ਬੱਚਿਆਂ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ ਕੋਰੋਨਾ, ਜਾਣੋਂ ਕਿਹੜੇ ਲੱਛਣ ਨੇ ਪਰੇਸ਼ਾਨੀ ਦਾ ਕਾਰਨ
ਨਵੀਂ ਦਿੱਲੀ (ਵੀਓਪੀ ਬਿਊਰੋ) – ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਕਹਿਰ ਮਚਾਇਆ ਹੋਇਆ ਹੈ। ਲੱਖਾਂ ਲੋਕਾਂ ਦੀ ਜਾਨ ਚਲੇ ਗਈ ਹੈ। ਇਸ ਬਿਮਾਰੀ ਨੇ ਹੁਣ ਬੱਚਿਆਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਬੱਚੇ ਕੋਰੋਨਾ ਹੋਣ ਤੋਂ ਬਾਅਦ ਵੀ ਵਾਇਰਸ ਦੇ ਮਾੜੇ ਪ੍ਰਭਾਵਾਂ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਚਿੰਤਾ ਵਾਲੀ ਗੱਲ ਹੀ ਇਹ ਹੈ ਕਿ ਬੱਚੇ ਕੋਰੋਨਾ ਨਾਲ ਡੂੰਘੇ ਰੂਪ ਵਿਚ ਪਰੇਸ਼ਾਨ ਹੋਣਗੇ। ਬੱਚਿਆਂ ਨੂੰ ਲੰਮੇ ਸਮੇਂ ਤੱਕ ਕਈਆਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਮਸਲਨ ਦਿਲ ਦੀ ਤੇਜ਼ ਧੜਕਣ, ਮਾੜੀ ਯਾਦਦਾਸ਼ਤ, ਡਿਪ੍ਰਰੈਸ਼ਨ ਤੇ ਥਕਾਵਟ ਵਰਗੀਆਂ ਸਮੱਸਿਆਵਾਂ ਦਾ ਮਹੀਨਿਆਂ ਤਕ ਸਾਹਮਣਾ ਕਰਨਾ ਪੈ ਸਕਦਾ ਹੈ।
ਬਲੂਮਬਰਗ ਦੀ ਰਿਪੋਰਟ ਮੁਤਾਬਕ, ਅਮਰੀਕਾ ‘ਚ 20 ਸਾਲਾਂ ਤੋਂ ਘੱਟ ਉਮਰ ਦੇ ਲੋਕਾਂ ‘ਚ ਇਸ ਤਰ੍ਹਾਂ ਦੇ ਮਾਮਲੇ ਪਾਏ ਗਏ ਹਨ। ਹਾਲਾਂਕਿ ਅਜਿਹੇ ਕੇਸਾਂ ਦੀ ਗਿਣਤੀ ਘੱਟ ਹੈ ਪਰ ਇਹ ਭਾਰਤ ਲਈ ਵੀ ਚਿੰਤਾ ਵਧਾਉਣ ਵਾਲੀ ਗੱਲ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਬੱਚਿਆਂ ‘ਤੇ ਕੋਰੋਨਾ ਦੀ ਤੀਜੀ ਲਹਿਰ ਦਾ ਜ਼ਿਆਦਾ ਅਸਰ ਪੈ ਸਕਦਾ ਹੈ। ਅਮਰੀਕਾ ਦੇ ਕਲੀਵਲੈਂਡ ‘ਚ ਅਜਿਹੇ ਮਾਮਲਿਆਂ ਲਈ ਇਕ ਹਸਪਤਾਲ ਵੀ ਖੋਲਿ੍ਹਆ ਗਿਆ ਹੈ। ਅਮਰੀਕਾ ‘ਚ ਇਸ ਤਰ੍ਹਾਂ ਦਾ ਇਹ ਪਹਿਲਾ ਹਸਪਤਾਲ ਹੈ। ਬਾਇਡਨ ਪ੍ਰਸ਼ਾਸਨ ‘ਚ ਕੋਰੋਨਾ ਮਾਮਲਿਆਂ ਦੇ ਸਲਾਹਕਾਰ ਐਂਡਿ੍ਊ ਸਲੈਵਿਟ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ‘ਚ ਉਜਾਗਰ ਕੀਤਾ ਕਿ ਉਨ੍ਹਾਂ ਦਾ ਇਕ ਪੁੱਤਰ ਛੇ ਮਹੀਨੇ ਪਹਿਲਾਂ ਇਨਫੈਕਟਿਡ ਹੋਇਆ ਸੀ, ਪਰ ਉਸ ਨੂੰ ਹਾਲੇ ਤਕ ਸਾਹ ਲੈਣ ‘ਚ ਤਕਲੀਫ ਹੁੰਦੀ ਹੈ। ਅਮਰੀਕਾ ਦੀ ਸਿਹਤ ਏਜੰਸੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ ਮੁਤਾਬਕ, ਦੇਸ਼ ‘ਚ ਨਵੇਂ ਮਾਮਲਿਆਂ ‘ਚ ਲਗਾਤਾਰ ਗਿਰਾਵਟ ਹੋ ਰਹੀ ਹੈ। ਅਪ੍ਰਰੈਲ ‘ਚ ਬੱਚਿਆਂ ‘ਚ ਵਧਦੇ ਮਾਮਲੇ ਹੈਰਾਨ ਕਰਨ ਵਾਲੇ ਸਨ। ਖੋਜਕਰਤਾ ਇਹ ਜਾਂਚ ਕਰ ਰਹੇ ਹਨ ਕਿ ਬੱਚਿਆਂ ਲਈ ਕੋਰੋਨਾ ਇਨਫੈਕਸ਼ਨ ਕੀ ਜ਼ਿਆਦਾ ਗੰਭੀਰ ਹੋ ਗਿਆ ਹੈ।
ਓਹੀਓ ‘ਚ ਯੂਨੀਵਰਸਿਟੀ ਹਾਸਪੀਟਲ ਦੀ ਐਸੋਸੀਏਟ ਪ੍ਰਰੋਫੈਸਰ ਐਮੀ ਐਡਵਰਡ ਨੇ ਕਿਹਾ ਕਿ ਬੱਚਿਆਂ ‘ਚ ਇਸ ਨਜ਼ਰੀਏ ਨਾਲ ਜਾਂਚ ‘ਤੇ ਗੌਰ ਨਹੀਂ ਕੀਤਾ ਗਿਆ। ਕੋਰੋਨਾ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਬੱਚਿਆਂ ਨੂੰ ਆਮ ਤੌਰ ‘ਤੇ ਹਸਪਤਾਲ ‘ਚ ਦਿਖਾਇਆ ਨਹੀਂ ਜਾ ਰਿਹਾ। ਉਹ ਘਰੇ ਹੀ ਜੂਝ ਰਹੇ ਹਨ।