“ਅਸੀਂ ਹੁਣ ਤੈਨੂੰ ਠੋਕਾਂਗੇ ਤਿਆਰ ਹੋ ਜਾ” ਵਿਧਾਇਕ ਪਰਗਟ ਨੂੰ ਸੀਐਮ ਦਫ਼ਤਰ ਤੋਂ ਆਈ ਇਹ ਧਮਕੀ
ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਕਾਂਗਰਸ ਵਿਚ ਪਿਛਲੇ ਕਈ ਦਿਨਾਂ ਤੋਂ ਸਿਆਸੀ ਘਸਮਾਣ ਜਾਰੀ ਹੈ। ਕਾਂਗਰਸ ਦੇ ਆਗੂ ਆਪਸ ਵਿਚ ਹੀ ਭਿੜ ਰਹੇ ਹਨ। ਹੁਣ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਜੋ ਕੀ ਇਕਸੁਨੇਹੇ ਜ਼ਰੀਏ ਮਿਲੀ ਹੈ ਪਰ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ।
ਪ੍ਰੈੱਸ ਕਾਨਫ਼ਰੰਸ ਵਿਚ ਪਰਗਟ ਸਿੰਘ ਨੇ ਕਿਹਾ ਕਿ ਮੈਨੂੰ ਵੀਰਵਾਰ ਮੁੱਖ ਮੰਤਰੀ ਦਫ਼ਤਰੋਂ ਕੈਪਟਨ ਸੰਦੀਪ ਸੰਧੂ ਦਾ ਇਹ ਫ਼ੋਨ ਆਇਆ ਜਿਸ ਵਿਚ ਕਿਹਾ ਗਿਆ ਕਿ ਅਸੀਂ ਤੇਰਾ ਪੁਲੰਦਾ ਤਿਆਰ ਕਰ ਲਿਆ ਹੈ, ਹੁਣ ਤੈਨੂੰ ਠੋਕਾਂਗੇ, ਤੂੰ ਤਿਆਰ ਹੋ ਜਾ। ਉਹਨਾਂ ਕਿਹਾ ਕਿ ਮੈਂ ਵੀ ਇਸ ਸੁਨੇਹੇ ਦਾ ’ਪੰਜਾਬੀ’ ਵਿਚ ਜਵਾਬ ਦੇ ਦਿੱਤਾ ਕਿ ਮੇਰੇ ਵੱਲੋਂ ਵੀ ਇਹ ਜਵਾਬ ਮੁੱਖ ਮੰਤਰੀ ਨੂੰ ਦੇ ਦਿਓ।
ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਵਿਜੀਲੈਂਸ ਦੇ ਡਿਫੈਕਟੋ ਡਾਇਰੈਕਟਰ ਜਨਰਲ ਹਨ ਜਿਹਨੂੰ ਵੱਲੋਂ ਇਹ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ।
ਪਰਗਟ ਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਫ਼ੋਨ ਆਉਣ ਮਗਰੋਂ ਉਹ ਦੋ ਤਿੰਨ ਦਿਨ ਪ੍ਰੇਸ਼ਾਨ ਰਹੇ ਕਿ ਮੇਰੇ ਨਾਲ ਇਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਮੀਡੀਆ ਨੂੰ ਕਿਹਾ ਸੀ ਕਿ ਅਸੀਂ ਹਫ਼ਤੇ ਦਸ ਦਿਨਾਂ ਬਾਅਦ ਮਿਲਾਂਗੇ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਮਾਮਲਾ ਵਿਚ ਆ ਜਾਵੇਗਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਹੁਣ ਹਰ ਦੋ ਚਾਰ ਦਿਨ ਬਾਅਦ ਉਹ ਮੀਡੀਆ ਨੂੰ ਮਿਲਣਗੇ।
ਪ੍ਰਗਟ ਸਿੰਘ ਨੇ ਕਿਹਾ ਕਿ ਉਸਦਾ ਕੋਈ ਧੜਾ ਨਹੀਂ ਅਤੇ ਨਾ ਹੀ ਕਦੇ ਕੋਸ਼ਿਸ਼ ਕੀਤੀ ਹੈ ਪਰ ਜੇਕਰ ਇਸ ਤਰ੍ਹਾਂ ਦਾ ਵਿਹਾਰ ਉਸ ਵਰਗੇ ਖਿਡਾਰੀ ਨਾਲ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਕੋਲ ਵੀ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ।
ਉਸਨੇ ਕਿਹਾ ਕਿ ਉਸਨੂੰ ਮਿਲੀ ਧਮਕੀ ਅਤੇ ਮੇਰੇ ਜਵਾਬ ਬਾਰੇ ਦੂਜੀ ਧਿਰ ਵੱਲੋਂ ਕੁਝ ਲੋਕਾਂ ਨੂੰ ਦੱਸਿਆ ਗਿਆ ਅਤੇ ਇਹ ਗੱਲ ਪਬਲਿਕ ਕੀਤੀ ਗਈ ਤਾਂ ਇਸ ਲਈ ਮੈਨੂੰ ਵੀ ਇਸ ਦਾ ਖੁੱਲ੍ਹਾ ਖ਼ੁਲਾਸਾ ਕਰਨਾ ਪਿਆ।
ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਪੱਖ ਬੋਲਦੇ ਆਏ ਹਨ । ਬੀਤੀ ਦਿਨੀਂ ਵਿਜੀਲੈਂਸ ਵੱਲੋ ਸਿੱਧੂ ਦੇ ਕਰੀਬੀਆ ਦੀ ਜਾਂਚ ਆਰੰਭੀ ਗਈ ਹੈ।
ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਆਪਸ ਵਿਚ ਰਲ ਗਈਆਂ ਹਨ ਤੇ ਪਿੰਡਾਂ ਦੇ ਲੋਕਾਂ ਨੂੰ ਤਾਂ ਧੜਿਆਂ ਵਿਚ ਵੰਡ ਦਿੱਤਾ ਹੈ ਪਰ ਆਪ ਸ਼ਾਮ ਨੂੰ ਇਕੱਠੇ ਹੋ ਜਾਂਦੇ ਹਨ।
ਉਹਨਾਂ ਕਿਹਾ ਕਿ ਮੈਨੂੰ ਇਹ ਪਤਾ ਹੈ ਕਿ ਕੌਣ-ਕੌਣ ਕਿਥੇ ਕਿਥੇ ਮਿਲੇ ਹਨ ਪਰ ਉਹ ਚੁੱਪ ਰਹੇ ਹਨ।
ਉਹਨਾਂ ਕਿਹਾ ਕਿ ਮੰਤਰੀ ਸੁੱਖੀ ਰੰਧਾਵਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਤੇ ਅੱਜ ਮੰਤਰੀ ਚਰਨਜੀਤ ਚੰਨੀ ਦੇ ਖਿਲਾਫ ਵੀ ਖਬਰ ਪਲਾਂਟ ਕਰਵਾਈ ਗਈ ਹੈ।
ਉਹਨਾਂ ਕਿਹਾ ਕਿ ਪੰਜਾਬ ਬਰਬਾਦ ਹੋ ਰਿਹਾ ਹੈ ਪਰ ਕੋਈ ਪਰਵਾਹ ਨਹੀਂ ਕਰ ਰਿਹਾ।
ਉਹਨਾਂ ਕਿਹਾ ਕਿ ਹੁਣ ਤੱਕ ਉਹ ਚੁੱਪ ਸਨ ਪਰ ਭੱਜਦਿਆਂ ਨੂੰ ਵਾਣ ਇਕੋ ਜਿਹਾ ਹੈ।