Khalsa Aid ਨੇ ਚੰਨਪ੍ਰੀਤ ਮੈਮੋਰੀਅਲ ਚੇਰੇਟੀਬਲ ਹਸਪਤਾਲ ਨੂੰ ਦਿੱਤਾ ਆਕਸੀਜਨ ਕੰਸਰਟ੍ਰੇਟਰ

Khalsa Aid ਨੇ ਚੰਨਪ੍ਰੀਤ ਮੈਮੋਰੀਅਲ ਚੇਰੇਟੀਬਲ ਹਸਪਤਾਲ ਨੂੰ ਦਿੱਤਾ ਆਕਸੀਜਨ ਕੰਸਰਟ੍ਰੇਟਰ

ਜਲੰਧਰ (ਰੰਗਪੁਰੀ) ਜਲੰਧਰ ਦੇ  ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਚੰਨਪ੍ਰੀਤ ਮੈਮੋਰੀਅਲ ਚੇਰੇਟੀਬਲ ਹਸਪਤਾਲ (ਰਜਿ.) ਵਲੋਂ ਕੋਰੋਨਾ ਦੇ ਮਰੀਜ਼ਾਂ ਲਈ  ਬਣਾਏ ਗਏ ਸੇਵਾ ਕੇਂਦਰ ਵਿੱਚ ਖਾਲਸਾ ਐਡ ਅਤੇ ਹੋਰ ਦਾਨੀ ਸੱਜਣਾ ਨੇ ਯੋਗਦਾਨ ਪਾਇਆ | ਹਸਪਤਾਲ ਦੇ ਚੇਅਰਮੈਨ ਕਮਲਜੀਤ ਸਿੰਘ ਭਾਟੀਆ ਜੀ ਨੇ ਦੱਸਿਆ ਕਿ ਹਸਪਤਾਲ ਵਿੱਚ ਕੋਰੋਨਾ ਦੇ ਮਰੀਜ਼ਾਂ ਵਿੱਚ ਲਗਾਤਾਰ ਹੋ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਹਰ ਸਹੂਲਤ ਦੇਣ ਲਈ ਹਰ ਛੋਟੀ ਵੱਡੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ |

 

ਖਾਲਸਾ ਐਡ ਦੇ ਜਾਲੰਧਰ ਦੇ ਸੇਵਾਦਾਰ ਗੁਰਜੀਤ ਸਿੰਘ ਜੀ ਅਤੇ ਜਸਵਿੰਦਰ ਸਿੰਘ ਸਭਰਵਾਲ ਨੇ ਹਸਪਤਾਲ ਨੂੰ ਤਕਰੀਬਨ 75 ਹਜ਼ਾਰ ਦੀ ਲਾਗਤ ਦੀ ਕੰਸਰਟ੍ਰੇਟਰ (ਆਕਸੀਜਨ ਤਿਆਰ ਕਰਨ ਵਾਲੀ ਮਸ਼ੀਨ) ਸੇਵਾ ਵਿੱਚ ਦਿੱਤੀ ਅਤੇ  ਖਾਲਸਾ ਐਡ ਦੇ ਸੇਵਾਦਾਰਾਂ ਨੇ ਕਿਹਾ ਕਿ ਹਸਪਤਾਲ ਨੂੰ ਹੋਰ ਵੀ ਸੇਵਾ ਦਿੰਦੇ ਰਹਾਂਗੇ । ਉਸ ਦੇ ਨਾਲ ਹੀ ਡਾਕਟਰ ਪਵਨ ਅਰੋੜਾ ਜੀ ਨੇ ਚੰਨਪ੍ਰੀਤ ਚੇਰੇਟੀਬਲ ਹਸਪਤਾਲ ਨੂੰ 10 ਓਕਸੀਮੀਟਰ ਸੇਵਾ ਵਿੱਚ ਦਿੱਤੇ ।

ਇਸ ਮੌਕੇ ਤੇ ਚੰਨਪ੍ਰੀਤ ਹਸਪਤਾਲ ਦੇ ਸੀ ਈ ਓ ਅਪ੍ਰੀਤਪਾਲ ਸਿੰਘ ਭਾਟੀਆ, ਗੁਰਜੀਤ ਸਿੰਘ ਪੋਪਲੀ, ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਜਸਬੀਰ ਸਿੰਘ, ਫਤਹਿ ਸਿੰਘ, ਇਸਤਪ੍ਰੀਤ ਸਿੰਘ, ਡਾਕਟਰ ਰਿਚਾ ਚਤਰਥ, ਡਾਕਟਰ ਰਵਿੰਦਰ ਕੌਰ, ਮਨਜੀਤ ਸਿੰਘ, ਪੰਕਜ ਮਿੱਢਾ ਅਤੇ ਹੋਰ ਪਤਵੰਤੇ ਸੱਜਨਾ ਨੇ ਹਾਜ਼ਰੀ ਲਗਵਾਈ। ਚੰਨਪ੍ਰੀਤ ਹਸਪਤਾਲ ਦੇ ਕਮਲਜੀਤ ਸਿੰਘ ਭਾਟੀਆ ਜੀ ਨੇ ਖਾਲਸਾ ਐਡ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਸਭ ਦਾਨੀ ਵੀਰਾਂ ਦਾ ਧੰਨਵਾਦ ਕੀਤਾ । ਚੰਨਪ੍ਰੀਤ ਹਸਪਤਾਲ ਲੰਬੇ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਮੁਫ਼ਤ ਸੇਵਾ ਕਰ ਰਿਹਾ ਹੈ ।

error: Content is protected !!