ਕਿਸਾਨੀ ਸੰਘਰਸ਼ ‘ਚ ਨਾ ਬਰਦਾਸ਼ਤ ਘਟਨਾ ਵਾਪਰੀ, ਇਕ ਕੁੜੀ ਨਾਲ ਹੋਇਆ ਰੇਪ

ਕਿਸਾਨੀ ਸੰਘਰਸ਼ ‘ਚ ਨਾ ਬਰਦਾਸ਼ਤ ਘਟਨਾ ਵਾਪਰੀ, ਇਕ ਕੁੜੀ ਨਾਲ ਹੋਇਆ ਰੇਪ

ਸਿੰਘੂ ਬਾਰਡਰ (ਵੀਓਪੀ ਬਿਊਰੋ) – ਕਿਸਾਨੀ ਅੰਦੋਲਨ ਉਪਰ ਇਕ ਨਾ ਬਰਦਾਸ਼ਤ ਗਲ਼ਤੀ ਨੇ ਕਾਲ਼ਾ ਧੱਬਾ ਲਾ ਦਿੱਤਾ ਹੈ। ਕਿਸਾਨ ਬੰਗਾਲ ਵਿਚ ਭਾਜਪਾ ਖ਼ਿਲਾਫ ਪ੍ਰਦਰਸ਼ਨ ਕਰਨ ਗਏ ਸਨ ਜਿੱਥੇ ਇਕ ਬੰਗਾਲੀ ਕੁੜੀ ਕਿਸਾਨਾਂ ਤੋਂ ਪ੍ਰਭਾਵਿਤ ਹੋ ਕੇ ਸੰਘਰਸ਼ ਦਾ ਹਿੱਸਾ ਬਣ ਗਈ ਸੀ। ਹੁਣ ਇਸ 26 ਸਾਲਾਂ ਕੁੜੀ ਨਾਲ ਬਲਾਤਕਾਰ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਾ ਅਨਿਲ ਮਲਿਕ ਨਾਮ ਦੇ ਇਕ ਵਿਅਕਤੀ ਨੇ ਕੀਤਾ ਹੈ।

12 ਅਪ੍ਰੈਲ ਨੂੰ ਕਿਸਾਨ ਸੋਸ਼ਲ ਆਰਮੀ ਨਾਂ ਦੀ ਇਕ ਜਥੇਬੰਦੀ ਨਾਲ ਇਹ ਕੁੜੀ ਦਿੱਲੀ ਆ ਰਹੀ ਸੀ। ਦੱਸਿਆ  ਜਾ ਰਿਹਾ ਹੈ ਕਿ ਕੁੜੀ ਨਾਲ ਰਾਹ ਵਿਚ ਬਦਸਲੂਕੀ ਹੋਈ ਹੈ, ਪਰ ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਇਸ ਬੰਗਾਲੀ ਲੜਕੀ ਨਾਲ ਰੇਪ ਹੋਇਆ ਹੈ।

30 ਅਪ੍ਰੈਲ ਨੂੰ ਇਸ ਕੁੜੀ ਦੀ ਮੌਤ ਹੋ ਗਈ ਤੇ ਕਿਹਾ ਗਿਆ ਕਿ ਕੁੜੀ ਨੂੰ ਬੁਖਾਰ ਹੋਣ ਤੋਂ ਬਾਅਦ ਕੋੋਰੋਨਾ ਹੋਇਆ ਸੀ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਨਾਲ ਕਿਸਾਨ ਅੰਦੋਲਨ ਵਿਚ ਸ਼ਾਮਲ 6 ਲੋਕਾਂ ਨੇ ਰੇਪ ਕੀਤਾ ਹੈ। ਇਹਨਾਂ ਛੇ ਬੰਦਿਆਂ ਵਿਚ ਇਕ ਵਿਅਕਤੀ ਨੇ ਫੇਸਬੁੱਕ ਉਪਰ ਲਾਈਵ ਹੋ ਕੇ ਕਿਹਾ ਕਿ ਇਹ ਬੰਗਾਲੀ ਕੁੜੀ ਨਾਲ ਰੇਪ ਵਰਗਾ ਕੁਝ ਨਹੀਂ ਹੋਇਆ ਪਰ ਅਨਿਲ ਮਲਿਕ ਨਾਂ ਦੇ ਵਿਅਕਤੀ ਨੇ ਛੇੜਖਾਨੀ ਜ਼ਰੂਰ ਕੀਤੀ ਸੀ। ਫੇਸਬੁੱਕ ਉਪਰ ਲਾਈਵ ਹੋਏ ਵਿਅਕਤੀ ਨੇ ਇਹ ਵੀ ਕਿਹਾ ਕਿ ਕੁੜੀ ਦਿੱਲੀ ਆ ਕੇ ਅਨਿਲ ਮਲਿਕ ਨਾਂ ਦੇ ਵਿਅਕਤੀ ਨਾਲ ਘੁੰਮ ਵੀ ਰਹੀ ਸੀ।

ਹੁਣ ਕੁੜੀ ਦੇ ਪਿਤਾ ਨੇ ਹਰਿਆਣਾ ਦੇ ਬਹਾਦੁਰਗੜ੍ਹ ਪੁਲਿਸ ਥਾਣੇ ਵਿੱਚ FIR ਦਰਜ ਕਰਵਾਈ। ਉਸ ਦੇ ਪਿਤਾ ਨੇ ਕਿਹਾ ਕਿ ਪੁਲਿਸ ਨੇ ਉਸਨੂੰ ਕਿਹਾ ਹੈ ਕਿ ਉਸ ਦੀ ਕੁੜੀ ਦੀ ਲਾਸ਼ ਉਦੋ ਹੀ ਮਿਲੇਗੀ ਜਦੋਂ ਉਹ ਕਹੇਗਾ ਕਿ ਉਸਦੀ ਕੁੜੀ ਦੀ ਮੌਤ ਕੋਰੋਨਾ ਨਾਲ ਹੋਈ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆ ਵਿਚ 2 ਔਰਤਾਂ ਸਮੇਤ ਛੇ ਜਣੇ ਸ਼ਾਮਲ ਹਨ। ਹੁਣ ਪੁਲਿਸ ਨੇ ਐਫਆਈਆਰ ਦਾ ਦਰਜ ਕਰ ਲਈ ਹੈ ਤੇ ਕਿਸਾਨ ਸੰਯੁਕਤ ਮੋਰਚਾ ਦਾ ਵੀ ਕਹਿਣਾ ਹੈ ਕਿ ਅਸੀਂ ਕੁੜੀ ਦੇ ਨਾਲ ਹਾਂ।

error: Content is protected !!