ਦਿੱਲੀ ਯੂਨੀਵਰਸਿਟੀ ਦੇ 30 ਪ੍ਰੋਫ਼ੈਸਰਾਂ ਦੀ ਕੋਰੋਨਾ ਨਾਲ ਮੌਤ
ਨਵੀਂ ਦਿੱਲੀ (ਵੀਓਪੀ ਬਿਊਰੋ) – ਕੋਰੋਨਾ ਦੇ ਕਹਿਰ ਨੇ ਤਬਾਹੀ ਮਚਾਈ ਹੋਈ ਹੈ, ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮੌਤ ਦੇ ਮੌਤ ਵਿਚ ਜਾ ਰਹੇ ਹਨ। ਇਸ ਵਾਇਰਸ ਕਾਰਨ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਾ ਰਹੇ ਘੱਟੋ ਘੱਟ 30 ਅਧਿਆਪਕਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਹਨ। ਕੋਰੋਨਾ ਦੀ ਲਾਗ ਨਾਲ ਮਾਰੇ ਗਏ ਅਧਿਆਪਕਾਂ ਦੀ ਇਸ ਗਿਣਤੀ ਵਿੱਚ ਉਹ ਅਧਿਆਪਕ ਸ਼ਾਮਲ ਹਨ ਜੋ ਪੱਕੇ ਸਨ ਜਾਂ ਠੇਕੇ ‘ਤੇ ਪੜ੍ਹਾ ਰਹੇ ਸਨ। ਇੱਥੇ ਹੀ ਬੱਸ ਨਹੀਂ, ਅਧਿਆਪਕਾਂ ਦੇ ਨਾਲ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਗਿਣਤੀ ਵੀ ਕਾਫ਼ੀ ਵੱਡੀ ਹੈ, ਜਿਨ੍ਹਾਂ ਦੀ ਮੌਤ ਕੋਵਿਡ ਕਾਰਨ ਹੋਈ ਹੈ।
ਡੀਯੂ ਅਧਿਆਪਕਾਂ ਦੀ ਮੌਤ ਸੰਬੰਧੀ ਆਪਣੀ ਖ਼ਬਰ ਵਿੱਚ ਲਾਈਵ ਹਿੰਦੁਸਤਾਨ ਨੇ ਕਿਹਾ ਹੈ ਕਿ ਬਹੁਤ ਸਾਰੇ ਅਜਿਹੇ ਅਧਿਆਪਕ ਵੀ ਮਾਰੇ ਗਏ , ਜੋ ਉਨ੍ਹਾਂ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਇਕਲੌਤਾ ਸਰੋਤ ਸਨ। ਇਹ ਸਾਰੀਆਂ ਮੌਤਾਂ 1 ਮਾਰਚ ਤੋਂ 10 ਮਈ ਦਰਮਿਆਨ ਹੋਈਆਂ ਹਨ।
ਦਿੱਲੀ ਯੂਨੀਵਰਸਿਟੀ ਵਿਖੇ ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਪ੍ਰੋ. ਵਿਨੈ ਗੁਪਤਾ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ।