ਕੋਰੋਨਾ ਮਹਾਂਮਾਰੀ ਤੋਂ ਬਾਅਦ ਇਸ ਬਿਮਾਰੀ ਨੇ ਵਧਾਈ ਚਿੰਤਾ, ਫੈਲਣ ਤੋਂ ਪਹਿਲਾਂ ਹੀ ਰੋਕਣ ਲਈ ਹੋ ਰਹੇ ਯਤਨ

ਕੋਰੋਨਾ ਮਹਾਂਮਾਰੀ ਤੋਂ ਬਾਅਦ ਇਸ ਬਿਮਾਰੀ ਨੇ ਵਧਾਈ ਚਿੰਤਾ, ਫੈਲਣ ਤੋਂ ਪਹਿਲਾਂ ਹੀ ਰੋਕਣ ਲਈ ਹੋ ਰਹੇ ਯਤਨ

ਪਟਿਆਲਾ(ਵੀਓਪੀ ਬਿਊਰੋ)  – ਕੋਰੋੋਨਾ ਦੇ ਕਹਿਰ ਵਿਚ ਇਕ ਹੋਰ ਆਫ਼ਤ ਆ ਖੜ੍ਹੀ ਹੋਈ ਹੈ। ਕੋਰੋਨਾ ਤੇ ਅਜੇ ਕਾਬੂ ਨਹੀਂ ਪਾ ਸਕੇ ਇਸ ਦਰਮਿਆਨ ਇਕ ਨਵੀਂ ਬਲੈਕ ਫੰਗਲ਼ ਨਾਂ ਦੀ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਕੁਝ ਮਰੀਜ਼ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਇਸ ਬਿਮਾਰੀ ਨਾਲ ਪੀੜਤ ਦੋ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ।

ਪਟਿਆਲਾ ਦੇ ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੇ ਵਿਚ ਸਹਿਨ ਸ਼ਕਤੀ ਬਹੁਤ ਹੀ ਘੱਟ ਸੀ ਅਤੇ ਇਹ ਕੋਰੋਨਾ ਮਹਾਂਮਾਰੀ ਦੇ ਮਰੀਜ਼ ਵੀ ਸਨ, ਇਸ ਕਰ ਕੇ ਇਹਨਾਂ ਦੀ ਮੌਤ ਹੋਈ ਹੈ। ਫਿਲਹਾਲ ਸਾਡੇ ਵੱਲੋਂ ਇਸ ਮਹਾਂਮਾਰੀ ਦੀ ਦਵਾਈ ਮੰਗਵਾਈ ਜਾ ਰਹੀ ਹੈ ਤੇ ਸਾਡੇ ਉੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਮੈਡੀਸਿਨ ਹੈਡ ਆਫਿਸ ਵਿਖੇ ਪਹੁੰਚ ਚੁੱਕੀ ਹੈ ਜਲਦ ਹੀ ਪਟਿਆਲੇ ਵੀ ਪਹੁੰਚੇਗੀ।

ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਆਖਿਆ ਕਿ ਸਾਡੇ ਕੋਲ ਇੱਥੇ ਬਲਾਕ ਵਿਕਾਸ ਮਹਾਂਮਾਰੀ ਦੇ 7 ਮਰੀਜ਼ ਆਏ ਸਨ। ਇਨ੍ਹਾਂ ਵਿੱਚੋਂ 3 ਮਰੀਜ਼ ਪੌਜ਼ੀਟਿਵ ਪਾਏ ਗਏ ਸੀ ਜਿਨ੍ਹਾਂ ਵਿਚੋਂ ਕੱਲ੍ਹ ਦੇਰ ਸ਼ਾਮ 2 ਮਰੀਜ਼ਾਂ ਦੀ ਕੋਰੋਨਾ ਮਹਾਂਮਾਰੀ ਕਾਰਨ ਮੌਤ ਹੋ ਗਈ ਹਾਲਾਂ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਬਲੈਕ ਫੰਕਸ ਮਹਾਂਮਾਰੀ ਨਹੀਂ ਹੈ ਉਨ੍ਹਾਂ ਦੀ ਮੌਤ ਕੋਰੋਨਾ ਮਹਾਂਮਾਰੀ ਨਾਲ ਹੀ ਹੋਈ ਹੈ। ਉਹਨਾਂ ਨੇ ਦੱਸਿਆ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਣ ਦੇ ਯਤਨ ਜਾਰੀ ਹਨ।

error: Content is protected !!