‘ਮੈਨੂੰ ਗ੍ਰਿਫ਼ਤਾਰ ਤਾਂ ਕਿਸੇ ਦਾ ਪਿਓ ਵੀ ਨਹੀਂ ਕਰ ਸਕਦਾ’, ਸੁਣੋਂ ਨਾ ਟਲਦੇ ਰਾਮਦੇਵ ਦਾ ਨਵਾਂ ਬਿਆਨ
ਨਵੀਂ ਦਿੱਲੀ(ਵੀਓਪੀ ਬਿਊਰੋ) – ਅਜੇ ਯੋਗ ਗੁਰੂ ਰਾਮਦੇਵ ਨੂੰ ਐਲੋਪੈਥੀ ਬਾਰੇ ਵਿਵਾਦਿਤ ਬਿਆਨ ਬਾਰੇ ਆਈਐਮਏ ਉਤਰਾਖੰਡ ਨੇ 15 ਦਿਨਾਂ ਦੇ ਅੰਦਰ ਮੁਆਫੀ ਮੰਗਣ ਲਈ 1000 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੀ ਸੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਧੜਲੇ ਨਾਲ ਵਾਇਰਲ ਹੋਣ ਲੱਗੀ। ਇਸ ਵੀਡੀਓ ‘ਤੇ ਰਾਮਦੇਵ ਦੀ ਵੀ ਕਾਫੀ ਆਲੋਚਨਾ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਰਾਮਦੇਵ ਆਪਣੀ ਗ੍ਰਿਫਤਾਰੀ ਦੀ ਮੰਗ ‘ਤੇ ਪ੍ਰਤੀਕ੍ਰਿਆ ਦਿੰਦੇ ਕਿਹਾ ਕਿ ‘ਅਰੇਸਟ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ..’,
ਇਸ ਵੀਡੀਓ ਵਿੱਚ ਰਾਮਦੇਵ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਹ ਲੋਕ ਕਈ ਵਾਰ ਸੋਸ਼ਲ ਮੀਡੀਆ ਉੱਤੇ ਰਾਮਦੇਵ ਦੀ ਗ੍ਰਿਫਤਾਰੀ ਦਾ ਰੁਝਾਨ ਚਲਾਉਂਦੇ ਹਨ ਅਤੇ ਕਈ ਵਾਰ ਉਹ ਇਸ ਰੁਝਾਨ ਨੂੰ ਚਲਾਉਂਦੇ ਹਨ ਕਿ ਰਾਮਦੇਵ ਇੱਕ ਠੱਗ ਹੈ। ਇੰਨਾਂ ਨੂੰ ਚਲਾਉਣ ਦਿਓ ਹੁਣ ਅਸੀਂ ਵੀ ਇਹ ਗੁਣ ਸਿੱਖਿਆ ਹੈ ਅਤੇ ਜਿਹੜਾ ਅਸੀਂ ਟਰੇਂਡ ਚਲਾਉਂਦੇ ਹਾਂ ਉਹ ਵੀ ਸਿਖਰ ‘ਤੇ ਰਹਿੰਦੇ ਹਨ।
"अरेस्ट तो उनका बाप भी नहीं कर सकता"
ये कानून को खुली चुनौती दे रहा है। सरकार बताए कि वो किस तरफ है? pic.twitter.com/QEkEkdjcyW— Ruchira Chaturvedi (@RuchiraC) May 25, 2021