ਕੋਰੋਨਾ ਕਰਕੇ ਸਰਕਾਰ ਹੋਈ ਹੋਰ ਸਖ਼ਤ, ਹੁਣ ਕੋਰਟ ਜਾਂ ਘਰ ਹੀ ਹੋਣਗੇ ਵਿਆਹ

ਕੋਰੋਨਾ ਕਰਕੇ ਸਰਕਾਰ ਹੋਈ ਹੋਰ ਸਖ਼ਤ, ਹੁਣ ਕੋਰਟ ਜਾਂ ਘਰ ਹੀ ਹੋਣਗੇ ਵਿਆਹ

ਨਵੀਂ ਦਿੱਲੀ( ਵੀਓਪੀ ਬਿਊਰੋ) – ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਕਾਰਨ ਦਿੱਲੀ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ। ਦਿੱਲੀ ਵਿਚ ਇਕ ਵਾਰ ਫਿਰ ਹਫ਼ਤੇ ਲਈ ਲੌਕਡਾਊਨ ਦੀ ਮਿਆਦ ਨੂੰ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਦੱਸਿਆ ਸੀ ਕਿ ਦਿੱਲੀ ’ਚ ਲੌਕਡਾਊਨ ਇੱਕ ਹੋਰ ਹਫ਼ਤੇ ਲਈ ਵਧਾਇਆ ਜਾ ਰਿਹਾ ਹੈ। ਲੌਕਡਾਊਨ 17 ਮਈ ਸੋਮਵਾਰ ਦੀ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਵਾਰ ਲੌਕਡਾਊਨ ’ਚ ਪਹਿਲਾਂ ਤੋਂ ਜ਼ਿਆਦਾ ਸਖ਼ਤੀ ਵਰਤੀ ਜਾਵੇਗੀ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਵਿਆਹ ਸਿਰਫ਼ ਅਦਾਲਤਾਂ ’ਚ ਜਾਂ ਤੇ ਜਾਂ ਘਰਾਂ ਅੰਦਰ ਹੋ ਸਕਣਗੇ। ਕਿਸੇ ਮੈਰਿਜ ਹਾੱਲ, ਬੈਂਕੁਏਟ ਹਾਲ ਜਾਂ ਹੋਟਲ ਵਿੱਚ ਵਿਆਹ ਸਮਾਰੋਹ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਵਿਆਹਾਂ ਵਿੱਚ ਟੈਂਟ, ਡੀਜੇ, ਕੇਟਰਿੰਗ ਦੀ ਇਜਾਜ਼ਤ ਨਹੀਂ ਹੋਵੇਗੀ। ਜੇ ਪਹਿਲਾਂ ਅਜਿਹੀ ਕੋਈ ਬੁਕਿੰਗ ਹੋਈ ਹੈ, ਉਹ ਪੈਸੇ ਸਬੰਧਤ ਧਿਰਾਂ ਨੂੰ ਮੋੜਨਗੇ ਹੋਣਗੇ।

error: Content is protected !!