ਨਿਯਮਾਂ ਦੀਆਂ ਧੱਜੀਆਂ ਉਡਾਉਣ ‘ਤੇ 7 ਦਿਨ ਰੱਖਣੀ ਪਏਗੀ ਦੁਕਾਨ ਬੰਦ, ਪੜ੍ਹੋ ਹੋਰ ਕੀ-ਕੀ ਹੈ ਨਵੀਂ ਰਿਪੋਰਟ ‘ਚ

ਨਿਯਮਾਂ ਦੀਆਂ ਧੱਜੀਆਂ ਉਡਾਉਣ ‘ਤੇ 7 ਦਿਨ ਰੱਖਣੀ ਪਏਗੀ ਦੁਕਾਨ ਬੰਦ, ਪੜ੍ਹੋ ਹੋਰ ਕੀ-ਕੀ ਹੈ ਨਵੀਂ ਰਿਪੋਰਟ ‘ਚ

ਜਲੰਧਰ (ਵੀਓਪੀ ਬਿਊਰੋ) – ਪੰਜਾਬ ਵਿਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿੰਨੀ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਹੁਣ ਮਿੰਨੀ ਲੌਕਡਾਊਨ ਦੀਆਂ ਪਾਬੰਦੀਆਂ 31 ਮਈ ਤੱਕ ਜਾਰੀ ਰਹਿਣਗੀਆਂ। ਪੰਜਾਬ ਦੇ ਫੈਸਲੇ ਨੂੰ ਦੇਖਦੇ ਹੋਏ ਜਲੰਧਰ ਦੇ ਪ੍ਰਸਾਸ਼ਨ ਨੇ ਵੀ ਅਹਿਮ ਫੈਸਲੇ ਲਏ ਹਨ। ਜਲੰਧਰ ਵਿਚ ਕੋਰੋਨਾ ਦਾ ਪ੍ਰਭਾਵ ਕਈ ਸੂਬਿਆਂ ਦੇ ਮੁਕਾਬਲੇ ਵੱਧਦਾ ਜਾ ਰਿਹਾ ਹੈ। ਇਕ ਦਿਨ ਵਿਚ 500 ਤੋਂ ਉਪਰ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ।

ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਨਵੀਆਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਵੇਰੇ 7  ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੀਆਂ ਤੇ ਗੈਰ-ਜ਼ਰੂਰੀ ਵਸਤਾਂ ਦੀਆਂ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।

ਡੀਸੀ ਨੇ ਅੱਗੇ ਕਿਹਾ ਕਿ ਲੌਕਡਾਊਨ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੋਟਲ ਤੇ ਰੈਸਤਰਾਂ ਵਿਚ ਬੈਠ ਕੇ ਖਾਣਾ-ਖਾਣ ਉਪਰ ਪਾਬੰਦੀ ਹੈ ਪਰ ਹੋਮ ਡਿਲਿਵਰੀ ਹੋ ਸਕਦੀ ਹੈ। ਉਹਨਾਂ ਕਿਹਾ ਸ਼ਨੀਵਾਰ ਅਤੇ ਐਤਵਾਰ ਸੰਪੂਰਨ ਲੌਕਡਾਊਨ ਰਹੇਗਾ।

ਇਹ ਦੁਕਾਨਾਂ 7 ਤੋਂ 3 ਵਜੇ ਤੱਕ ਖੁੱਲ੍ਹਣਗੀਆਂ

ਕਰਿਆਨਾ
ਮੀਟ
ਦੁੱਧ
ਸਬਜ਼ੀ  ਆਦਿ

ਇਹ ਦੁਕਾਨਾਂ 9 ਤੋਂ 3 ਵਜੇ ਤੱਕ ਖੁੱਲ੍ਹਣਗੀਆਂ

ਕੱਪੜਾ
ਬੇਕਰੀ
ਕਿਤਾਬਾਂ
ਇਲੈਕਟ੍ਰੋਨਿਕ ਆਦਿ

ਇਹ ਕਾਰੋਬਾਰ ਸਵੇਰੇ 9 ਤੋਂ ਰਾਤ 9 ਵਜੇ ਤੱਕ ਚੱਲਦਾ ਰਹੇਗਾ

ਸਾਰੀਆਂ ਫੈਕਟਰੀਆਂ
ਪੈਟਰੋਲ ਪੰਪ
ਦਵਾਈਆਂ ਦੀਆਂ ਦੁਕਾਨਾਂ
ਲੈਬੋਰਟਰੀ
ਐਲਪੀਜੀ ਪਲਾਂਟ
ਇੱਟਾਂ ਦੇ ਭੱਠੇ
ਪਸ਼ੂ ਪਾਲਣ

ਡੀਸੀ ਘਣਸ਼ਿਆਮ ਥੋਰੀ ਨੇ ਕਿਹਾ ਕਿ ਜੇਕਰ ਕਿਸੇ ਵੀ ਦੁਕਾਨਾਦਾਰ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸਦੀ ਦੁਕਾਨ ਨੂੰ 7 ਦਿਨ ਲਈ ਸੀਲ ਕਰ ਦਿੱਤਾ ਜਾਵੇਗਾ।

error: Content is protected !!