ਬੇਟੀ ਬਚਾਓ ਬੇਟੀ ਪੜ੍ਹਾਓ ਦੇ ਹੋਕੇ ‘ਤੇ ਨਿਤਰਿਆਂ ਮੱਕੜ ਪਰਿਵਾਰ

ਬੇਟੀ ਬਚਾਓ ਬੇਟੀ ਪੜ੍ਹਾਓ ਦੇ ਹੋਕੇ ‘ਤੇ ਨਿਤਰਿਆਂ ਮੱਕੜ ਪਰਿਵਾਰ

ਕਰਤਾਰਪੁਰ( ਜਨਕ ਰਾਜ ਗਿੱਲ)  – ਸ• ਸਰਬਜੀਤ ਸਿੰਘ ਮੱਕੜ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੀ ਬੱਚੀ ਦਾ ਜਨਮ ਦਿਨ ਨਿਵੇਕਲੇ ਅੰਦਾਜ਼ ਵਿੱਚ ਵਿਦਿਆ ਦਾਨ ਮਹਾਦਾਨ ਦੀ ਸੋਚ ਨਾਲ ਮਨਾਇਆ ਗਿਆ। ਜਿਸਦੇ ਚਲਦੇ ਮੱਕੜ ਪਰਿਵਾਰ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਹੋਕੇ ਤੇ ਨਿਤਰਦੇ ਹੋਏ ਆਪਣੀ ਲਾਡਲੀ ਪੋਤਰੀ ਤਵਲੀਨ ਮੱਕੜ ਦੇ ਜਨਮ ਦਿਨ ਦੀ ਖੁਸ਼ੀ ਚ 10+2 ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼੍ਰੇਣੀ ਦੀ ਜਰੂਰਤ ਦੀਆਂ ਕਿਤਾਬਾਂ ਭੇਟ ਕਰਕੇ ਖੁਸ਼ੀ ਦਾ ਪ੍ਰਗਟਾਵਾ ਵਿਅਕਤ ਕੀਤਾ ਗਿਆ। ਇਸ ਮੌਕੇ ਸ• ਸਰਬਜੀਤ ਸਿੰਘ ਮੱਕੜ, ਜੈਸਮੀਨ ਮੱਕੜ,ਤਵਲੀਨ ਮੱਕੜ ਅਤੇ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਤੋਂ ਮਾਸਟਰ ਅਮਰੀਕ ਸਿੰਘ ਹਾਜ਼ਰ ਸਨ। ਮਾਸਟਰ ਅਮਰੀਕ ਸਿੰਘ ਵੱਲੋਂ ਇਸ ਉਪਰਾਲੇ ਲਈ ਮੱਕੜ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਸੰਸਥਾ ਵੱਲੋਂ ਬੇਟੀ ਤਵਲੀਨ ਮੱਕੜ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤਵਲੀਨ ਮੱਕੜ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *

error: Content is protected !!