ਨਵਜੰਮੀ ਬੱਚੀ ਨੂੰ ਲਿਫ਼ਾਫੇ ‘ਚ ਪਾ ਬਾਥਰੂਮ ਦੀ ਛੱਤ ‘ਤੇ ਸੁੱਟਿਆ

ਨਵਜੰਮੀ ਬੱਚੀ ਨੂੰ ਲਿਫ਼ਾਫੇ ‘ਚ ਪਾ ਬਾਥਰੂਮ ਦੀ ਛੱਤ ‘ਤੇ ਸੁੱਟਿਆ

ਸੁਲਤਾਨਪੁਰ ਲੋਧੀ (ਵੀਓਪੀ ਬਿਊਰੋ) – ਅੱਜਕੱਲ੍ਹ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਦੇ ਸ਼ਬਦ ਨੂੰ ਭੁੱਲ ਗਏ ਹਨ। ਇਸ ਦੌਰ ਵਿਚ ਕੁੜੀਆਂ ਨੂੰ ਜੰਮਣ ਉਪਰੰਤ ਕੂੜੇ ਦੇ ਢੇਰ ਉਪਰ ਜਾ ਮਾਰ ਦੇਣ ਦੀ ਪ੍ਰੰਪਰਾ ਸ਼ੁਰੂ ਹੋਈ ਹੈ।

ਇਕ ਮਾਂ ਨੇ ਬੁੱਧਵਾਰ ਸ਼ਾਮ ਨੂੰ ਆਪਣੀ ਨਵਜੰਮੀ ਲੜਕੀ ਨੂੰ ਲਿਫਾਫੇ ਵਿੱਚ ਪਾ ਕੇ ਛੱਤ ’ਤੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ,  ਜਦੋਂ ਪਿੰਡ ਕਾਹਲਵਾਂ ਦੇ ਇੱਕ ਨੌਜਵਾਨ ਨੇ ਲਿਫਾਫਾ ਨੂੰ ਹਿਲਦਾ ਵੇਖਿਆ ਤਾਂ ਲਿਫਾਫਾ ਖੋਲ੍ਹਣ ’ਤੇ ਇੱਕ ਨਵਜੰਮੀ ਲੜਕੀ ਮਿਲੀ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੂਸਰੇ ਪਾਸੇ ਪਿੰਡ ਵਾਸੀਆਂ ਨੇ ਨਵਜੰਮੀ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਹੈ, ਜਿੱਥੇ ਡਾਕਟਰਾਂ ਅਨੁਸਾਰ ਨਵਜੰਮੀ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਜਾਣਕਾਰੀ ਅਨੁਸਾਰ ਦੇਰ ਸ਼ਾਮ ਕਪੂਰਥਲਾ ਦੇ ਕਾਹਲਵਾਂ ਪਿੰਡ ਵਿੱਚ ਇੱਕ ਨੌਜਵਾਨ ਪੂਰਨ ਚੰਦ ਨੇ ਨੇੜਲੇ ਘਰ ਵਿੱਚ ਪਹਿਲੀ ਮੰਜ਼ਿਲ ’ਤੇ ਇੱਕ ਬਾਥਰੂਮ ਦੀ ਛੱਤ ’ਤੇ ਇੱਕ ਪੌਲੀਥੀਨ ਨੂੰ ਚੱਲਦੇ ਦੇਖਿਆ, ਜਦੋਂ ਉਸਨੇ ਇੱਕ ਪੌਲੀਥੀਨ ਬੈਗ ਖੋਲਿ੍ਹਆ, ਜਿਸ ਕਾਰਨ ਲਿਫਾਫੇ ਵਿੱਚ ਕਿਸੇ ਜਾਨਵਰ ਦੇ ਸ਼ੱਕ ਹੋਣ ’ਤੇ ਉਸਨੂੰ ਇਸ ਗੱਲ ਦਾ ਅਹਿਸਾਸ ਹੋਇਆ, ਪਰ ਲਿਫਾਫੇ ਵਿੱਚ ਇੱਕ ਨਵਜਾਤ ਬੱਚਾ ਸੀ, ਜਿਸ ਤੋਂ ਬਾਅਦ ਉਸਨੇ ਤੁਰੰਤ ਪਿੰਡ ਦੇ ਨੰਬਰਦਾਰ ਨਿਰਮਲ ਸਿੰਘ ਅਤੇ ਸਰਪੰਚ ਨੂੰ ਸੂਚਿਤ ਕੀਤਾ  ਜਿਸ ਤੋਂ ਬਾਅਦ ਲੜਕੀ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।

ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਸਦਰ ਥਾਣਾ ਸਦਰ ਪੁਲਿਸ ਨੂੰ ਦਿੱਤੀ ਗਈ। ਪੁਲਿਸ ਸਟੇਸ਼ਨ ਇੰਚਾਰਜ ਨੇ ਮੌਕੇ ’ਤੇ ਜਾ ਕੇ  ਜਾਂਚ ਪੜਤਾਲ ਕੀਤੀ ਗਈ ਹੈ ਅਤੇ ਆਸਪਾਸ ਦੇ ਪਿੰਡਾਂ ਦੀਆਂ ਗਰਭਵਤੀ ਔਰਤਾਂ ਦਾ ਵੇਰਵਾ ਲੈਂਦੇ ਹੋਏ ਜਾਂਚ ਸੁਰੂ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗਰਭਵਤੀ ਔਰਤਾਂ ਦਾ ਵੇਰਵਾ ਪਿੰਡ ਦੀ ਆਸ਼ਾ ਵਰਕਰ ਤੋਂ ਲਿਆ ਜਾ ਰਿਹਾ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੇ ਬੱਚਿਆਂ ਦੇ ਮਾਹਰ ਡਾ. ਹਰਪ੍ਰੀਤ ਮੋਮੀ ਦੇ ਅਨੁਸਾਰ ਨਵਜੰਮੇ ਬੱਚੇ ਦੀ ਉਮਰ ਕਰੀਬ 5 ਦਿਨ ਹੈ ਅਤੇ ਇਸ ਸਮੇਂ ਉਹ ਖਤਰੇ ਤੋਂ ਬਾਹਰ ਹੈ।

error: Content is protected !!