਸ਼ ਤਹਿਤ ਕਰ ਰਹੇ ਹਨ ਤਾਂ ਜੋ ਕਰੋਨਾ ਦਾ ਕਹਿਰ ਹੋਰ ਵੱਧ ਸਕੇ ਅਤੇ ਉਹਨਾਂ ਦੀਆਂ ਦਵਾਈਆਂ ਵਿਕ ਸਕਣ, ਜੋ ਕਿ ਸਰਕਾਰ ਦੁਆਰਾ ਕਦੇ ਵੀ ਕਰੋਨਾ ਨਾਲ ਸੰਬੰਧਿਤ ਹੋਣ ਬਾਰੇ ਮੰਨਜੂਰ ਨਹੀਂ ਕੀਤੀਆਂ।ਇਹਨਾ ਇੱਕ ਦਵਾਈ Coroil ਦੀ ਇਸਹਾਰਬਾਜ਼ੀ ਝੂਠ ਬੋਲ ਕੇ ਕਿ ਇਹ ਦਵਾ ਕਰੋਨਾ ਨੂੰ ਠੀਕ ਕਰੇਗੀ ਅਤੇ ਕੇਂਦਰੀ ਸਰਕਾਰ ਤੋਂ ਪ੍ਰਵਾਨਤ ਹੈ ਲੋਕਾ ਵਿਚ ਕਰ ਦਿੱਤੀ ਪਰ ਬਾਅਦ ਵਿਚ ਸਰਕਾਰ ਨੇ ਇਸ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਦਵਾਈ ਇੱਕ ਇਮਾਊਨਿਟੀ ਬੂਸਟਰ ਹੋ ਸਕਦਾ ਹੈ, ਕਰੋਨਾ ਦੀ ਦਵਾਈ ਨਹੀਂ ਹੋ ਸਕਦੀ, ਜੋ ਇਹਨਾਂ ਦਾ ਝੂਠ ਬੋਲਣ ਅਤੇ ਗਲਤ ਪਰੋਪੋਗੰਢਾ ਕਰਨ ਦਾ ਪ੍ਰਤਖ ਸਬੂਤ ਹੈ।
3) ਇਹ ਕਿ ਉਪਰੋਕਤ ਰਾਮ ਦੇਵ ਨੇ ਕਈ ਚੈਨਲ ਜਿਹਨਾ ਵਿਚ ਏ ਬੀ ਪੀ ਨਿਊਜ ਚੈਨਲ ਤੇ ਵੀ ਸਰੇਆਮ ਕਿਹਾ ਹੈ ਕਿ ਜੋ ਡਾਕਟਰ ਸਰਕਾਰ ਦੁਆਰਾ ਅਤੇ ਗੈਰ ਸਰਕਾਰੀ ਹਸਪਤਾਲਾਂ ਵਿਚ ਸਰੇਆਮ ਰਿਮਡੀਸਵਿਲ ਸਟੀਲ ਆਇਡ ਅਤੇ ਐਂਟੀਵਾਇਟ ਟੀਕੇ ਲਗਾ ਕੇ ਕਰੋਨਾ ਦੇ ਮਰੀਜਾ ਨੂੰ ਜਾਣ ਬੁਝ ਕੇ ਮਾਰ ਰਹੇ ਹਨ ਅਤੇ ਇਸ ਤਰੀਕੇ ਨਾਲ ਸਰਕਾਰ ਦੁਆਰਾ ਸਥਾਪਤ ਡਾਕਟਰੀ ਪੇਸ਼ੇ ਨੂੰ ਸਰੇਆਮ ਬਦਨਾਮ ਕੀਤਾ ਹੈ ਅਤੇ ਲੋਕਾ ਵਿਚ ਇਕ ਦਹਿਸ਼ਤ ਅਤੇ ਭਰਮ ਪੈਦਾ ਕਰ ਦਿੱਤਾ ਹੈ। ਜਿਸ ਕਰਕੇ ਲੋਕੀ ਹਸਪਤਾਲਾ ਵਿਚ ਆਪਣਾ ਇਲਾਜ ਕਰਾਉਣ ਲਈ ਝਿਝਕਦੇ ਹਨ ਅਤੇ ਕਰਨੀ ਦੀ ਬਿਮਾਰੀ ਨਾਲ ਗੰਭੀਰ ਹੋਣ ਤੇ ਵੀ ਆਪਣੇ ਆਪ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੇ ਹਨ, ਇਹ ਸਾਰਾ ਕਾਰਾ ਉਪਰੋਕਤ ਦੋਸ਼ੀ ਆਪਣੀ ਪੰਤਾਜਲੀ ਦੇ ਗੈਰ ਕਾਨੂੰਨੀ ਅਤੇ ਗੈਰ ਮਾਨਤਾ ਪ੍ਰਾਪਤ ਮੈਡੀਕਲ ਨਾਲ ਸੰਬੰਧਿਤ ਪ੍ਰੋਡੈਕਟ ਵੇਚਣ ਕਰਕੇ ਕਰ ਰਿਹਾ ਹੈ। ਇਸ ਤਰ੍ਹਾਂ ਡਰਗ ਅਤੇ ਕੋਸੋਮੈਟਕ ਐਕਟ ਅਤੇ ਫਾਰਮੈਸੀ ਐਕਟ ਦੀਆਂ ਧਾਰਾਵਾ ਦੀਆ ਧੱਜੀਆ ਉਡਾ ਰਿਹਾ ਹੈ ਅਤੇ ਗੌਰਮਿੰਟ ਵਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਜੋ ਕਿ ਕਰੋਨਾ ਮਰੀਜ਼ਾਂ ਦਾ ਇਲਾਜ ਕਰਨ ਸੰਬੰਧੀ ਹਨ, ਉਸ ਦੀਆ ਧੱਜੀਆ ਉਡਾ ਰਿਹਾ ਹੈ ਅਤੇ ਆਪ ਬਿਨਾ ਕਿਸੇ ਡਾਕਟਰੀ ਦੀ ਡਿਕਰੀ ਦੇ ਝੂਠੇ ਦਾਵੇ ਕਰਕੇ ਲੋਕਾ ਨੂੰ ਗੁੰਮਰਾਹ ਕਰ ਰਿਹਾ ਹੈ।
4) ਇਹ ਕਿ ਉਪਰੋਕਤ ਦੋਵੇ ਦੋਸ਼ੀ ਗਲਤ ਪ੍ਰੋਪਗੰਢਾ ਕਰਕੇ ਅਤੇ ਗਲਤ ਇਸ਼ਤਿਹਾਰਬਾਜ਼ੀ ਕਰਕੇ ਆਪਣੇ ਆਪ ਨੂੰ ਕਰੋਨਾ ਠੀਕ ਕਰਨ ਦੇ ਮਾਹਰ ਦੱਸ ਰਹੇ ਹਨ ਜਦ ਕਿ ਇਹਨਾਂ ਕੋਲ ਇਸ ਸੰਬੰਧ ਵਿਚ ਸਰਕਾਰ ਦੁਆਰਾ ਕੋਈ ਲਾਇਸੰਸ ਜਾਰੀ ਕੀਤਾ ਹੈ ਅਤੇ ਨਾ ਹੀ ਇਹਨਾਂ ਪਾਸ ਇਸ ਗੱਲ ਦੀ ਕਿ ਇਹ ਕਰੋਨਾ ਦੀ ਦਵਾਈ ਤਿਆਰ ਕਰਨ ਦੇ ਕਿਸੇ ਸਰਕਾਰੀ ਏਜੰਸੀ ਦੇ ਅਧੀਨ ਕੰਮ ਕਰ ਰਹੇ ਹਨ ਦਾ ਕੋਈ ਸਬੂਤ ਹੈ ਅਤੇ ਇਸ ਤਰ੍ਹਾਂ ਇਹ ਕਾਨੂੰਨ ਦੀਆਂ ਧੱਜੀਆ ਉਡਾ ਰਿਹਾ ਹੈ ਅਤੇ ਗਲਤ ਇਸ਼ਤਿਹਾਰਬਾਜ਼ੀ ਕਰਕੇ ਲੋਕਾ ਨੂੰ ਗੁੰਮਰਾਹ ਕਰਕੇ ਆਪਣੇ ਦੁਆਰਾ ਗੈਰਕਾਨੂੰਨੀ ਤੌਰ ਤੇ ਤਿਆਰ ਕੀਤੀਆ ਗਈਆ ਦਵਾਈਆ ਨੂੰ ਲੋਕਾ ਕੋਲ ਧੋਖੇ ਨਾਲ ਵੇਚ ਕੇ ਲੋਕਾ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਆਪ ਗੈਰਕਾਨੂੰਨੀ ਤੌਰ ਤੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਰਹੇ ਹਨ।
ਇਸ ਲਈ ਮਿਹਰਬਾਨੀ ਕਰਕੇ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਨ ਵਿਰੁੱਧ ਯੋਗ ਧਾਰਾਵਾ ਲਗਾ ਕੇ ਕੇਸ ਰਜਿਸਟਰਡ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਪਰੋਕਤ ਦੋਸ਼ੀ ਆਮ ਜਨਤਾ ਨੂੰ ਕਰੋਨਾ ਪ੍ਰਤੀ ਗਲਤ ਧਾਰਨਾ ਦਾ ਪ੍ਰਚਾਰ ਨਾ ਕਰਕੇ ਲੋਕਾ ਨੂੰ ਗੁੰਮਰਾਹ ਕਰਕੇ ਹਸਪਤਾਲਾ ਵਿਚੋ ਨਾ ਇਲਾਜ ਕਰਾਉਣ ਲਈ ਉਤਸ਼ਾਹ ਕਰਨ ਤੋਂ ਰੋਕਿਆ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ, ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ।
ਬਿਨੈਕਾਰ
ਡਾਕਟਰ ਨਵਜੋਤ ਸਿੰਘ ਦਹਈਆ ਪੁੱਤਰ ਸ੍ਰੀ ਦਿਲਬਾਗ ਸਿੰਘ ਵਾਸੀ ਮਕਾਨ ਨੰਬਰ- 229-ਐਲ ਮਾਡਲ ਟਾਊਨ ਜਲੰਧਰ ਸਹਿਰ
Post navigation
ਪੜ੍ਹੋ – ਕੋਰੋਨਾ ਤੋਂ ਬਾਅਦ ਆਕਸੀਜਨ ਦੀ ਕਮੀ ਕਿਉਂ ਆਉਂਦੀ ਹੈ
ਵੈਕਸੀਨ ਬਿਲਕੁਲ ਸੁਰੱਖਿਅਤ ਹੈ, ਫਾਲਤੂ ਦੀਆ ਅਫਵਾਹਾਂ ਤੇ ਨਾ ਜਾਉ – ਹਰਮਿੰਦਰਪਾਲ ਸਿੰਘ ਆਹਲੂਵਾਲੀਆ (ਭਾਜਪਾ ਪ੍ਰਧਾਨ)
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us