25 ਦੀ ਰਾਤ ਕੇਸਰੀ ਨਿਸ਼ਾਨ ਸਾੜਨ ਦੇ ਲੱਖੇ ਸਿਧਾਣੇ ਸਮੇਤ ਇਨ੍ਹਾਂ ਵਿਅਕਤੀਆਂ ‘ਤੇ ਲੱਗੇ ਦੋਸ਼, ਪੜ੍ਹੋ ਕੀ ਹੈ ਮਾਮਲਾ

25 ਦੀ ਰਾਤ ਕੇਸਰੀ ਨਿਸ਼ਾਨ ਸਾੜਨ ਦੇ ਲੱਖੇ ਸਿਧਾਣੇ ਸਮੇਤ ਇਨ੍ਹਾਂ ਵਿਅਕਤੀਆਂ ‘ਤੇ ਲੱਗੇ ਦੋਸ਼, ਪੜ੍ਹੋ ਕੀ ਹੈ ਮਾਮਲਾ

ਜਲੰਧਰ (ਵੀਓਪੀ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਮਜੀਠੀਆਂ ਤੇ ਹਰਸ਼ਰਨ ਸਿੰਘ ਭਾਤਪੁਰ ਜੱਟਾਂ ਨੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 26 ਜਨਵਰੀ ਤੋਂ ਇੱਕ ਦਿਨ ਪਹਿਲਾਂ ਦਿੱਲੀ ਕਿਸਾਨ ਮੋਰਚੇ ਵਿੱਚ ਇੱਕ ਛੋਟੇ ਚਾਰ ਪਹੀਆਂ ਦਾ ਵਾਹਨ ਕੇਸਰੀ ਨਿਸ਼ਾਨ ਸਾਹਿਬਾਂ ਦਾ ਭਰਿਆ ਆਇਆ ਸੀ ਜਦੋਂ 26 ਜਨਵਰੀ ਨੂੰ ਟਰੈਕਟਰ ਪ੍ਰੇਡ ਦੌਰਾਨ ਵੰਡੇ ਜਾਣਗੇ ਸਨ ਪਰ ਕੁਝ ਲੋਕਾਂ ਨੇ 25 ਜਨਵਰੀ ਦੀ ਰਾਤ ਨੂੰ ਇਹ ਸਾਰੇ ਨਿਸ਼ਾਨ ਸਾਹਿਬ ਖਾਲਿਸਤਾਨੀ ਝੰਡੇ ਸਮਝਕੇ ਸਾੜ ਦਿੱਤੇ ਗਏ ਸਨ।

ਇਹ ਨਿਸ਼ਾਨ ਸਾਹਿਬਾਂ ਦੀ ਬੇਅਬਦੀ ਦਾ ਮਸਲਾ ਹੁਣ ਉਜਾਗਰ ਹੋ ਕੇ ਸਾਹਮਣੇ ਆਇਆ ਹੈ। ਜਿਸਦੀ ਜਿਨੀਂ ਵੀ ਨਿੰਦਾ ਕੀਤੀ ਜਾਵੇ ਘੱਟ ਹੈ । ਉਹਨਾਂ ਕਿਹਾਂ ਜਿਹਨਾਂ ਲੋਕਾਂ ਨੇ ਨਿਸ਼ਾਨ ਸਾਹਿਬਾਂ ਨੂੰ ਸਾੜਕੇ ਘੌਰ ਬੇਅਦਬੀ ਤੇ ਅਪਰਾਧ ਕੀਤਾ ਹੈ ਉਹਨਾਂ ਲੋਕਾਂ ਨੂੰ ਕਾਨੂੰਨੀ ਤੇ ਧਾਰਮਿਕ ਤੌਰ ਤੇ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਜਿਹਨਾਂ ਨੇ ਨਿਸ਼ਾਨ ਸਾਹਿਬ ਸਾੜੇ ਹਨ ਉਹਨਾਂ ਕਥਿਤ ਦੋਸ਼ੀਆਂ ਵਿੱਚ ਜਗੁਰਪ੍ਰੀਤ ਸਿੰਘ ਪਿੰਡ ਹਸਨਪੁਰ ਲੁਧਿਆਣਾ ਲੱਖਾਂ ਸਿਧਾਣਾ , ਸੁੱਖ ਜਗਰਾਉਂ , ਸੁਖਵਿੰਦਰ ਸਿੰਘ ਪੀ ਪੀ ਤੇ ਜਗਦੀਪ ਸਿੰਘ ਰੰਧਾਵਾ ਸ਼ਾਮਲ ਦੱਸੇ ਜਾ ਰਹੇ ਹਨ। ਇਹ ਕਥਿਤ ਦੋਸ਼ੀ ਇਹ ਵੀ ਦੱਸਣ ਕਿ ਇਹ ਚਾਰ ਪਹੀਆਂ ਵਾਹਨ ਕਿਥੋਂ ਆਇਆ ਸੀ ਕਿਸ ਨੇ ਭੇਜਿਆ ਸੀ ਇਸ ਦਾ ਕੀ ਮਕਸਦ ਸੀ । ਫ਼ਿਰ ਨਿਸ਼ਾਨ ਸਾਹਿਬ ਕਿਸ ਦੇ ਕਹਿਣ ਤੇ ਸਾੜੇ ਗਏ ਸਨ।

error: Content is protected !!