ਆਕਸੀਜਨ ਦੀ ਕਮੀ ਦੂਰ ਕਰਦੇ ਹਨ ਰੁੱਖ਼ : ਬ੍ਰਾਹਮਣ ਸਭਾ

ਆਕਸੀਜਨ ਦੀ ਕਮੀ ਦੂਰ ਕਰਦੇ ਹਨ ਰੁਖ਼ : ਬ੍ਰਾਹਮਣ ਸਭਾ

ਕਰਤਾਰਪੁਰ (ਜਨਕ ਰਾਜ ਗਿੱਲ) – ਰੇਣੂਕਾ ਨੰਦਨ ਭਗਵਾਨ ਪਰਸ਼ੂਰਾਮ ਜਿਅੰਤੀ ਸ੍ਰੀ ਬ੍ਰਾਹਮਣ ਸਭਾ ਯੂਥ ਵਿੰਗ ਪੰਜਾਬ ਦੇ ਚੇਅਰਮੈਨ ਅਤੇ ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਵਲੋਂ ਸਾਂਝੇ ਤੌਰ ‘ਤੇ ਮਨਾਈ ਗਈ। ਜਿਸਦੇ ਚੱਲਦਿਆਂ ਨੇਕੀ ਦੀ ਦੁਕਾਨ ਦੇ ਸੰਸਥਾਪਕ ਮਾਸਟਰ ਅਮਰੀਕ ਸਿੰਘ ਅਤੇ ਚੇਅਰਮੈਨ ਰਾਜਨ ਸ਼ਰਮਾ ਦੀ ਦੇਖ-ਰੇਖ ਸਥਾਨਕ ਜੱਸਾ ਮੱਲ ਤਲਾਬ ਤੇ ਵੱਖ-ਵੱਖ ਤਰ੍ਹਾਂ ਦੇ ਫ਼ਲਦਾਰ ਅਤੇ ਛਾਂਦਾਰ ਰੁੱਖ ਲਗਾਏ। ਇਸ ਮੌਕੇ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆਂ ਮਾਸਟਰ ਅਮਰੀਕ ਸਿੰਘ ਅਤੇ ਰਾਜਨ ਸ਼ਰਮਾ ਨੇ ਕਿਹਾ ਕਿ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਂਣ ਅਤੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਵਧੇਰੇ ਗਿਣਤੀ ਵਿਚ ਰੁਖ ਲਗਾਉਂਣ ਦੀ ਜ਼ਰੂਰਤ ਹੈ ਤੇ ਇਸ ਘਾਟ ਦੂਰ ਕਰਨ ਲਈ ਸਾਨੂੰ ਘਰ ਅਤੇ ਆਸ-ਪਾਸ ਇੱਕ ਰੁੱਖ਼ ਜ਼ਰੂਰ ਲਗਾਉਂਣਾ ਚਾਹੀਦਾ ਹੈ ਤਾਂ ਜੋ ਇਹਨਾਂ ਰੁੱਖਾਂ ਦੀ ਵਧੇਰੇ ਤਾਦਾਰ ਵਧਾਈ ਜਾ ਸਕੇ ਤੇ ਸਾਡਾ ਆਲਾ-ਦੁਆਲਾ ਜੋ ਤੇਜ਼ੀ ਨਾਲ ਪਲੀਤ ਹੋਇਆ ਸੀ ਜੋ ਮੁੜ ਸਵੱਛਤਾ ਵਲ ਵਧ ਜਾਵੇ। ਇਸ ਮੌਕੇ ਪਟਵਾਰੀ ਸ਼ਾਮ ਸੁੰਦਰ ,ਗਗਨ ਗੋਤਮ ,ਰੋਹਿਤ ਸ਼ਰਮਾ ਪਵਨ ਸ਼ਰਮਾ ਕੋਸ਼ਲੇਂਦਰ ਐਰੀ ਰਾਜਿੰਦਰ ਸ਼ਰਮਾ ਆਦਿ ਵਲੋਂ ਪਤਵੰਤਿਆਂ ਨਾਲ ਮਿਲ ਕੇ ਰੁਖ ਲਗਾਏ।

error: Content is protected !!