ਸਾਗਰ ਭਲਵਾਨ ਕਤਲ ਕੇਸ : ਸੁਸ਼ੀਲ ਕੁਮਾਰ ਦੀ ਫਾਂਸੀ ਦੀ ਉੱਠੀ ਮੰਗ

ਸਾਗਰ ਭਲਵਾਨ ਕਤਲ ਕੇਸ : ਸੁਸ਼ੀਲ ਕੁਮਾਰ ਦੀ ਫਾਂਸੀ ਦੀ ਉੱਠੀ ਮੰਗ

ਸੋਨੀਪਤ (ਵੀਓਪੀ ਬਿਊਰੋ) –  ਪਿਛਲੇ ਦਿਨੀਂ ਦਿੱਲੀ ਦੇ ਛੱਤਰਸਾਲ ਸਟੇਡੀਅਮ ਵਿਚ ਸਾਗਰ ਧਨਖੜ ਨਾਮ ਦੇ ਭਲਵਾਨ ਦਾ ਕਤਲ ਹੋਇਆ ਸੀ, ਜਿਸ ਵਿਚ ਉਲੰਪੀਅਨ ਭਲਵਾਨ ਸੁਸ਼ਲੀ ਕੁਮਾਰ ਦਾ ਨਾਮ ਵੀ ਬੋਲਿਆ ਹੈ। ਹੁਣ ਸੁਸ਼ੀਲ ਕੁਮਾਰ ਫਰਾਰ ਹੋ ਗਿਆ ਹੈ। ਸਾਗਰ ਦੇ ਪਰਿਵਾਰ ਵਾਲਿਆ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੇ ਕਾਤਲ ਸੁਸ਼ੀਲ ਕੁਮਾਰ ਨੂੰ ਵੀ ਫਾਂਸੀ ਦਿੱਤੀ ਜਾਵੇ। ਦੱਸ ਦੇਈਏ ਕਿ ਪਹਿਲਵਾਨ ਸੁਸ਼ੀਲ ਕੁਮਾਰ ਅਗਾਉਂ ਜ਼ਮਾਨਤ ਅਰਜ਼ੀ ਰੋਹਿਨੀ ਕੋਰਟ ਨੇ ਰੱਦ ਕਰ ਦਿੱਤੀ ਹੈ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਕਤਲ ਦੇ 17 ਦਿਨਾਂ ਬਾਅਦ ਵੀ ਅਪਰਾਧੀਆਂ ਦੀ ਗ੍ਰਿਫ਼ਤਾਰੀ ਨਾ ਹੋਣਾ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਸਰਪ੍ਰਸਤੀ ਵੱਲ ਨੂੰ ਇਸ਼ਾਰਾ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਉਸ ਨੂੰ ਫਾਂਸੀ ਦੀ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਉਹ ਸੰਤੁਸ਼ਟ ਨਹੀਂ ਹੋਣਗੇ।

ਇਸ ਦੇ ਨਾਲ ਹੀ ਪਰਿਵਾਰ ਦੇ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੇ ਫਲੈਟ ਦੇ ਵਿਵਾਦ ਤੋਂ ਇਨਕਾਰ ਕੀਤਾ ਹੈ।ਵਾਰਦਾਤ ਤੋਂ ਬਾਅਦ ਪੁਲਿਸ ਪਹਿਲਵਾਨ ਸੁਸ਼ੀਲ ਕੁਮਾਰ ਖਿਲਾਫ ਕਾਰਵਾਈ ਕਰ ਰਹੀ ਹੈ। ਪਹਿਲਵਾਨ ਸੁਸ਼ੀਲ ਕੁਮਾਰ ਤੇ 23 ਸਾਲਾ ਸਾਗਰ ਰਾਣਾ ਦਾ ਦਿੱਲੀ ਦੇ ਛਤਰਸਾਲ ਸਟੇਡੀਅਮ ‘ਚ ਕਤਲ ਦਾ ਦੋਸ਼ ਹੈ। ਸੁਸ਼ੀਲ ਕੁਮਾਰ ਦੇ ਕੇਸ ਦੀ ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਇਹ ਘਟਨਾ 5 ਮਈ ਨੂੰ ਵਾਪਰੀ ਸੀ। ਦੋ ਮੁੰਡਿਆਂ ਨੇ ਫਾਈਰਿੰਗ ਕੀਤੀ। ਪੁਲਿਸ ਨੇ ਸੁਸ਼ੀਲ ਦੀ ਗ੍ਰਿਫ਼ਤਾਰੀ ਲਈ ਉਸ ਤੇ ਇਨਾਮ ਵੀ ਰੱਖਿਆ ਹੈ ਤੇ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।

ਦਿੱਲੀ ਪੁਲਿਸ ਪਹਿਲਵਾਨ ਸਾਗਰ ਦੇ ਕਤਲ ਕੇਸ ਵਿੱਚ ਓਲੰਪੀਅਨ ਸੁਸ਼ੀਲ ਕੁਮਾਰ ਅਤੇ ਉਸਦੇ ਪੀਏ ਅਜੈ ‘ਤੇ ਇਨਾਮ ਦਾ ਐਲਾਨ ਕੀਤਾ ਹੈ। ਦਿੱਲੀ ਪੁਲਿਸ ਸੋਮਵਾਰ ਨੂੰ ਅਜੇ ‘ਤੇ 50 ਹਜ਼ਾਰ ਜਦੋਂ ਕਿ ਸੁਸ਼ੀਲ ਕੁਮਾਰ ‘ਤੇ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਦੇ ਦੂਜੇ ਪਾਸੇ ਸੁਸ਼ੀਲ ਪਹਿਲਵਾਨ ਦੀ ਕਈ ਗੈਂਗਸਟਰਾਂ ਨਾਲ ਮਿਲੀਭੁਗਤ ਸਾਹਮਣੇ ਆ ਗਈ ਹੈ।

error: Content is protected !!