ਕੋਰੋਨਾ ਨੇ ਲਾਈ ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਕੋਰੋਨਾ ਨੇ ਲਾਈ ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਫਰੀਦਕੋਟ(ਵੀਓਪੀ ਬਿਊਰੋ) – ਜ਼ਿਲੇ ਦੇ ਸ਼ਹਿਰ ਕੋਟਕਪੂਰਾ ਸਥਿਤ ਡਾ.ਓਮ ਪ੍ਰਕਾਸ ਗਰੋਵਰ ਵਾਲੀ ਗਲੀ ਵਿਚ ਸਥਿਤ ਘਰ ‘ਚ ਰਹਿਣ ਵਾਲੇ ਇਕੋ ਪਰਿਵਾਰ ਤੇ ਕੋਰੋਨਾ ਨੇ ਕਹਿਰ ਢਾਹਿਆ। ਪਰਿਵਾਰ ਦੇ ਤਿੰਨ ਜੀਆਂ ਦੀ ਮਹਾਮਾਰੀ ਕਾਰਨ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਲਗਭਗ ਪੰਜ ਦਿਨ ਪਹਿਲਾਂ ਇਸ ਪਰਿਵਾਰ ਦੇ ਕਰੀਬ 40 ਸਾਲ ਨੌਜਵਾਨ ਗਗਨ ਗੋਇਲ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਪਰਿਵਾਰ ’ਤੇ ਮੁਸੀਬਤ ਦਾ ਹੋਰ ਪਹਾੜ ਉਦੋਂ ਡਿੱਗਿਆ ਜਦੋਂ ਮ੍ਰਿਤਕ ਦੇ ਪਿਤਾ ਪਵਨ ਗੋਇਲ ਨੂੰ ਕੋਰੋਨਾ ਨੇ ਆਪਣੀ ਚਪੇਟ ਵਿਚ ਲੈ ਲਿਆ।

ਇਸ ਤੋਂ ਬਾਅਦ ਇਸ ਮਹਾਮਾਰੀ ਨੇ ਮ੍ਰਿਤਕ ਦੀ ਮਾਂ ਸੰਤੋਸ਼ ਗੋਇਲ ਨੂੰ ਵੀ ਨਹੀਂ ਛੱਡਿਆ ਅਤੇ ਉਨ੍ਹਾਂ ਦੀ ਵੀ ਮੌਤ ਹੋ ਗਈ। ਪਹਿਲਾਂ ਪੁੱਤਰ ਦੀ ਮੌਤ, ਮਗਰੋਂ ਪਿਤਾ ਤੇ ਫ਼ਿਰ ਮਾਂ ਨੇ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ’ਚ ਦਮ ਤੋੜ ਦਿੱਤਾ। ਸਥਾਨਕ ਰਾਮ ਬਾਗ ਵਿਖੇ ਦੁਪਹਿਰ ਵੇਲੇ ਪਿਤਾ ਅਤੇ ਸ਼ਾਮ ਨੂੰ ਮਾਂ ਦਾ ਸਸਕਾਰ ਕੀਤਾ।

ਇਸ ਮੌਕੇ ਪ੍ਰਸ਼ਾਸਨ ਵੱਲੋਂ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਕੋਟਕਪੂਰਾ ਸੁਖਦੀਪ ਸਿੰਘ ਬਰਾੜ , ਸੈਨੇਟਾਈਜ਼ਰ ਕਰਨ ਲਈ ਸੈਨੇਟਰੀ ਇੰਸਪੈਕਟਰ ਦੀਪਕ ਕੁਮਾਰ ਤੇ ਹੋਰ ਅਧਿਕਾਰੀਆਂ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਗਈ।

ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ‘ਚ ਲੜਕੇ ਗਗਨ ਗੋਇਲ ਜਿਸ ਦੀ ਉਮਰ ਕਰੀਬ 40 ਸਾਲ ਸੀ ਜਿਸਦੀ ਪਿਛਲੇ ਹਫ਼ਤੇ ਉਸ ਦੀ ਕੋਰੋਨਾ ਬਿਮਾਰੀ ਦੇ ਚਲਦੇ ਮੌਤ ਗਈ। ਉਹਨਾਂ ਦੱਸਿਆ ਕਿ ਗਗਨ ਮੋਬਾਇਲ ਕੰਪਨੀ ‘ਚ ਕੰਮ ਕਰਦਾ ਸੀ ਜੋ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੇਟੀਆਂ  ਨੂੰ ਛੱਡ ਗਿਆ।ਉਨ੍ਹਾਂ ਦੱਸਿਆ ਕਿ ਗਗਨ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਹੈ ਜੋ ਆਪਣੇ ਪੇਕੇ ਘਰ ਘਰ ‘ਚ ਇਕਾਂਤਵਾਸ ਹੈ।

error: Content is protected !!