ਹੁਣ ਕੋਰੋਨਾ ਨਾਲ ਮੌਤ ਹੋਣ ਮਗਰੋਂ ਪਰਿਵਾਰ ਦੇ ਮੈਂਬਰਾਂ ਨੂੰ ਮਿਲੇਗਾ 50 ਹਜ਼ਾਰ ਦਾ ਮੁਆਵਜ਼ਾ, ਪੜ੍ਹੋ ਹੋਰ ਨਵੇਂ ਐਲਾਨ

ਹੁਣ ਕੋਰੋਨਾ ਨਾਲ ਮੌਤ ਹੋਣ ਮਗਰੋਂ ਪਰਿਵਾਰ ਦੇ ਮੈਂਬਰਾਂ ਨੂੰ ਮਿਲੇਗਾ 50 ਹਜ਼ਾਰ ਦਾ ਮੁਆਵਜ਼ਾ, ਪੜ੍ਹੋ ਹੋਰ ਨਵੇਂ ਐਲਾਨ

ਨਵੀਂ ਦਿੱਲੀ(ਵੀਓਪੀ ਬਿਊਰੋ) – ਦੇਸ਼ ਵਿਚ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਹੈ। ਰੋਜ਼ ਲੱਖਾਂ ਦੀ ਗਿਣਤੀ ਵਿਚ ਕੇਸ ਆ ਰਹੇ ਹਨ ਤੇ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਇਸ ਦੇ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਚਾਰ ਵੱਡੇ ਬਿਆਨ ਦਿੱਤੇ ਹਨ। ਉਹਨਾਂ ਕਿਹਾ ਕਿ ਇਹਨਾਂ ਵਿਚ ਕਹੀ ਗੱਲ ਉਪਰ ਜਲਦ ਗੌਰ ਕੀਤਾ ਜਾਏਗਾ। ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਮੁਆਵਜ਼ਾਂ ਮਿਲੇਗਾ। ਅਨਾਥ ਬੱਚਿਆਂ ਨੂੰ 25 ਸਾਲ ਦੀ ਉਮਰ ਤੱਕ 2500 ਰੁਪਏ ਮਹੀਨਾਂ ਪੈਨਸ਼ਨ ਮਿਲੇਗੀ ਤੇ ਸਾਰੀ ਪੜ੍ਹਾਈ ਫ੍ਰੀ ਹੋਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਵਿਚ ਬਿਨਾਂ ਰਾਸ਼ਨ ਕਾਰਡ ਦੇ ਸਾਰੇ ਲੋੜਮੰਦਾਂ ਨੂੰ ਰਾਸ਼ਨ ਫ੍ਰੀ ਦਿੱਤਾ ਜਾਵੇਗਾ।

ਕੋਰੋਨਾ ਦੀ ਲਹਿਰ ਨੂੰ ਠੱਲ੍ਹ ਪਾਉਣ ਲਈ ਜਦੋ-ਜਹਿਦ ਜਾਰੀ ਹੈ। ਪਰ ਦਿੱਲੀ ਵਿਚ ਹਾਲਾਤ ਲਗਾਤਾਰ ਖਰਾਬ ਹੋ ਰਹੇ ਹਨ। ਇਸ ਦਰਮਿਆਨ ਕੇਜਰੀਵਾਲ ਦੇ ਇਹ ਬਿਆਨ ਮਾਇਨੇ ਰੱਖਦੇ ਹੈ।

error: Content is protected !!