ਜਲੰਧਰ ‘ਚ ਚਾਰ ਮੁੰਡਿਆਂ ਕੋਲੋਂ ਇਕ ਲੜਕੀ ਦਾ ਰੇਪ ਕਰਵਾਉਣ ਵਾਲੀ ਔਰਤ ਚੜ੍ਹੀ ਪੁਲਿਸ ਅੜਿੱਕੇ

ਜਲੰਧਰ ‘ਚ ਚਾਰ ਮੁੰਡਿਆਂ ਕੋਲੋਂ ਇਕ ਲੜਕੀ ਦਾ ਰੇਪ ਕਰਵਾਉਣ ਵਾਲੀ ਔਰਤ ਚੜ੍ਹੀ ਪੁਲਿਸ ਅੜਿੱਕੇ

ਜਲੰਧਰ (ਵੀਓਪੀ ਬਿਊਰੋ) – ਜ਼ਿਲ੍ਹੇ ਵਿਚ ਪਿਛਲੇ ਕਈ ਦਿਨਾਂ ਤੋਂ ਇਕ ਔਰਤ ਜੋ ਮਾਡਲ ਟਾਊਨ ਵਿਖੇ ਕਲਾਊਡ ਸਪਾ ਸੈਂਟਰ ਦੀ ਮਾਲਕ ਸੀ ਪੁਲਿਸ ਨੂੰ ਉਸਦੀ ਭਾਲ ਸੀ। ਹੁਣ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੋਤੀ ਨਾਮ ਦੀ ਇਸ ਔਰਤ ਉਪਰ ਜਲੰਧਰ ‘ਚ ਚਾਰ ਵਿਅਕਤੀਆਂ ਵਲੋਂ ਇਕ ਕੁੜੀ ਦਾ ਗੈਂਗਰੇਪ ਕਰਵਾਉਣ ਦੇ ਦੋਸ਼ ਹਨ।

ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮ ਵਲੋਂ ਮੁਖ ਮੁਲਜ਼ਮ ਜੋਤੀ (30) ਵਾਸੀ ਨਿਊ ਪਟੇਲ ਨਗਰ, ਵਾਦੀ ਹੈਬੋਵਾਲ ਨੂੰ ਜਲੰਧਰ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਹੋਰ ਮੁਲਜ਼ਮ ਸੋਹਿਤ ਸ਼ਰਮਾ (29)  ਵਾਸੀ ਸ਼ਹੀਦ ਭਗਤ ਸਿਘ ਨਗਰ ਨੂੰ ਪੁਲਿਸ ਵਲੋਂ ਇਕ ਹਫ਼ਤਾ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਕੇਸ ਵਿੱਚ ਸਪੈਸ਼ਲ ਜਾਂਚ ਟੀਮ (ਸਿਟ) ਦਾ ਗਠਨ ਕੀਤਾ ਗਿਆ ਸੀ ਜਿਸ ਵਲੋਂ ਮੁਲਜ਼ਮਾਂ ਨੂੰ ਫੜਨ ਲਈ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜੋਤੀ ਨੂੰ ਇਸ ਘਿਨੌਣੇ ਅਪਰਾਧ ਵਿੱਚ ਮੁਖ ਦੋਸ਼ੀ ਪਾਇਆ ਗਿਆ ਅਤੇ ਜਿਸ ਨੇ ਇਹ ਖੁਲਾਸਾ ਕੀਤਾ ਕਿ ਉਹ ਪੀੜਤ ਲੜਕੀ ਨੂੰ ਲੁਧਿਆਣਾ  ਤੋਂ ਇਸ ਸਪਾ ਸੈਂਟਰ ਵਿੱਚ ਲੈ ਕੇ ਆਈ ਸੀ ਜਿਥੇ ਸਾਰੇ ਚਾਰ ਮੁਲਜ਼ਮਾਂ ਵਲੋਂ ਉਸ ਨਾਲ ਜਬਰ ਜਨਾਹ ਕੀਤਾ ਗਿਆ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਲੁਧਿਆਣਾ ਜੇਲ੍ਹ ਵਿੱਚ ਬੰਦ ਸੀ ਕਿਉਂਕਿ ਉਸ ‘ਤੇ ਪਹਿਲਾਂ ਹੀ ਐਨ.ਡੀ.ਪੀ.ਐਸ.ਐਕਟ ਤਹਿਤ ਵੱਖ-ਵੱਖ ਦੋ ਕੇਸਾਂ ਦਰਜ ਸਨ। ਜ਼ਿਕਰਯੋਗ ਹੈ ਕਿ ਉਹ ਸਲੂਨ ਚਲਾ ਰਹੀ ਸੀ ਅਤੇ ਹਾਲ ਹੀ ਵਿੱਚ ਇਕ ਐਕਸਪੋਰਟ ਕੰਪਨੀ ਵਿੱਚ ਕੰਮ ਕਰ ਰਹੀ ਸੀ।

ਭੁੱਲਰ ਨੇ ਦੱਸਿਆ ਕਿ ਦੂਜੇ ਮੁਲਜ਼ਮਾਂ ਅਸ਼ੀਸ਼ ਬਹਿਲ ਅੰਮ੍ਰਿਤਸਰ , ਅਰਸ਼ਦ ਖਾਨ ਅਤੇ ਇੰਦਰ ਉਰਫ਼ ਬੰਟੀ ਜ਼ਿਲ੍ਹਾ ਜਲੰਧਰ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਵਲੋਂ ਅਦਾਲਤ ਵਿੱਚ ਜੋਤੀ ਨੂੰ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ ਤੇ ਦੂਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਾਂਚ ਟੀਮ ਵਲੋਂ ਸਮੇਂ ਸਿਰ ਜਾਂਚ ਨੂੰ ਮੁਕੰਮਲ ਕਰਕੇ ਦੋਸ਼ੀਆਂ ਖਿਲਾਫ਼ ਅਦਾਲਤ ਵਿੱਚ ਚਾਰਜ਼ਸੀਟ ਪੇਸ਼ ਕੀਤੀ ਜਾਵੇਗੀ ਤਾਂ ਜੋ ਪੀੜਤਾ ਨੂੰ ਸਮੇਂ ਸਿਰ ਇਨਸਾਫ਼ ਯਕੀਨੀ ਬਣਾਇਆ ਜਾ ਸਕੇ।

error: Content is protected !!