ਜੇਕਰ ਤੁਸੀਂ ਕੋੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਸੈਲਫੀ ਸ਼ੇਅਰ ਕਰੋਗੇ ਤਾਂ ਮਿਲੇਗਾ 5000 ਹਜ਼ਾਰ ਰੁਪਏ ਦਾ ਇਨਾਮ, ਪੜ੍ਹੋ ਪੂਰੀ ਖ਼ਬਰ
ਨਵੀਂ ਦਿੱਲੀ (ਵੀਓਪੀ ਬਿਊਰੋ) -ਕੋਰੋਨਾ ਉਪਰ ਕਾਬੂ ਪਾਉਣ ਲਈ ਟੀਕਾਕਰਨ ਮੁਹਿੰਮ ਜ਼ੋਰਾਂ ‘ਤੇ ਹੈ। ਇਸ ਵਕਤ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਟੀਕਾਕਰਨ ਕਰਵਾ ਰਹੇ ਹਨ। ਇਹ ਵਿਚਾਲੇ ਹੀ ਇਕ ਨਵਾਂ ਫੈਸਲਾ ਆਇਆ ਹੈ ਕਿ ਜੋ ਵੀ ਵਿਅਕਤੀ ਟੀਕਾਕਰਨ ਕਰਵਾਉਂਦੇ ਹੋਏ ਆਪਣੀ ਸੈਲਫੀ ਸ਼ੇਅਰ ਕਰੇਗਾ ਉਸਨੂੰ 5000 ਰੁਪਏ ਦਾ ਇਨਾਮ ਮਿਲੇਗਾ। ਸ਼ਰਤ ਇਹ ਹੈ ਕਿ ਸੈਲਫੀ ਉਪਰ ਟੈਗਲਾਈਨ ਵਧੀਆ ਲਿਖੀ ਹੋਣੀ ਚਾਹੀਦੀ ਹੈ।
My Gov India ਨੇ ਕੀਤਾ ਟਵਿਟ
My Gov India ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਸ ਬਾਰੇ ਦਿੱਤੀ ਗਈ ਹੈ। ਟਵੀਟ ਵਿਚ ਕਿਹਾ ਗਿਆ ਹੈ ਕਿ ਜੇ ਤੁਸੀ ਹਾਲ ਹੀ ਵਿਚ ਟੀਕਾ ਲਗਾਇਆ ਗਿਆ ਹੈ, ਤਾਂ ਤੁਸੀਂ ਲੱਖਾਂ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰ ਸਕਦੇ ਹੋ। ਤੁਸੀਂ ਆਪਣੀ ਟੀਕਾ ਲਗਾਉਣ ਦੀ ਫੋਟੋ ਨੂੰ ਦਿਲਚਸਪ ਟੈਗਲਾਈਨ ਨਾਲ ਸਾਂਝਾ ਕਰੋ ਅਤੇ 5000 ਰੁਪਏ ਜਿੱਤਣ ਦਾ ਮੌਕਾ ਪ੍ਰਾਪਤ ਕਰੋ।
ਇਨ੍ਹਾਂ ਵਿਅਕਤੀਆਂ ਨੂੰ ਮਿਲੇਗਾ ਇਨਾਮ
ਹਰ ਮਹੀਨੇ 10 ਚੁਣੀਆਂ ਗਈਆਂ ਟੈਗਲਾਈਨ ਨੂੰ ਸਰਕਾਰ ਵੱਲੋਂ 5000 ਰੁਪਏ ਦਿੱਤੇ ਜਾਣਗੇ। ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟੀਕਾ ਲਗਾਇਆ ਗਿਆ ਹੈ ਤਾਂ ਟੀਕਾਕਰਨ ਦੀ ਮਹੱਤਤਾ ‘ਤੇ ਇਕ ਚੰਗੀ ਟੈਗਲਾਈਨ ਨਾਲ ਟੀਕਾਕਰਣ ਦੀ ਤਸਵੀਰ ਨੂੰ ਸਾਂਝਾ ਕਰੋ ਅਤੇ ਲੋਕਾਂ ਨੂੰ ਪ੍ਰੇਰਿਤ ਕਰੋ।
ਇੰਜ ਕਰਵਾਉ ਰਜਿਸਟ੍ਰੇਸ਼ਨ
ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ, ਤੁਹਾਨੂੰ ਪਹਿਲਾਂ myGov.in ਪੋਰਟਲ ‘ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਲਾਗਇਨ ਟੂ ਭਾਗੀਦਾਰ (ਪਾਰਟੀਸਿਪੇਟ) ਟੈਬ ਤੇ ਕਲਿਕ ਕਰਨਾ ਹੈ। ਇਸ ਤੋਂ ਬਾਅਦ ਰਜਿਸਟਰੇਸ਼ਨ ਦਾ ਵੇਰਵਾ ਭਰਨਾ ਪਏਗਾ।