ਜਲੰਧਰ ਦੇ ਸਪਾ ਸੈਂਟਰ ‘ਚ ਹੋਏ ਗੈਂਗਰੇਪ ਮਾਮਲੇ ‘ਚ ਹੋਇਆ ਨਵਾਂ ਖ਼ੁਲਾਸਾ
ਜਲੰਧਰ (ਵੀਓਪੀ ਬਿਊਰੋ) – ਮਾਡਲ ਟਾਊਨ ਸਪਾ ਸੈਂਟਰ ਗੈਂਗਰੇਪ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਗੈਂਗਰੇਪ ਦਾ ਸ਼ਿਕਾਰ ਹੋਈ ਕੁੜੀ ਦੀ ਮਾਂ ਨੇ ਮੀਡੀਆਂ ਵਿਚ ਆ ਕੇ ਕਈ ਗੱਲ੍ਹਾਂ ਦੇ ਖ਼ੁਲਾਸੇ ਕੀਤੇ ਹਨ।
ਕੁੜੀ ਦੀ ਮਾਂ ਨੇ ਕਿਹਾ ਕਿ 6 ਮਈ ਨੂੰ ਜੋਤੀ ਨਾਮ ਦੀ ਇਕ ਔਰਤ ਜੋ ਉਹਨਾਂ ਦੀ ਕੁੜੀ ਨੂੰ 6 ਮਈ ਨੂੰ ਆਪਣੇ ਨਾਲ ਜਲੰਧਰ ਲੈ ਆਈ ਸੀ। ਉਹਨਾਂ ਦੱਸਿਆ ਕਿ ਉਹਨਾਂ ਮੇਰੀ ਲੜਕੀ ਨਾਲ ਗੈਂਗਰੇਪ ਕਰਵਾਇਆ। ਪੀੜਤ ਦੀ ਮਾਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਗੱਲਾਂ ਮੇਰੀ ਪੀੜਤ ਬੇਟੀ ਨੇ ਦੱਸਿਆ ਹਨ।
ਉਹਨਾਂ ਕਿਹਾ ਕਿ ਜੋਤੀ ਨਾਲ ਕਈ ਹੋਰ ਵਿਅਕਤੀ ਵੀ ਜੁੜੇ ਹੋਏ ਹਨ। ਜੋਤੀ ਕਿੱਥੇ ਹੈ ਉਹਦੇ ਬਾਪ ਤੇ ਭਰਾ ਨੂੰ ਪਤਾ ਹੈ। ਉਹਨਾਂ ਸਪਾ ਸੈਂਟਰ ਚਲਾ ਰਹੀਂ ਜੋਤੀ ਉਪਰ ਇਹ ਵੀ ਦੋਸ਼ ਲਾਇਆ ਕਿ ਉਸਦੇ ਲੁਧਿਆਣੇ ਵਿਚ ਬਹੁਤ ਸਾਰੇ ਸਪਾ ਸੈਂਟਰ ਚਲ ਰਹੇ ਹਨ, ਜਿੱਥੇ ਉਹ ਕੁੜੀਆਂ ਸਪਲਾਈ ਕਰਦੀ ਹੈ। ਉਹਨਾਂ ਕਿਹਾ ਕਿ ਪੁਲਿਸ ਜੋਤੀ ਦਾ ਭਾਲ ਕਰ ਰਹੀ ਹੈ ਸਾਨੂੰ ਉਮੀਦ ਹੈ ਕਿ ਮੇਰੀ ਲੜਕੀ ਨੂੰ ਜਲਦ ਇਨਸਾਫ ਮਿਲੇਗਾ। ਉਹਨਾਂ ਕਿਹਾ ਸੋਹਿਤ ਸ਼ਰਮਾ ਨਾਂ ਦਾ ਜੋ ਵਿਅਕਤੀ ਗ੍ਰਿਫਤਾਰ ਹੋਇਆ ਹੈ, ਉਹ ਵੀ ਸਾਰੀਆਂ ਗੱਲਾਂ ਪੁਲਿਸ ਨੂੰ ਦੱਸੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਬਿਲਡਿੰਗ ਦੇ ਵਿੱਚ ਗੈਂਗਰੇਪ ਉਹ ਬਿਲਡਿੰਗ ਜਲੰਧਰ ਦੇ ਕਾਂਗਰਸੀ ਨੇਤਾ ਰੋਹਣ ਸਹਿਗਲ ਦੀ ਹੈ ਤੇ ਮੀਡੀਆ ਵਿੱਚ ਖ਼ਬਰਾਂ ਆਉਣ ਤੋਂ ਬਾਅਦ ਉਹਨਾਂ ਨੇ ਦੱਸਿਆ ਸੀ ਕਿ ਜੇ ਮੇਨੂੰ ਮੇਰੇ ਕਿਰਾਏਦਾਰ ਵਲੋਂ ਕੀਤੇ ਗਏ ਗੁਨਾਹ ਲਈ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਸ਼ਹਿਰ ਵਿੱਚ ਇਸ ਤਰਹ ਦੇ 300 ਦੇ ਕਰੀਬ ਹੋਰ ਸੈਂਟਰ ਹਨ |
ਇਸ ਦੇ ਨਾਲ ਹੀ ਇਸ ਮਾਮਲੇ ‘ਚ ਪੁਲਿਸ ਦੇ ਇੱਕ ਅਧਿਕਾਰੀ ਦੇ ਉਕਤ ਸਪਾ ਸੈਂਟਰ ਦੇ ਮਲਿਕ ਨਾਲ ਗਹਿਰੇ ਸੰਬੰਧ ਹਨ ਤੇ ਮੀਡੀਆ ਵਿੱਚ ਉਹਨਾਂ ਦੇ ਸੰਬੰਧਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਹਨ | ਹੁਣ ਦੇਖਣਾ ਹੋਏਗਾ ਕੀ ਪੁਲਿਸ ਦੀ ਜਾਂਚ ਵਿੱਚ ਕਿਸ ਕਿਸ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ?