ਕੋਰੋਨਾ ਤੋਂ ਬਚਾਅ ਲਈ ਘਰਾਂ ‘ਚ ਰਹਿ ਕੇ ਕਰੋ ਈਦ ਦੀ ਦੁਆ -ਡੀ ਐਸ ਪੀ ਸੁਖਪਾਲ ਸਿੰਘ

ਕੋਰੋਨਾ ਤੋਂ ਬਚਾਅ ਲਈ ਘਰਾਂ ‘ਚ ਰਹਿ ਕੇ ਕਰੋ ਈਦ ਦੀ ਦੁਆ -ਡੀਐਸਪੀ ਸੁਖਪਾਲ ਸਿੰਘ

ਕਰਤਾਰਪੁਰ (ਜਨਕ ਰਾਜ ਗਿੱਲ) – ਰਮਜ਼ਾਨ-ਉਲ-ਮੁਬਾਰਕ ਦੇ ਪਾਵਨ ਮੌਕੇ ‘ਤੇ ਇਕ ਮਹੀਨਾ ਪਹਿਲਾਂ ਸ਼ੁਰੂ ਰੋਜੇ ਅੱਜ ਈਦ-ਉਲ ਫੀਤਰ ਦੇ ਪਾਵਨ ਮੌਕੇ ‘ਤੇ ਸਮਾਪਤ ਹੋਏ। ਜਿਸਦੇ ਚੱਲਦਿਆਂ ਅੱਜ ਬਹੁ ਗਿਣਤੀ ‘ਚ ਮੁਸਲਮਾਨ ਸਮਾਜ ਨੇ ਘਰਾਂ ‘ਚ ਰਹਿ ਈਦਗਾਹਾਂ ‘ਤੇ ਜਾ ਕੇ ਪਾਵਨ ਕੁਰਾਨ ਸ਼ਰੀਫ਼ ਦੀਆਂ ਆਇਤਾਂ ਪੜ੍ਹਦੇ ਹੋਏ ਸਰਬਤ ਭਲੇ ਅਤੇ ਦੁਨੀਆਂ ਅੰਦਰ ਤੇਜ਼ੀ ਨਾਲ ਫੈਲ ਰਹੇ ਕਰੋਨਾ ਵਾਇਰਸ ਦੇ ਖ਼ਾਤਮੇ ਲਈ ਫਰਿਆਦਾਂ ਕੀਤੀਆਂ ਗਈਆਂ, ਜਿਸਦੇ ਚੱਲਦਿਆਂ ਅੱਜ ਈਦ-ਉਲ-ਫਿਤਰ ਪਵਿੱਤਰ ਮੌਕੇ ਡੀ ਐਸ ਪੀ ਸੁਖਪਾਲ ਸਿੰਘ ਥਾਣਾ ਮੁਖੀ ਰਾਜੀਵ ਕੁਮਾਰ ਪੁਲਿਸ ਪਾਰਟੀ ਦੇ ਨਾਲ ਵਿਸ਼ਵਕਰਮਾ ਮਾਰਕੀਟ ਵਿਖੇ ਸਥਿਤ ਮਦੀਨਾ ਮਸਜਿੱਦ ਵਿਚ ਨਤਮਸਤਕ ਹੋਏ ਜਿੱਥੇ ਇਹਨਾਂ ਪੁਲਿਸ ਅਧਿਕਾਰੀਆਂ ਦਾ ਇਸਕਤਬਾਲ ਮਸਜਿੱਦ ਦੇ ਪ੍ਰਧਾਨ ਆਲਮ ਮਲਿਕ ਇਮਾਮ ਸ਼ਕੀਲ ਅਹਿਮਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਪੰਜਾਬ ਦੇ ਜਰਨਲ ਸਕੱਤਰ ਅਖਤਰ ਸਲਮਾਨੀ ਅਬਦੁਲ ਰਸ਼ੀਦ ਆਲਮ ਆਦਿਲ ਰਿਹਾਨ ਅਯੂਵ ਕਿਯੂਮ ਆਦਿ ਵਲੋਂ ਕੀਤਾ ਗਿਆ। ਜਿੱਥੇ ਸਭ ਨੇ ਮਿਲ ਕੇ ਵਿਸ਼ਵ ਨੂੰ ਕੋਰੋਨਾ ਤੋਂ ਮੁਕਤੀ ਦਿਵਾਉਣ ਲਈ ਸ਼ਾਂਝੇ ਤੌਰ ‘ਤੇ ਦੁਆ ਕੀਤੀ ਗਈ।

ਇਸ ਮੌਕੇ ਡੀ ਐਸ ਪੀ ਸੁਖਪਾਲ ਸਿੰਘ ਨੇ ਮੁਸਲਿਮ ਸਮਾਜ ਨੂੰ ਈਦ-ਉਲ ਫੀਤਰ ਦੇ ਪਾਵਨ ਮੌਕੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਸਾਰੇ ਤਿਉਹਾਰ ਆਪਸੀ ਪਿਆਰ ਤੇ ਭਾਈਚਾਰਕ ਸਾਝਾਂ ਕਾਇਮ ਰਖਣ ਦਾ ਸੁਨੇਹਾ ਦਿੰਦੇ ਹਨ ਅਤੇ ਇਹਨਾਂ ਰਿਸ਼ਤਿਆ ਨੂੰ ਮਜ਼ਬੂਤ ਕਰਦੇ ਹਨ ਸਾਡੇ ਧਾਰਮਿਕ ਸਮਾਗਮ ਪਰ ਕੋਰੋਨਾ ਵਾਇਰਸ ਦੀ ਮਾਰ ਦੇ ਚੱਲਦੇ ਸਾਰੇ ਧਾਰਮਿਕ ਸਮਾਗਮ ਦੀ ਰੌਣਕਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਪਰ ਅੱਜ ਸਾਨੂੰ ਸਮਾਜ ਅਤੇ ਕੋਵਿਡ ਦੀ ਮਹਾਂਮਰੀ ਨੂੰ ਸਮਝਦੇ ਹੋਏ ਸਰਕਾਰ ਦੁਆਰਾ ਦਿੱਤੇ ਗਏ ਆਦੇਸ਼ਾਂ ਦਾ ਪਾਲਣ ਕਰ ਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਜ਼ਿਆਦਾ ਇਕੱਠਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਵਿਅਕਤੀਗਤ ਦੂਰੀ ਬਨਾਈ ਰਖੀਏ ਤੇ ਆਪੋ ਆਪਣੇ ਘਰਾਂ ਵਿੱਚ ਹੀ ਈਦ -ਉਲ-ਫਿਤਰ ਦੀ ਨਮਾਜ਼ ਅਦਾ ਕਰਨ ਨੂੰ ਪਹਿਲ ਕਰਨੀ ਚਾਹੀਦੀ ਹੈ ਜੋ ਅਕਾਲ ਪੁਰਖ ਅੱਲਾ ਤਾਲਾ ਸਨਮੁਖ ਸੱਚੀ ਸ਼ਰਧਾ ਹੈ। ਇਸ ਮੌਕੇ ਥਾਣਾ ਕਰਤਾਰਪੁਰ ਪੁਲਿਸ ਵਲੋਂ ਮਸਜਿਦ ਪੁੱਜ੍ਹੇ ਸ਼ਰਧਾਲੂਆਂ ਨੂੰ ਮਾਸਕ ਸੈਨੀਟਾਈਜ਼ਰ ਵੰਡਦੇ ਹੋਏ ਕੋਰੋਨਾ ਵਾਇਰਸ ਦੇ ਫੈਲਾਅ ਦੇ ਬਚਾਅ ਦਾ ਪਾਠ ਪੜ੍ਹਾਇਆ।

error: Content is protected !!