ਪੱਤਰਕਾਰ ਜਾਨਾ ਜੋਖਮ ਚ ਪਾ ਕੇ ਸਮਾਜ ਪ੍ਰਤੀ ਕਰਦੇ ਹਨ ਕੰਮ ਅਖਬਾਰੀ ਅਦਾਰੇ ਤੇ ਸਰਕਾਰ ਇਹਨਾਂ ਦੀ ਪੱਕੇ ਮੁਲਾਜਮਾ ਦੀ ਲੜੀ ਚ ਕਰਨ ਸ਼ਾਮਲ -ਡੀ ਐਸ ਪੀ ਸੁਖਪਾਲ ਸਿੰਘ
ਜਨਕ ਰਾਜ ਗਿੱਲ ਕਰਤਾਰਪੁਰ -ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਾਰੇ ਮੀਡੀਆ ਕਰਮੀਆਂ ਫਰੰਟਲਾਈਨ ਵਰਕਰਾਂ ਦੀ ਲੜੀ ਚ ਸ਼ੁਮਾਰ ਕੀਤੇ ਜਾਣ ਤੇ ਥਾਣਾ ਕਰਤਾਰਪੁਰ ਪੁਲਿਸ ਚ ਡੀ .ਐਸ .ਪੀ ਸੁਖਪਾਲ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਰਾਜੀਵ ਕੁਮਾਰ ਵਲੋਂ ਕਰਮੀਆਂ ਨੂੰ ਕਰੋਨਾ ਵਾਇਰਸ ਦੇ ਬਚਾਅ ਚ ਸਹਾਈ ਮਾਸਕ ਸੈਨੀਟਾਈਜਰ ਤੇ ਹੈਂਡਬਾਛ ਭੇਟ ਕਰਕੇ ਮੀਡੀਆ ਕਰਮੀਆਂ ਲਈ ਵਿਸ਼ੇਸ਼ ਉਪਰਾਲਾ ਕੀਤਾ ਮੌਕੇ ਤੇ ਸਾਰੇ ਪੱਤਰਕਾਰ ਵੀਰਾਂ ਨੇ ਡੀਐਸਪੀ ਸੁਖਪਾਲ ਸਿੰਘ ਮੁਖੀ ਰਾਜੀਵ ਕੁਮਾਰ ਦਾ ਤਹਿਦਿਲੋ ਧੰਨਵਾਦ ਕੀਤਾ
ਇਸ ਮੌਕੇ ਡੀ .ਐਸ.ਪੀ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਵਲੋਂ ਪੱਤਰਕਾਰਾਂ ਨੂੰ ਕੋਿਵਡ ਕਰੋਨਾ ਵਾਇਰਸ ਦੀ ਜੰਗ ਚ ਫਰੰਟ ਲਾਈਨ ਵਰਕਰ ਦੀ ਲੜੀ ਚ ਸ਼ਾਮਲ ਕਰ ਸਮਾਜ ਪ੍ਰਤੀ ਇੱਕ ਵੱਡੀ ਜਿੰਮੇਵਾਰੀ ਸੋਂਪੀ ਹੈ ਦੂਜੇ ਪਾਸੇ ਪੱਤਰਕਾਰ ਆਪੋ ਆਪਣੇ ਅਖਬਾਰੀ ਅਦਾਰਿਆਂ ਲਈ ਤੈਅ ਸਮੇਂ ਦੀ ਮਿਆਦ ਤੋਂ ਜਿਆਦਾ ਆਪਣੀਆਂ ਆਪਣੀ ਸੇਵਾਵਾਂ ਦਿੰਦੇ ਹੋਏ ਆਪਣੀ ਕੀਮਤੀ ਜਾਨਾ ਜੋਖਮ ਚ ਪਾ ਕੇ ਸਮਾਜਿਕ ਮੈਸੇਜੰਰ ਦੇ ਰੂਪ ਚ ਸਮਾਜ ਪ੍ਰਤੀ ਤੇ ਲੋਕ ਮੁੱਦਿਆਂ ਤੇ ਆਪਣੀ ਜਿੰਮੇਵਾਰੀ ਨਿਭਾਉਂਦੇ ਹਨ ਉਸਦੇ ਬਾਬਜੂਦ ਪੱਤਰਕਾਰ ਆਰਥਿਕ ਤੰਗੀਆਂ ਦਾ ਸ਼ਿਕਾਰ ਬਣ ਰਹੇ ਹਨ ਪਰ ਅਫਸੋਸ ਇਹਨਾਂ ਨੂੰ ਨਾ ਤੇ ਸਰਕਾਰ ਵਲੋਂ ਤੇ ਨਾ ਹੀ ਅਦਾਰਿਆਂ ਵਲੋਂ ਮਾਲੀ ਤੇ ਆਰਥਿਕ ਮਦਦ ਨਹੀ ਮਿਲਦੀ ਤੇ ਨਾ ਹੀ ਬਾਜਿਵ ਤਨਖਾਹ ਭੱਤਾ ਮਿਲਦਾ ਹੈ
ਉਹਨਾਂ ਤੇ ਪੱਤਰਕਾਰਾਂ ਦੇ ਵੱਖ ਵੱਖ ਅਦਾਰਿਆਂ ਅਤੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੱਤਰਕਾਰਤਾ ਨਾਲ ਜੁੜੇ ਹਰੇਕ ਪੱਤਰਕਾਰ ਨੂੰ ਸਰਕਾਰ ਕਿੱਤੇ ਦੀ ਲੜੀ ਚ ਸ਼ੁਮਾਰ ਕਰ ਕੇ ਇਹਨਾਂ ਦੀ ਹੌਂਸਲਾ ਹਫਜਾਰੀ ਕਰੇ ਇਸ ਦੇ ਨਾਲ ਨਾਲ ਅਦਾਰੇ ਵੀ ਪਤੱਰਕਾਰਾਂ ਨੂੰ ਪੱਕੇ ਮੁਲਾਜਮਾਂ ਦੀ ਲੜੀ ਚ ਸ਼ਾਮਲ ਕਰ ਬਣਦਾ ਭੱਤਾ ਵੀ ਦੇਣ ਤਾਂ ਜੋ ਇਹਨਾਂ ਵੀਰਾਂ ਦੇ ਆਪਣੇ ਜੀਵਨ ਦੇ ਨਾਲ ਨਾਲ ਇਹਨਾਂ ਦੇ ਪਰਿਵਾਰਕ ਜੀਆਂ ਦਾ ਜੀਵਨ ਵੀ ਸੁਰੱਖਿਅਤ ਹੋ ਸਕੇ ਪਰ ਅਫਸੋਸ ਅੱਜ ਵੀ ਪੱਤਰਕਾਰਤਾ ਕਈ ਸਹੂਲਤਾਂ ਤੋਂ ਸਖਣੀ ਹੈ
ਗੱਲਬਾਤ ਕਰਦੇ ਹੋਏ ਡੀ.ਐਸ ਪੀ ਸੁਖਪਾਲ ਸਿੰਘ