ਨਹੀਂ ਰਹੇ ਜਲੰਧਰ ਦੇ ਮਸ਼ਹੂਰ ਕਲਾਕਾਰ ਅਮਿਤ ਜ਼ੁਰਫ਼, ਦੇਖੋ ਉਨ੍ਹਾਂ ਦੀਆਂ ਬਣਾਈਆਂ ਕੁਝ ਪੇਂਟਿੰਗ
ਜਲੰਧਰ (ਵੀਓਪੀ ਬਿਊਰੋ) ਮਸ਼ਹੂਰ ਆਰਟਿਸਟ ਤੇ ਰੰਗਾਂ ਦੇ ਜਾਦੂਗਰ ਅਮਿਤ ਜ਼ੁਰਫ਼ ਦੀ ਕੱਲ੍ਹ ਕੋਰੋਨਾ ਕਾਰਨ ਮੌਤ ਹੋ ਗਈ ਹੈ। ਉਹ ਪਿਛਲੇ ਕਾਫ਼ੀ ਦਿਨਾਂ ਤੋਂ ਕੋਰੋਨਾ ਨਾਲ ਲੜ ਰਹੇ ਸਨ ਪਰ ਕੋਰੋਨਾ ਤੋਂ ਠੀਕ ਹੋ ਜਦ ਉਹ ਘਰ ਆਏ ਤਾਂ ਇਨਫੈਕਸ਼ਨ ਵਧਣ ਕਰਕੇ ਉਹਨਾਂ ਦੀਆਂ ਕਿਡਨੀਆਂ ਕੰਮ ਨਹੀਂ ਕਰ ਪਾ ਰਹੀਆਂ ਸਨ, ਇਸ ਕਰਕੇ ਉਹਨਾਂ ਨੂੰ ਕਾਫ਼ੀ ਤਕਲੀਫ਼ ਆ ਰਹੀਂ ਸੀ ਤੇ ਦੁਬਾਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਆਖ਼ਰੀ ਸਾਹ ਲਿਆ। ਅੰਮਿਤ ਜਲੰਧਰ ਕੈਂਟ ਵਿਚ ਪੈਂਦੇ ਇਲਾਕੇ ਦੀਪ ਨਗਰ ਦੇ ਰਹਿਣ ਵਾਲੇ ਸਨ ਤੇ ਗੜ੍ਹਾ ਨੇੜੇ ਫੇਜ਼-2 ਵਿਚ ਆਪਣਾ ਸਟੂਡਿਓ ਚਲਾਉਂਦੇ ਸਨ ਜਿੱਥੇ ਉਹਨਾਂ ਕੋਲ ਕਈ ਵਿਦਿਆਰਥੀ ਪੇਂਟਿੰਗ ਸਿੱਖਦੇ ਸਨ।
ਅਮਿਤ ਜ਼ੁਰਫ ਹਰ ਸਾਲ ਹਰਿਵਲੱਭ ਸੰਗੀਤ ਸੰਮੇਲਨ ਵਿਚ ਸ਼ਾਮਲ ਹੋਏ ਸਾਰੇ ਕਾਲਾਕਾਰਾਂ ਦੇ ਚਿੱਤਰ ਬਣਾਉਂਦੇ ਸਨ। ਅੰਮਿਤ ਕਈ ਅਖ਼ਬਾਰਾਂ ਵਿਚ ਕਾਰਟੂਨ ਬਣਾਉਣ ਦਾ ਕੰਮ ਵੀ ਕਰ ਚੁੱਕੇ ਸਨ।
ਅੰਮਿਤ ਜ਼ੁਰਫ਼ ਸੁਖਵੰਤ ਚਿੱਤਰਕਾਰ ਨੂੰ ਆਪਣਾ ਗੁਰੂ ਮੰਨਦੇ ਸਨ,ਉਹ ਕਿਹਾ ਕਰਦੇ ਸੀ ਕਿ ਮੈਂ ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਹੈ। ਉਹਨਾਂ ਦੀ ਬੇਟੀ ਅਜੁੰਮ ਨੇ ਅੰਮਿਤ ਦੇ ਨੰਬਰ ਉਪਰ ਵਟਸਐਪ ਸਟੇਟਸ ਪਾ ਕੇ ਲਿਖਿਆ ਹੈ ਕਿ ਅਸੀਂ ਬਹੁਤ ਹੀ ਔਖੀ ਘੜੀ ‘ਚੋਂ ਗੁਜ਼ਰ ਰਹੇ ਹਾਂ ਸੋ ਮੇਰੇ ਪਾਪਾ ਦੀ ਸ਼ਾਂਤੀ ਲਈ ਅਤੇ ਪਰਿਵਾਰ ਲਈ ਅਰਦਾਸ ਕਰੋਂ ਅਤੇ ਆਪਣੇ ਘਰਾਂ ਵਿਚ ਸੁਰੱਖਿਅਤ ਰਹੋ। ਅਮਿਤ ਦੇ ਜਾਣ ਨਾਲ ਚਿੱਤਰਕਾਰੀ ਦੀ ਦੁਨੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਅਮਿਤ ਪਿੱਛੇ ਆਪਣੀਆਂ ਦੋ ਬੇਟੀਆਂ ਤੇ ਪਤਨੀ ਛੱਡ ਗਏ ਹਨ।