ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਦੇ ਪਿਤਾ ਦਾ ਹੋਇਆ ਦਿਹਾਂਤ

 

ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਦੇ ਪਿਤਾ ਦਾ ਹੋਇਆ ਦਿਹਾਂਤ

 

 

 

ਫਿਰੋਜ਼ਪੁਰ (ਵੀਓਪੀ ਬਿਊਰੋ) ਜ਼ਿਲਾ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਐਮ ਐਲ ਏ ਕੁਲਬੀਰ ਸਿੰਘ ਜੀਰਾ ਦੇ ਪਿਤਾ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਜੋ ਸਿਆਸਤ ਦੀ ਦੁਨੀਆਂ ਵਿੱਚ ਆਪਣਾ ਵੱਡਾ ਮੁਕਾਮ ਰੱਖਦੇ ਸਨ ਜੋ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ ਅੱਜ ਸਵੇਰੇ 5 ਵਜੇ ਚੰਡੀਗੜ੍ਹ ਵਿਖੇ ਆਪਣੇ ਗ੍ਰਹਿ ਤੇ ਅਕਾਲ ਚਲਾਣਾ ਕਰ ਗਏ।

 

ਦੱਸ ਦਈਏ ਕਿ ਜੱਥੇਦਾਰ ਇੰਦਰਜੀਤ ਸਿੰਘ ਜੀਰਾ ਸ੍ਰੋਮਣੀ ਅਕਾਲੀ ਦਲ ਮੌਕੇ ਜੇਲ੍ਹ ਮੰਤਰੀ, ਸੇਹਤ ਮੰਤਰੀ ਅਤੇ ਕਾਂਗਰਸ ਸਰਕਾਰ ਵਿੱਚ ਕਿਸਾਨ ਚੈਅਰਮੈਨ ਪੰਜਾਬ ਵੀ ਰਹਿ ਚੁੱਕੇ ਹਨ। ਜੱਥੇਦਾਰ ਇੰਦਰਜੀਤ ਜ਼ੀਰਾ ਟਕਸਾਲੀ ਪਰਿਵਾਰ ਵਿਚੋਂ ਸੀ ਉਹਨਾ ਦਾ ਅੰਤਿਮ ਸੰਸਕਾਰ ਪਿੰਡ ਬਸਤੀ ਬੂਟੇ ਵਾਲੀ (ਜੀਰਾ) ਸਮਾ 3 ਵਜੇ ਕੀਤਾ ਜਾਵੇਗਾ।

error: Content is protected !!