ਬੂਰਮਾਜਰਾ ਵਿਖੇ ਪੁੱਤਰ ਦੀ ਮੌਤ ਤੋਂ ਬਾਅਦ ਪਿਤਾ ਦੀ ਵੀ ਮੌਤ
ਰੂਪਨਗਰ ( ਵਰੁਨ ਲਾਂਬਾ) ਪਿੰਡ ਬੂਰਮਾਜਰਾ ਵਿਖੇ ਬੀਤੀ 2 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ 42 ਸਾਲਾ ਨੌਜਵਾਨ ਹਰਚਰਨਜੀਤ ਸਿੰਘ ਰਿੰਕੂ ਦੀ ਮੌਤ ਹੋ ਗਈ ਅਤੇ ਹਾਲੇ ਅੰਤਿਮ ਅਰਦਾਸ ਵੀ ਹੋਣੀ ਸੀ। ਇਸ ਤੋਂ ਪਹਿਲਾਂ ਹੀ ਰਿੰਕੂ ਦੇ ਪਿਤਾ ਜਗਤਾਰ ਸਿੰਘ ਸਰਪੰਚ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਿਤਾ ਜਗਤਾਰ ਸਿੰਘ ਨੇ ਰੋਪੜ ਦੇ ਇਕ ਨਿਜੀ ਹਸਪਤਾਲ ਵਿਚ ਦਮ ਤੋੜਿਆ ।
ਜਿਸ ਨਾਲ ਪਿੰਡ ਬੂਰਮਾਜਰਾ ਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਹਰਚਰਨਜੀਤ ਸਿੰਘ ਰਿੰਕੂ ਦੀ ਅੰਤਿਮ ਅਰਦਾਸ ਪਿੰਡ ਬੂਰਮਾਜਰਾ ਦੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਵਿਖੇ 12 ਮਈ ਨੂੰ ਹੋਣੀ ਸੀ। ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਜਗਤਾਰ ਸਿੰਘ ਪਿੰਡ ਦੇ ਸਰਪੰਚ ਸਨ ਅਤੇ ਲੋਕਾਂ ਨਾਲ ਆਪਸੀ ਕਾਫੀ ਪਿਆਰ ਸੀ।
ਸਰਪੰਚ ਜਗਤਾਰ ਸਿੰਘ ਦੀ ਅਚਾਨਕ ਹੋਈ ਮੌਤ ਤੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਮੋਹਨ ਸਿੰਘ ਸੰਧੂ, ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ, ਜ਼ਿਲ੍ਹਾ ਪਰਿਸ਼ਦ ਮੈਂਬਰ ਜਸਵੰਤ ਸਿੰਘ ਬਾਵਾ, ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ ਸਾਲਾਪੁਰ, ਪਿੰਡ ਬਹਿਰਾਮਪੁਰ ਜਿੰਮੀਦਾਰਾ ਦੇ ਸਰਪੰਚ ਸਤਨਾਮ ਸਿੰਘ ਸੋਹੀ, ਪਿੰਡ ਬੂਰਮਾਜਰਾ ਦੇ ਸਾਬਕਾ ਸਰਪੰਚ ਚਨਰਜੀਤ ਸਿੰਘ ਚਰਨੀ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ।