ਜੇਕਰ ਕਿਸੇ ਵੀ ਸਕੂਲ ਨੇ ਬੱਚੇ ਕੋਲ ਫੀਸ ਨਾ ਹੋਣ ‘ਤੇ ਕਲਾਸ ਗਰੁੱਪ ‘ਚੋਂ ਕੀਤਾ ਰੀਮੂਵ ਤਾਂ ਹੋਵੇਗੀ ਸਖ਼ਤ ਕਾਰਵਾਈ

ਜੇਕਰ ਕਿਸੇ ਵੀ ਸਕੂਲ ਨੇ ਬੱਚੇ ਕੋਲ ਫੀਸ ਨਾ ਹੋਣ ‘ਤੇ ਕਲਾਸ ਗਰੁੱਪ ‘ਚੋਂ ਕੀਤਾ ਰੀਮੂਵ ਤਾਂ ਹੋਵੇਗੀ ਸਖ਼ਤ ਕਾਰਵਾਈ

ਜਲੰਧਰ (ਵੀਓਪੀ ਬਿਊਰੋ) – ਕੋਰੋਨਾ ਕਰਕੇ ਸਾਰੇ ਵਿੱਦਿਅਕ ਅਦਾਰੇ ਬੰਦ ਪਏ ਹਨ। ਇਸ ਵਿਚਾਲੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਤਰੀਕੇ ਨਾਲ ਹੋ ਰਹੀ ਹੈ। ਹੁਣ ਕਈ ਸਕੂਲਾਂ ਖਿਲਾਫ ਸ਼ਿਕਾਇਤ ਹੈ ਕਿ ਫੀਸ ਨਾ ਦੇਣ ‘ਤੇ ਬੱਚੇ ਨੂੰ ਕਲਾਸ ਗਰੁੱਪ ਵਿਚੋਂ ਰੀਮੂਵ ਕੀਤਾ ਜਾ ਰਿਹਾ ਹੈ।

ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹਨ। ਹੁਣ ਇਸ ਵਿਚਾਲੇ ਪੇਰੈਂਟਸ ਐਸੋਸ਼ੀਸਨ ਦੇ ਪ੍ਰਧਾਨ ਰਾਜਿੰਦਰ ਘਈ ਤੇ ਹੋਰ ਮੈਂਬਰਾਂ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲੇ। ਰਾਜਿੰਦਰ ਘਈ ਨੇ ਬੱਚਿਆਂ ਨੂੰ ਆ ਰਹੀ ਸਮੱਸਿਆ ਬਾਰੇ ਸਿੱਖਿਆ ਅਧਿਕਾਰੀ ਨੂੰ ਦੱਸਿਆ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਅਜਿਹਾ ਕਦੇ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਸਕੂਲ ਬੱਚਿਆਂ ਨੂੰ ਫੀਸ ਨਾ ਦੇਣ ਉੱਤੇ ਕਾਲਸ ਗਰੁੱਪ ਵਿਚੋਂ ਰੀਮੂੁਵ ਕਰਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮਾਪਿਆਂ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਸਾਰਾ ਕਾਰੋਬਾਰ ਠੱਪ ਹੈ ਤੇ ਬੱਚਿਆਂ ਦੀ ਫੀਸਾਂ ਦੇਣਾਂ ਮੁਸ਼ਕਲ ਹੋਇਆ ਪਿਆ ਹੈ। ਮਾਪਿਆਂ ਦਾ ਇਹ ਵੀ ਕਹਿਣਾ ਹੈ ਕਿ ਸਕੂਲਾਂ ਵਲੋਂ ਬੱਚਿਆਂ ਨੂੰ ਵਾਰ-ਵਾਰ ਫੀਸ ਲਈ ਕਿਹਾ ਜਾ ਰਿਹਾ ਹੈ ਤੇ ਉਹਨਾਂ ਨੂੰ ਸਟੱਡੀ ਕਲਾਸ ਗਰੁੱਪ ਵਿਚੋਂ ਰੀਮੂਵ ਵੀ ਕੀਤਾ ਜਾ ਰਿਹਾ ਹੈ। ਮਾਪਿਆਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੋਲ ਇਸ ਨੂੰ ਬੰਦ ਕਰਵਾਉਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ।

 

error: Content is protected !!