ਅਕਾਲੀ ਦਲ ਨੂੰ ਝਟਕਾ ਦਰਜਨਾਂ ਪਰਿਵਾਰ ਕਾਂਗਰਸ ‘ਚ ਸ਼ਾਮਲ

ਅਕਾਲੀ ਦਲ ਨੂੰ ਝਟਕਾ ਦਰਜਨਾਂ ਪਰਿਵਾਰ ਕਾਂਗਰਸ ਚ ਸ਼ਾਮਲ

ਕਰਤਾਰਪੁਰ (ਜਨਕ ਰਾਜ ਗਿੱਲ)  ਕਰਤਾਰਪੁਰ ਹਲਕਾ ਕਰਤਾਰਪੁਰ ਚ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਦੇਖ ਰੇਖ ਹੇਠ ਕਾਂਗਰਸ ਪਾਰਟੀ ਹਲਕਾ ਖੇਤਰਾਂ ਚ ਪਹਿਲਾਂ ਨਾਲੋਂ ਵੀ ਮਜਬੂਤ ਆਧਾਰ ਬਣਾ ਰਹੀ ਹੈ ਅਤੇ ਅਕਾਲੀ ਦਲ ਦੀ ਪਕੜ ਵੀ ਅਕਾਲੀ ਦਲ ਦੀ ਆਪਸੀ ਫੁੱਟ ਕਰਕੇ ਲਗਾਤਾਰ ਕਮਜੋਰ ਦਿਖਾਈ ਦੇ ਰਹੀ | ਹਲਕਾ ਕਰਤਾਰਪੁਰ ਖੇਤਰ ਦੇ ਅਧੀਨ ਆਉਂਦੇ ਪਿੰਡ ਪੱਸਣਾ ਵਿਖੇ ਅਮਾਲੀ ਦਲ ਨੂੰ ਉਸ ਵੇਲੇ ਵੱਡਾ ਝੱਟਕਾ ਲਗਾ ਜਦੋਂ ਪਿੰਡ ਪੱਸਣ ਤੋਂ ਕਈ ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਕਾਂਗਰਸ ਪਾਰਟੀ ਦੀ ਪਕੜ ਨੂੰ ਮਜਬੂਤ ਕਰ ਦਿੱਤਾ | ਇਸ ਮੌਕੇ ਤੇ ਕਾਂਗਰਸ ਵਿੱਚ ਸ਼ਾਮਲ ਹੋਏ ਪਤਵੰਤਿਆਂ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਚੋਧਰੀ ਸੁਰਿੰਦਰ ਸਿੰਘ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਕੀਤਾ ਗਿਆ |

ਮੌਕੇ ਤੇ ਅਕਾਲੀ ਦਲ ਛੱਡ ਕਾਂਗਰਸ ਚ ਸ਼ਾਮਲ ਹੋਏ ਇਹਨਾਂ ਪਤਵੰਤਿਆਂ ਨੂੰ ਭਰੋਸਾ ਦਿੰਦੇ ਹੋਏ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ। ਪਾਰਟੀ ‘ਚ ਸ਼ਾਮਲ ਹੋਏ ਇਹਨਾਂ ਵਰਕਰਾਂ ਦਾ ਬਣਦਾ ਮਾਨ ਸਤਿਕਾਰ ਪਾਰਟੀ ਵਲੋਂ ਕੀਤਾ ਜਾਵੇਗਾ ਅਤੇ ਨਾਲ ਹੀ ਇਹਨਾਂ ਲੋਕਾਂ ਨੂੰ ਆ ਰਹੀਆਂ ਦਿੱਕਤਾ ਦਾ ਹੱਲ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ | ਇਸ ਮੌਕੇ ਤੇ ਬਲਾਕ ਸਮੰਤੀ ਚੇਅਰਮੈਨ ਪਿਆਰਾ ਲਾਲ ਅਤੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਸਿਰਪਾਓ ਭੇਟ ਕਰਕੇ ਪਾਰਟੀ ਚ ਜੀ ਆਇਆਂ ਕਿਹਾ ਗਿਆ |

Leave a Reply

Your email address will not be published. Required fields are marked *

error: Content is protected !!